ਇੰਦੌਰ— ਇੱਥੇ 2 ਸਾਲ ਦੀ ਬਲੀ ਚੜ੍ਹਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਬੇਟੇ ਦੀ ਚਾਹਤ 'ਚ 2 ਸਾਲ ਦੇ ਮਾਸੂਮ ਬੱਚੇ ਦੀ ਬਲੀ ਦੇਣ ਵਾਲੇ 30 ਸਾਲਾ ਤਾਂਤਰਿਕ ਨੂੰ ਕਤਲ ਲਈ ਉਕਸਾਉਣ ਦੇ ਦੋਸ਼ 'ਚ ਅੱਜ ਯਾਨੀ ਬੁੱਧਵਾਰ ਨੂੰ ਫੜ ਲਿਆ ਗਿਆ। ਇੰਦੌਰ ਜ਼ਿਲੇ ਦੇ ਗੌਤਮਪੁਰਾ ਪੁਲਸ ਥਾਣੇ ਦੇ ਇੰਚਾਰਜ ਅਨਿਲ ਕੁਮਾਰ ਵਰਮਾ ਨੇ ਦੱਸਿਆ ਕਿ ਅੰਬਾਰਾਮ ਬਾਗਰੀ (30) ਨੂੰ ਉਸ ਦੇ ਘਰੋਂ ਫੜਿਆ ਗਿਆ। ਉਹ ਗੁਆਂਢੀ ਉਜੈਨ ਜ਼ਿਲੇ ਦੇ ਉਮਰਨੀ ਪਿੰਡ ਦਾ ਰਹਿਣ ਵਾਲਾ ਹੈ। ਉਸ ਦੇ ਖਿਲਾਫ ਭਾਰਤੀ ਸਜ਼ਾ ਜ਼ਾਬਤਾ ਦੀ ਧਾਰਾ 109 (ਅਪਰਾਧ ਲਈ ਉਕਸਾਉਣਾ) ਦੇ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ। ਵਰਮਾ ਨੇ ਦੱਸਿਆ, ਦੋਸ਼ ਹੈ ਕਿ ਅੰਬਾਰਾਮ ਦੀ ਸਲਾਹ 'ਤੇ ਇੰਦੌਰ ਜ਼ਿਲੇ ਦੇ ਗੜ੍ਹੀ ਬਿਲੌਦਾ ਪਿੰਡ ਦੇ ਦਿਲੀਪ ਬਾਗਰੀ (36) ਅਤੇ ਉਸ ਦੀ ਦੋਹਾਂ ਪਤਨੀਆਂ- ਸੰਤੋਸ਼ ਬਾਈ (28) ਅਤੇ ਪੁਸ਼ਪਾ (30) ਨੇ 9 ਜੂਨ ਨੂੰ ਆਪਣੇ ਗੁਆਂਢੀ ਦੇ ਬੇਟੇ ਯਸ਼ (2) ਨੂੰ ਬਲੀ ਦੇ ਨਾਂ 'ਤੇ ਤਸੀਹੇ ਦੇਣ ਤੋਂ ਬਾਅਦ ਜਾਨੋਂ ਮਾਰ ਦਿੱਤਾ ਸੀ।
ਉਨ੍ਹਾਂ ਨੇ ਦੱਸਿਆ ਕਿ ਇਸ ਮਾਮਲੇ ਦਾ 17 ਜੁਲਾਈ ਨੂੰ ਖੁਲਾਸਾ ਕਰਦੇ ਹੋਏ ਪੁਲਸ ਨੇ ਦਿਲੀਪ ਅਤੇ ਉਸ ਦੀਆਂ ਦੋਹਾਂ ਪਤਨੀਆਂ ਨੂੰ ਗ੍ਰਿਫਤਾਰ ਕੀਤਾ ਸੀ। ਵਰਮਾ ਨੇ ਦੱਸਿਆ ਕਿ ਇਕ ਨਿੱਜੀ ਸਕੂਲ ਦੀ ਬੱਸ ਚਲਾਉਣ ਵਾਲੇ ਦਿਲੀਪ ਨੇ ਸੱਜਨ ਬਾਈ ਨਾਂ ਦੀ ਹੋਰ ਔਰਤ ਨਾਲ ਵੀ ਵਿਆਹ ਕੀਤਾ ਸੀ। ਡਿਲੀਵਰੀ ਦੇ ਸਮੇਂ ਸੱਜਨ ਭਾਈ ਦੀ 12 ਸਾਲ ਪਹਿਲਾਂ ਮੌਤ ਹੋ ਗਈ ਸੀ। ਸਕੂਲ ਬੱਸ ਡਰਾਈਵਰ ਨੂੰ ਦੂਜੀ ਔਰਤ ਤੋਂ 2 ਬੇਟੀਆਂ ਸਨ ਪਰ ਬੇਟੇ ਦੀ ਚਾਹਤ 'ਚ ਉਸ ਨੇ 2 ਹੋਰ ਵਿਆਹ ਕੀਤੇ। ਹਾਲਾਂਕਿ ਉਸ ਨੂੰ ਦੋਹਾਂ ਪਤਨੀਆਂ ਤੋਂ ਸੰਤਾਨ ਨਹੀਂ ਹੋ ਸਕੀ ਸੀ। ਉਸ ਨੇ ਤਾਂਤਰਿਕ ਅੰਬਾਰਾਮ ਦੀ ਸਲਾਹ 'ਤੇ 2 ਸਾਲਾ ਲੜਕੇ ਦੀ ਬਲੀ ਦੀ ਸਾਜਿਸ਼ ਰਚੀ ਅਤੇ ਉਸ ਨੂੰ ਆਪਣੀਆਂ ਦੋਹਾਂ ਪਤਨੀਆਂ ਦੀ ਮਦਦ ਨਾਲ ਅੰਜਾਮ ਦਿੱਤਾ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਸਿਯਾਲਦਹ ਸਟੇਸ਼ਨ ਉੱਤੇ ਬਫਰ ਤੋੜ ਦੀਵਾਰ ਨਾਲ ਟਕਰਾਈ ਟਰੇਨ, ਬਚ ਗਏ ਯਾਤਰੀ
NEXT STORY