ਨਵੀਂ ਦਿੱਲੀ— ਨੌਰਾਤੇ ਮੰਗਲਵਾਰ ਤੋਂ ਸ਼ੁਰੂ ਹੋਣ ਜਾ ਰਹੇ ਹਨ। ਸਾਲ 'ਚ ਚਾਰ ਵਾਰ ਮਾਂ ਦੁਰਗਾ ਦੇ ਨੌਰਾਤੇ ਆਉਂਦੇ ਹਨ, ਸ਼ਾਰਦੀਯ ਨੌਰਾਤੇ ਅਤੇ ਚੈਤਰ ਨੌਰਾਤੇ। ਇਸ ਤੋਂ ਇਲਾਵਾ ਸਾਲ 'ਚ 2 ਵਾਰ ਗੁਪਤ ਨੌਰਾਤੇ ਹੁੰਦੇ ਹਨ। ਮਾਂ ਦੀ ਅਰਾਧਨਾ ਅਤੇ ਆਸ਼ੀਰਵਾਦ ਪ੍ਰਾਪਤ ਕਰਨ ਦਾ ਇਹ ਸਭ ਤੋਂ ਸ਼ੁਭ ਸਮਾਂ ਹੁੰਦਾ ਹੈ। ਨੌਰਾਤੇ 'ਚ ਮਾਂ ਦੁਰਗਾ ਦੀ 9 ਦਿਨ ਪੂਜਾ-ਅਰਚਨਾ ਹੁੰਦੀ ਹੈ। ਜਿੱਥੇ ਇੰਨੀਂ ਦਿਨੀਂ ਦੇਸ਼ ਭਰ 'ਚ ਆਲੌਕਿਕ ਵਾਤਾਵਰਣ ਹੁੰਦਾ ਹੈ, ਉੱਥੇ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਸਾਲ ਦੇ ਦੋਵੇਂ ਨੌਰਾਤਿਆਂ ਦੇ ਵਰਤ ਰੱਖਦੇ ਹਨ ਮਤਲਬ ਕਿ ਮੋਦੀ ਸਾਲ ਦੇ ਇਨ੍ਹਾਂ 18 ਦਿਨਾਂ 'ਚ ਅਨਾਜ ਤਿਆਗ ਦਿੰਦੇ ਹਨ। ਹਾਲ ਹੀ 'ਚ ਯੂ.ਪੀ. ਦੇ ਨਵੇਂ ਮੁੱਖ ਮੰਤਰੀ ਯੋਗੀ ਆਦਿੱਤਿਯਨਾਥ ਵੀ ਧਾਰਮਿਕ ਰੁਝਾਨ ਦੇ ਹਨ ਅਤੇ ਉਹ ਵੀ ਨੌਰਾਤੇ ਰੱਖਦੇ ਹਨ।
ਮੋਦੀ ਬਾਰੇ ਕਿਹਾ ਜਾਂਦਾ ਹੈ ਕਿ ਉਹ ਜਦੋਂ ਵੀ ਸੌਣ ਪਰ ਸਵੇਰੇ 4 ਵਜੇ ਉੱਠ ਜਾਂਦੇ ਹਨ। ਮੋਦੀ ਪਿਛਲੇ 40 ਸਾਲਾਂ ਤੋਂ ਨੌਰਾਤੇ ਵਰਤ ਰੱਖਦੇ ਆ ਰਹੇ ਹਨ। ਮੋਦੀ ਇਨ੍ਹਾਂ 9 ਦਿਨਾਂ ਦੌਰਾਨ ਅੰਨ ਤਿਆਗ ਦਿੰਦੇ ਹਨ। ਉਹ ਫਲ ਖਾਂਦੇ ਹਨ ਅਤੇ ਨਿੰਬੂ ਪਾਣੀ ਪੀਂਦੇ ਹਨ। ਵਰਤ ਦੌਰਾਨ ਮੋਦੀ ਨਿੰਬੂ ਪਾਣੀ ਜਾਂ ਸਾਦਾ ਪਾਣੀ ਜ਼ਿਆਦਾ ਪੀਂਦੇ ਹਨ। ਮੋਦੀ 9 ਦਿਨਾਂ ਤੱਕ ਦੁਰਗਾ ਮਾਂ ਦਾ ਪਾਠ ਜ਼ਰੂਰ ਕਰਦੇ ਹਨ। ਮੋਦੀ ਵਰਤ ਦੌਰਾਨ ਵੀ ਐਨਰਜੀ ਨਾਲ ਭਰਪੂਰ ਨਜ਼ਰ ਆਉਂਦੇ ਹਨ। ਇਸ ਦਾ ਉਦਾਹਰਣ ਚੋਣਾਂ ਦੌਰਾਨ ਵੀ ਮੋਦੀ ਨੇ ਲਗਾਤਾਰ ਕਈ ਰੈਲੀਆਂ ਕੀਤੀਆਂ ਸਨ। ਮੋਦੀ ਨੌਰਾਤਿਆਂ 'ਚ ਵੀ ਕਿਸੇ ਕੰਮ ਨੂੰ ਟਾਲਦੇ ਨਹੀਂ ਹਨ। ਨੌਰਾਤਿਆਂ 'ਚ ਮੋਦੀ ਸਵੇਰੇ 5 ਵਜੇ ਦੀ ਬਜਾਏ 4 ਵਜੇ ਹੀ ਉੱਠ ਜਾਂਦੇ ਹਨ ਅਤੇ ਯੋਗ ਕਰਦੇ ਹਨ। ਉਸ ਤੋਂ ਬਾਅਦ ਮਾਂ ਦੀ ਪੂਜਾ ਕਰਦੇ ਹਨ ਅਤੇ ਫਿਰ ਹਰ ਦਿਨ ਦੀ ਤਰ੍ਹਾਂ ਆਪਣੇ ਕੰਮ 'ਚ ਜੁਟ ਜਾਂਦੇ ਹਨ।
ਪ੍ਰਧਾਨ ਮੰਤਰੀ ਮੋਦੀ ਸਤੰਬਰ 2014 'ਚ ਜਦੋਂ ਆਪਣੇ ਪਹਿਲੇ ਅਮਰੀਕੀ ਦੌਰੇ 'ਤੇ ਗਏ ਤਾਂ ਉਸ ਦੌਰਾਨ ਵੀ ਉਹ ਨੌਰਾਤੇ ਦੇ ਵਰਤ 'ਤੇ ਸਨ। ਉਸੇ ਦੌਰਾਨ 29 ਸਤੰਬਰ ਨੂੰ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਉਨ੍ਹਾਂ ਦੇ ਸਨਮਾਨ 'ਚ ਵ੍ਹਾਈਟ ਹਾਊਸ 'ਚ ਡਿਨਰ ਆਯੋਜਿਤ ਕੀਤਾ ਪਰ ਪ੍ਰਧਾਨ ਮੰਤਰੀ ਨੇ ਉਦੋਂ ਸਿਰਫ ਨਿੰਬੂ ਪਾਣੀ ਪੀਤਾ ਸੀ ਅਤੇ ਕੁਝ ਫਲ ਖਾਧੇ ਸਨ। 9 ਦਿਨਾਂ ਤੱਕ ਵਰਤ ਰੱਖਣ ਵਾਲੇ ਮੋਦੀ ਦੀ ਐਨਰਜੀ 'ਚ ਕੋਈ ਕਮੀ ਨਹੀਂ ਸੀ ਅਤੇ ਇਹ ਦੇਖ ਕੇ ਓਬਾਮਾ ਵੀ ਹੈਰਾਨ ਹੋਏ ਸਨ।
ਯੂ.ਪੀ. ਦੇ ਮੁੱਖ ਮੰਤਰੀ ਦਾ ਤਾਲੁਕ ਗੋਰਖਨਾਥ ਮਠ ਤੋਂ ਹੈ, ਲਿਹਾਜਾ ਪੂਜਾ-ਪਾਠ ਉਨ੍ਹਾਂ ਦੀ ਜ਼ਿੰਦਗੀ ਦਾ ਹਿੱਸਾ ਰਿਹਾ ਹੈ ਪਰ ਨੌਰਾਤੇ ਦੌਰਾਨ ਯੋਗੀ ਆਦਿੱਤਿਯਨਾਥ 9 ਦਿਨਾਂ ਤੱਕ ਅੰਨ ਤਿਆਗ ਕੇ ਦੇਵੀ ਦੀ ਕਠਿਨ ਉਪਾਸਨਾ ਕਰਦੇ ਹਨ। ਸ਼ਾਰਦੀਯ ਨੌਰਾਤਿਆਂ 'ਚ ਤਾਂ ਯੋਗੀ 9 ਦਿਨਾਂ ਤੱਕ ਕਿਸੇ ਨਾਲ ਮੁਲਾਕਾਤ ਤੱਕ ਨਹੀਂ ਕਰਦੇ ਸਿਰਫ ਇਕ ਕਮਰੇ 'ਚ ਰਹਿੰਦੇ ਹਨ ਅਤੇ ਅਰਾਧਨਾ ਕਰਦੇ ਹਨ ਪਰ ਸਵਾਲ ਇਹ ਹੈ ਕਿ ਕੀ ਇਸ ਵਾਰ ਬਤੌਰ ਮੁੱਖ ਮੰਤਰੀ ਰਹਿੰਦੇ ਹਨ ਆਦਿੱਤਿਯਨਾਥ ਯੋਗੀ ਉਸੇ ਤਰ੍ਹਾਂ ਦੀ ਸ਼ਕਤੀ ਪੂਜਾ ਕਰ ਸਕਣਗੇ, ਜਿਵੇਂ ਉਹ ਕਰਦੇ ਰਹੇ ਹਨ। ਨੌਰਾਤੇ ਸ਼ੁਰੂ ਹੁੰਦੇ ਹੀ ਆਦਿੱਤਿਯਨਾਥ ਅੰਨ ਦਾ ਤਿਆਗ ਕਰ ਦਿੰਦੇ ਹਨ। ਉਹ ਸਿਰਫ ਫਲਾਹਾਰ ਕਰਦੇ ਹਨ ਅਤੇ ਸਾਦਾ ਪਾਣੀ ਪੀਂਦੇ ਹਨ। ਦਿਨ 'ਚ ਕਾਫੀ ਵਾਰ ਉਹ ਮਾਂ ਦੁਰਗਾ ਦਾ ਪਾਠ ਕਰਦੇ ਹਨ। ਇਸ ਦੌਰਾਨ ਉਨ੍ਹਾਂ ਨਾਲ 21 ਬ੍ਰਾਹਮਣ ਵੀ ਲਗਾਤਾਰ ਮੰਤਰ ਕਰਦੇ ਹਨ। ਆਦਿੱਤਿਯਨਾਥ ਏਕਾਂਤਵਾਸ 'ਚ ਚੱਲੇ ਜਾਂਦੇ ਹਨ ਅਤੇ ਅਗਲੇ 9 ਦਿਨਾਂ ਤੱਕ ਉਹ ਆਪਣੇ ਕਮਰੇ 'ਚੋਂ ਬਾਹਰ ਤੱਕ ਨਹੀਂ ਨਿਕਲਦੇ ਹਨ। ਅਸ਼ਟਮੀ ਦੇ ਦਿਨ ਉਹ ਆਪਣੇ ਕਮਰੇ 'ਚੋਂ ਬਾਹਰ ਨਿਕਲਦੇ ਹਨ। ਉਨ੍ਹਾਂ ਦੇ ਸਿਰ 'ਤੇ ਉਸ ਸਮੇਂ ਇਕ ਖਾਸ ਟੋਪੀ ਹੁੰਦੀ ਹੈ, ਜਿਸ ਤਰ੍ਹਾਂ ਦੀ ਉਨ੍ਹਾਂ ਦੇ ਗੁਰੂ ਪਾਇਆ ਕਰਦੇ ਸਨ। ਯੋਗੀ ਨਾਲ ਭਾਲਾ ਲੈ ਕੇ ਸਾਧੂ ਚੱਲਦੇ ਹਨ। ਅਸ਼ਟਮੀ ਦੇ ਦਿਨ ਉਹ 9 ਕੰਨਿਆਵਾਂ ਦੇ ਪੈਰ ਖੁਦ ਆਪਣੇ ਹੱਥਾਂ ਨਾਲ ਧੋਂਦੇ ਹਨ। ਉਨ੍ਹਾਂ ਨੂੰ ਭੋਜਨ ਕਰਵਾਉਂਦੇ ਹਨ ਅਤੇ ਫਿਰ ਸਾਰਿਆਂ ਨੂੰ ਦਕਸ਼ਿਨਾ ਦਿੰਦੇ ਹਨ। ਕੰਨਿਆਵਾਂ ਨੂੰ ਭੋਜਨ ਕਰਵਾਉਣ ਤੋਂ ਬਾਅਦ ਯੋਗੀ ਹਵਨ ਕਰਦੇ ਹਨ ਅਤੇ ਫਿਰ ਗੋਰਖਨਾਥ ਮੰਦਰ 'ਚ ਦਰਸ਼ਨ ਲਈ ਜਾਂਦੇ ਹਨ। ਉਹ ਗਊਸ਼ਾਲਾ ਵੀ ਜਾਂਦੇ ਹਨ ਅਤੇ ਗਾਂਵਾਂ ਦੀ ਸੇਵਾ ਵੀ ਕਰਦੇ ਹਨ। ਮੁੱਖ ਮੰਤਰੀ ਯੋਗੀ ਆਦਿੱਤਿਯਨਾਥ ਗੋਰਖਨਾਥ ਪੀਠ 'ਚ ਸਾਲ 1993 'ਚ ਆਏ ਸਨ। ਉਹ ਉਦੋਂ ਤੋਂ ਨਿਯਮਿਤ ਰੂਪ ਨਾਲ ਵਰਤ ਰੱਖ ਰਹੇ ਹਨ।
ਦੇਰ ਰਾਤ ਘਰ ਦੀ ਛੱਤ ਤੋਂ ਡਿੱਗਿਆ ਲੜਕਾ, ਸਵੇਰੇ ਪਰਿਵਾਰ ਨੂੰ ਝਾੜੀਆਂ 'ਚੋਂ ਮਿਲੀ ਲਾਸ਼
NEXT STORY