ਸ਼ਿਮਲਾ— ਹਿਮਾਚਲ ਪ੍ਰਦੇਸ਼ ਵਿਧਾਨਸਭਾ ਚੋਣਾਂ ਦਾ ਐਲਾਨ ਹੋਣ ਨਾਲ ਸੂਬੇ ਦੇ ਪ੍ਰਧਾਨ ਸੱਤਪਾਲ ਸੱਤੀ ਨੇ ਵੱਡਾ ਬਿਆਨ ਦਿੱਤਾ ਹੈ। ਮਿਸ਼ਨ 50 ਪਲੱਸ ਲੈ ਕੇ ਚੱਲ ਰਹੀ ਭਾਜਪਾ 16 ਅਕਤੂਬਰ ਤੋਂ ਪਹਿਲਾਂ ਆਪਣੇ ਉਮੀਦਵਾਰਾਂ ਦੀ ਲਿਸਟ ਜਾਰੀ ਕਰੇਗੀ। ਸੂਬੇ ਦੇ ਪ੍ਰਧਾਨ ਸੱਤਪਾਲ ਸੱਤੀ ਨੇ ਕਿਹਾ ਹੈ ਕਿ ਭਾਜਪਾ ਨੇ ਚੋਣਾਂ ਨੂੰ ਲੈ ਕੇ ਪੂਰੀ ਤਿਆਰੀ ਕਰ ਲਈ ਹੈ। 16 ਅਕਤੂਬਰ ਤੋਂ ਹੀ ਚੋਣਾਂ ਲਈ ਨਾਮਜ਼ਦਗੀ ਸ਼ੁਰੂ ਹੋਣਗੇ, ਜੋ ਕਿ 23 ਅਕਤੂਬਰ ਤੱਕ ਚੱਲਣਗੇ। ਸੱਤੀ ਨੇ ਕਿਹਾ ਕਿ ਪ੍ਰਦੇਸ਼ ਦੀ ਜਨਤਾ ਭ੍ਰਿਸ਼ਟਾਚਾਰ ਅਤੇ ਮਾਫਿਆ 'ਚ ਸ਼ਾਮਲ ਸਰਕਾਰ ਤੋਂ ਛੁਟਕਾਰਾ ਚਾਹੁੰਦੀ ਹੈ।
ਬਿਲਾਸਪੁਰ 'ਚ ਹੋਈ ਸੀ ਭਾਜਪਾ ਚੋਣ ਕਾਮੇਟੀ ਦੀ ਬੈਠਕ
ਜਿਕਰਯੋਗ ਹੈ ਕਿ 11 ਅਕਤੂਬਰ ਨੂੰ ਬਿਲਾਸਪੁਰ ਦੇ ਸ਼੍ਰੀ ਨੈਨਾ ਦੇਵੀ 'ਚ ਭਾਜਪਾ ਦੀ ਰਾਜ ਪੱਧਰੀ ਚੋਣ ਕਾਮੇਟੀ ਦੀ ਬੈਠਕ ਹੋਈ ਸੀ। ਜਿੱਥੇ ਭਾਜਪਾ ਦੇ ਮੁਖੀ ਮੰਗਲ ਪਾਂਡੇ, ਸਾਬਕਾ ਮੁੱਖ ਮੰਤਰੀ ਪ੍ਰੇਮ ਕੁਮਾਰ ਧੂਮਲ, ਭਾਜਪਾ ਨੇਤਾ ਸੱਤਪਾਲ ਸੱਤੀ ਸਮੇਤ ਜੇ. ਪੀ. ਨੱਢਾ ਸੀਨੀਅਰ ਨੇਤਾ ਮੌਜ਼ੂਦ ਸਨ। ਇਨ੍ਹਾਂ ਉਮੀਦਵਾਰਾਂ ਦੇ ਸੰਭਾਵਿਤ ਨਾਮਾਂ ਸਾਹਮਣੇ ਆਏ ਸਨ। ਸੱਤੀ ਨੇ ਇਹ ਵੀ ਕਿਹਾ ਕਿ ਬੈਠਕ 'ਚ ਇਹ ਸਪੱਸ਼ਟ ਕੀਤਾ ਗਿਆ ਕਿ ਜੇਕਰ ਇਸ ਵਾਰ ਵੀ ਕੋਈ ਬਗਾਵਤ ਕਰੇਗਾ ਤਾਂ ਉਸ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ ਅਤੇ ਉਸ ਨੂੰ ਚੋਣਾਂ ਤੱਕ ਪਾਰਟੀ 'ਚ ਨਹੀਂ ਲਿਆ ਜਾਵੇਗਾ।
ਮੱੱਧ ਪ੍ਰਦੇਸ਼ ਦੇ ਲੋਕਾਂ ਨੂੰ ਵੱਡੀ ਰਾਹਤ, ਪੈਟਰੋਲ-ਡੀਜ਼ਲ 'ਤੇ ਘਟਾਇਆ VAT
NEXT STORY