ਘੜੀਸ-ਘੜੀਸ ਕੇ ਛਾਤੀ 'ਚ ਦਾਗੀਆਂ 5 ਗੋਲੀਆਂ, ਦੇਖੋ ਕਤਲ ਦੀਆਂ ਖੌਫਨਾਕ ਤਸਵੀਰਾਂ

  You Are HereNational
  Friday, April 21, 2017-3:07 PM

  ਜੀਂਦ— ਜੀਂਦ 'ਚ ਬਦਮਾਸ਼ਾਂ ਨੇ ਸ਼ਰੇਆਮ ਬਾਜ਼ਾਰ ਵਿਚਕਾਰ ਗੋਲਗੱਪੇ ਖਾ ਰਹੇ ਇਕ ਨੌਜਵਾਨ ਨੂੰ ਸਿਰਫ 30 ਸੈਕੰਡ 'ਚ ਗੋਲੀਆਂ ਨਾਲ ਭੁੰਨ ਦਿੱਤਾ। ਕਤਲ ਦੀ ਇਹ ਪੂਰੀ ਘਟਨਾ ਸੀ. ਸੀ. ਟੀ. ਵੀ. ਕੈਮਰੇ 'ਚ ਕੈਦ ਹੋ ਗਈ। ਨੌਜਵਾਨ 'ਤੇ 30 ਸੈਕੰਡ 'ਚ 1 ਨਹੀਂ 2 ਨਹੀਂ ਬਲਕਿ ਪੂਰੀਆਂ 5 ਗੋਲੀਆਂ ਦਾਗੀਆਂ ਗਈਆਂ। ਜੀਂਦ ਦੇ ਮੇਨ ਬਾਜ਼ਾਰ 'ਚ ਸਥਿਤ ਸ਼ਿਵ ਚੌਕ 'ਤੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਸੀ. ਸੀ. ਟੀ. ਵੀ. 'ਚ ਸਾਫ-ਸਾਫ ਦਿੱਖ ਰਿਹਾ ਹੈ ਕਿ ਲੋਕ ਆ ਜਾ ਰਹੇ ਹਨ। ਖਾਣ ਪੀਣ ਦੇ ਸਟਾਲ ਲੱਗੇ ਹੋਏੇ ਹਨ। ਇੱਥੇ ਰੂਟੀਨ 'ਚ ਰਾਤ ਨੂੰ 9-10 ਵਜੇ ਤੱਕ ਚੰਗੀ ਚਹਿਲ-ਪਹਿਲ ਰਹਿੰਦੀ ਹੈ। ਕਰੀਬ 8:30 ਵਜੇ ਵਿਚਕਾਰ ਬਦਮਾਸ਼ ਨੌਜਵਾਨ ਨੂੰ ਸੜਕ 'ਤੇ ਘੜੀਸ ਰਹੇ ਹਨ ਅਤੇ ਲੱਤਾਂ ਮਾਰ ਰਹੇ ਹਨ।
  30 ਸੈਕੰਡ 'ਚ ਸਰੀਰ ਦੇ ਆਰ-ਪਾਰ ਕੀਤੀਆਂ ਗੋਲੀਆਂ
  ਬਸਮਾਸ਼ਾਂ ਨੇ 30 ਸੈਕੰਡ 'ਚ 4 ਗੋਲੀਆਂ ਨੌਜਵਾਨ ਦੇ ਸਰੀਰ ਦੇ ਆਰ-ਪਾਰ ਕਰ ਦਿੱਤੀਆਂ। ਨੌਜਵਾਨ ਬੇਹੋਸ਼ ਹੋ ਕੇ ਡਿੱਗ ਪਿਆ। ਇਸ ਤੋਂ ਬਾਅਦ ਵੀ ਬਦਮਾਸ਼ਾਂ ਨੇ ਰਹਿਮ ਨਹੀਂ ਆਇਆ ਅਤੇ ਇਕ ਵਾਰ ਫਿਰ ਛਾਤੀ 'ਚ ਪੈਰ ਰੱਖ ਕੇ ਬਦਮਾਸ਼ਾਂ ਨੇ ਕਨਪਟੀ 'ਤੇ ਆਖਰੀ ਗੋਲੀ ਦਾਗੀ।
  ਨੌਜਵਾਨ ਨੇ ਮੌਕੇ 'ਤੇ ਹੀ ਦਮ ਤੋੜ ਦਿੱਤਾ। ਮਰਨ ਵਾਲੇ ਨੌਜਵਾਨ ਦਾ ਨਾਂ ਲਕੀ ਹੈ। ਉਸ ਤੋਂ ਬਾਅਦ ਬਦਮਾਸ਼ ਸ਼ਰੇਆਮ ਹੱਥ 'ਚ ਰਿਵਾਲਵਰ ਲਹਿਰਾਉਂਦੇ ਹੋਏ ਬਾਈਕ 'ਤੇ ਸਵਾਰ ਹੋ ਕੇ ਫਰਾਰ ਹੋ ਗਏ। ਦਰਦਨਾਕ ਮੌਤ ਦਾ ਇਹ ਪੂਰਾ ਮਾਮਲਾ ਸ਼ਿਵ ਚੌਕ 'ਤੇ ਲੱਗੇ ਸੀ. ਸੀ. ਟੀ. ਵੀ. ਕੈਮਰੇ 'ਚ ਕੈਦ ਹੋ ਗਿਆ।
  ਸੂਚਨਾ ਪਾ ਕੇ ਪੁਲਸ ਮੌਕੇ 'ਤੇ ਪਹੁੰਚੀ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਸ਼ਹਿਰ ਥਾਣਾ ਇੰਚਾਰਜ ਨਰ ਸਿੰਘ ਨੇ ਦੱੱਸਿਆ ਤਿ ਘਟਨਾ ਸਥਾਨ ਦੀ ਫੁਟੇਜ ਦੇ ਆਧਾਰ 'ਤੇ ਅੱਤਵਾਦੀਆਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਮਾਮਲਾ ਕਿਸੇ ਦੁਸ਼ਮਣੀ ਨਾਲ ਜੁੜਿਆ ਹੋ ਸਕਦਾ ਹੈ।


  ਕੀ ਇਕ ਜੀਵਨਸਾਥੀ ਲੱਭ ਰਹੇ ਹੋ? ਪੰਜਾਬੀ ਮੈਟਰੀਮੋਨੀ ਵਿਚ ਰਜਿਸਟ੍ਰੇਸ਼ਨ ਮੁਫਤ ਹੈ |

  Recommended For You

  Popular News

  .