ਬਰੇਲੀ— ਉੱਤਰ ਪ੍ਰਦੇਸ਼ ਦੇ ਬਰੇਲੀ 'ਚ ਮਾਸੂਮ ਨਾਲ ਛੇੜਖਾਨੀ ਕਰਨ ਵਾਲੇ ਹੈੱਡਮਾਸਟਰ ਨੂੰ ਸਸਪੈਂਡ ਕਰਨ ਤੋਂ ਬਾਅਦ ਜੇਲ ਭੇਜ ਦਿੱਤਾ ਗਿਆ ਹੈ। ਬਰੇਲੀ ਦੇ ਜ਼ਿਲਾ ਅਧਿਕਾਰੀ ਆਰ. ਵਿਕਰਮ ਸਿੰਘ ਨੇ ਦੱਸਿਆ ਕਿ ਮੀਰਪੁਰ ਇਲਾਕੇ ਦੇ ਜੌਨੇਰ ਐਲੀਮੈਂਟਰੀ ਸਕੂਲ ਦੇ ਹੈੱਡਮਾਸਟਰ ਅਨਵਰ ਹੁਸੈਨ ਨੇ ਸਕੂਲ 'ਚ ਇਕ 3 ਸਾਲ ਦੀ ਬਾਲਿਕਾ ਨਾਲ ਅਸ਼ਲੀਲ ਹਰਕਤ ਕੀਤੀ ਸੀ।
ਘਟਨਾ ਦਾ ਪਤਾ ਲੱਗਿਆ ਹੈ ਕਿ ਪੁਲਸ ਨੇ ਦੋਸ਼ੀ ਨੂੰ ਉਸੇ ਸਮੇਂ ਹਿਰਾਸਤ 'ਚ ਲੈ ਲਿਆ ਸੀ। ਉਸ ਦੇ ਖਿਲਾਫ ਮੁਕੱਦਮਾ ਦਰਜ ਕਰਕੇ ਪੁਲਸ ਨੇ ਉਸ ਜੇਲ ਭੇਜ ਦਿੱਤਾ। ਉਨ੍ਹਾਂ ਨੇ ਕਿਹਾ ਕਿ ਬਰੇਲੀ ਦੀ ਬੇਸਿਕ ਸਿੱਖਿਆ ਅਧਿਕਾਰੀ (ਬੀ. ਐੱਸ. ਏ) ਚੰਦਨਾ ਰਾਮ ਨੇ ਇਕਬਾਲ ਯਾਦਵ ਨੂੰ ਵੱਖਰੇ ਤੌਰਸ 'ਤੇ ਵਿਭਾਗੀ ਜਾਂਚ ਦੇ ਦੇਸ਼ ਦਿੱਤੇ ਗਏ ਹਨ।
ਜ਼ਿਕਰਯੋਗ ਹੈ ਉਸ ਦੀ ਸਕੂਲ 'ਚ ਅਧਿਆਪਿਕਾ ਸ਼ੀਲੂ ਚੌਹਾਨ ਨੇ ਦੱਸਿਆ ਕਿ ਦੋਸ਼ੀ ਹੈੱਡ ਮਾਸਟਰ ਪਹਿਲਾ ਵੀ ਕਈ ਬੱਚਿਆਂ ਨਾਲ ਅਜਿਹੀ ਹਰਕਤਾਂ ਕਰ ਚੁੱਕਿਆ ਹੈ।
ਮਾਂ ਨੇ ਇਸ ਡਰ ਕਾਰਨ ਬੇਟੇ ਨੂੰ ਦਿੱਤੀ 12 ਸਾਲ ਦੀ ਕੈਦ
NEXT STORY