ਨਵੀਂ ਦਿੱਲੀ— ਸੁਪਰੀਮ ਕੋਰਟ ਦੇ ਹੁਕਮ ਤੋਂ ਬਾਅਦ ਦਿੱਲੀ ਐੱਨ.ਸੀ.ਆਰ. 'ਚ ਪ੍ਰਦੂਸ਼ਣ ਨੂੰ ਲੈ ਕੇ ਇਕ ਵਾਰ ਫਿਰ ਬਹਿਸ ਛਿੱੜ ਗਈ ਹੈ। ਕੇਂਦਰੀ ਮੰਤਰੀ ਹਰਸ਼ਵਰਧਨ ਤੋਂ ਜਦੋਂ ਪਟਾਕਿਆਂ 'ਤੇ ਲੱਗੇ ਬੈਨ ਬਾਰੇ ਪੁੱਛਿਆ ਗਿਆ ਤਾਂ ਮੰਤਰੀ ਨੇ ਜਵਾਬ ਦਿੱਤਾ ਕਿ ਸ਼ਨੀਵਾਰ ਨੂੰ ਉਨ੍ਹਾਂ ਨੇ ਦੇਸ਼ ਦੇ ਮੰਨੇ ਵਿਗਿਆਨੀਆਂ ਨਾਲ ਬੈਠਕ ਕਰਕੇ ਉਨ੍ਹਾਂ ਨੂੰ ਚੁਣੌਤੀ ਦਿੱਤੀ ਹੈ ਕਿ ਅਗਲੇ ਸਾਲ ਤੱਕ ਦੇਸ਼ ਦੇ ਲਈ ਪ੍ਰਦੂਸ਼ਣ ਮੁਕਤ ਪਟਾਕਿਆਂ ਦਾ ਆਵਿਸ਼ਕਾਰ ਕਰਨ।
ਕੇਂਦਰੀ ਮੰਤਰੀ ਹਰਸ਼ਵਰਧਨ ਨੇ ਕਿਹਾ ਕਿ ਉਨ੍ਹਾਂ ਨੂੰ ਯਕੀਨ ਹੈ ਕਿ ਅਗਲੇ ਸਾਲ ਦੀਵਾਲੀ 'ਤੇ ਪਟਾਕੇ ਚੱਲਣੇ ਤੇ ਬਿਨਾ ਪ੍ਰਦੂਸ਼ਣ ਦੀ ਦੀਵਾਲੀ ਹੋਵੇਗੀ। ਸੁਪਰੀਮ ਕੋਰਟ ਦੇ ਪਟਾਕੇ ਬੈਨ ਹੁਕਮ ਤੋਂ ਬਾਅਦ ਦੇਸ਼ ਭਰ 'ਚੋਂ ਵੱਖ-ਵੱਖ ਪ੍ਰਤਿਕਿਆਵਾਂ ਆ ਰਹੀਆਂ ਹਨ। ਦੇਸ਼ 'ਚ ਵਧਦੇ ਪ੍ਰਦੂਸ਼ਣ ਦਾ ਹਵਾਲਾ ਦਿੰਦੇ ਹੋਏ ਸੁਪਰੀਮ ਕੋਰਟ ਨੇ 9 ਅਕਤੂਬਰ ਨੂੰ ਪਟਾਕਿਆਂ ਦੀ ਵਿਕਰੀ 'ਤੇ ਪਾਬੰਦੀ ਦੇ ਹੁਕਮ ਦਿੱਤੇ ਸਨ।
ਕੇਰਲ ਵਿਚ ਫਿਰ ਤੋਂ RSS ਕਰਮਚਾਰੀ 'ਤੇ ਹਮਲਾ, ਹਾਲਤ ਨਾਜ਼ੁਕ
NEXT STORY