ਹਿਮਾਚਲ ਪ੍ਰਦੇਸ਼— ਊਨਾ-ਨੰਗਲ ਰੋਡ 'ਤੇ ਇਕ ਟਰੱਕ ਦੀ ਲਪੇਟ 'ਚ ਆਉਣ ਨਾਲ ਸਕੂਟਰੀ ਸਵਾਰ ਬਜ਼ੁਰਗ ਔਰਤ ਦੀ ਮੌਕੇ 'ਤੇ ਹੀ ਮੌਤ ਹੋ ਗਈ। ਸਕੂਟਰੀ 'ਤੇ ਬੈਠੀ ਇਕ ਹੋਰ ਔਰਤ ਅਤੇ ਬੱਚਾ ਜ਼ਖਮੀ ਹੋ ਗਿਆ। ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ, ਜਿੱਥੇ ਔਰਤ ਦੀ ਹਾਲਤ ਗੰਭੀਰ ਬਣੀ ਹੋਈ ਹੈ। ਪੁਲਸ ਨੇ ਮੌਕੇ 'ਤੇ ਪੁੱਜ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਮੁਤਾਬਕ ਜੋਤੀ ਵਾਸੀ ਉਖੇੜਾ ਆਪਣੇ ਬੇਟੇ ਵਿਨਾਇਕ ਅਤ ਸੱਸ ਨਾਲ ਸਕੂਟਰੀ 'ਤੇ ਸਵਾਰ ਹੋ ਕੇ ਊਨਾ ਤੋਂ ਵਾਪਸ ਘਰ ਜਾ ਰਹੀ ਸੀ।
ਕਿਲਾ ਬਾਬਾ ਬੇਦੀ ਗੇਟ ਨੇੜੇ ਸਿਲੰਡਰ ਭਰੇ ਟਰੱਕ ਦੀ ਕੁੰਡੀ ਸਕੂਟਰੀ 'ਚ ਫਸ ਗਈ। ਇਸ ਦੌਰਾਨ ਸਕੂਟਰੀ ਬੇਕਾਬੂ ਹੋ ਕੇ ਹਾਦਸੇ ਦਾ ਸ਼ਿਕਾਰ ਹੋ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਬਜ਼ੁਰਗ ਔਰਤ ਦੀ ਮੌਕੇ 'ਤੇ ਹੀ ਮੌਤ ਹੋ ਗਈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਸਾਂਬਾ-ਕਠੂਆ ਸੈਕਟਰ 'ਚ ਪਾਕਿ ਵਲੋਂ 15 ਚੌਕੀਆਂ 'ਤੇ ਗੋਲੀਬਾਰੀ, ਜਵਾਨ ਸਮੇਤ 2 ਜ਼ਖਮੀ
NEXT STORY