ਨਵੀਂ ਦਿੱਲੀ— ਦੇਸ਼ ਦੇ 21 ਵੱਡੇ ਸੂਬਿਆਂ 'ਚੋਂ 17 ਸੂਬਿਆਂ 'ਚ ਜਨਮ ਸਮੇਂ ਲਿੰਗ ਅਨੁਪਾਤ 'ਚ ਗਿਰਾਵਟ ਦਰਜ ਕੀਤੀ ਗਈ ਹੈ। ਗੁਜਰਾਤ 'ਚ ਗਿਰਾਵਟ 53 ਪੁਆਇੰਟ ਹੇਠਾ ਪਹੁੰਚ ਗਈ ਹੈ। ਨੀਤੀ ਕਮਿਸ਼ਨ ਵੱਲੋਂ ਜਾਰੀ ਇਸ ਰਿਪੋਰ 'ਚ ਭਰੂਣ ਦਾ ਲਿੰਗ ਪ੍ਰੀਖਣ ਕਰਾ ਕੇ ਹੋਣ ਵਾਲੇ ਗਰਭਪਾਤ ਮਾਮਲੇ 'ਚ ਜਾਂਚ ਦੀ ਲੋੜ 'ਤੇ ਜ਼ੋਰ ਦਿੱਤਾ ਗਿਆ ਹੈ।
ਰਿਪੋਰਟ ਮੁਤਾਬਕ ਜਨਮ ਸਮੇਂ ਲਿੰਗ ਅਨੁਪਾਤ ਮਾਮਲੇ 'ਚ 10 ਜਾਂ ਉਸ ਤੋਂ ਜ਼ਿਆਦਾ ਪੁਆਇੰਟ ਦੀ ਮੌਜੂਦਾ ਗਿਰਾਵਟ ਹੋਣ ਵਾਲੇ ਸੂਬਿਆਂ 'ਚੋਂ ਇਕ ਗੁਜਰਾਤ 'ਚ ਪ੍ਰਤੀ 1,000 ਪੁਰਸ਼ਾਂ 'ਤੇ 907 ਔਰਤਾਂ ਦੇ ਅਨੁਪਾਤ ਤੋਂ ਡਿੱਗ ਕੇ ਹੁਣ 854 ਹੋ ਗਿਆ ਹੈ। ਇਥੇ ਸਾਲ 2012-14 ਤੋਂ 2013-15 ਵਿਚਾਲੇ 53 ਪੁਆਇੰਟ ਦੀ ਗਿਰਾਵਟ ਹੋਈ ਹੈ।
ਸਿਹਤ ਸੂਬਾ, ਪ੍ਰਗਤੀਸ਼ੀਲ ਭਾਰਤ ਦੀ ਰਿਪੋਰਟ ਮੁਤਾਬਕ ਗੁਜਰਾਤ ਤੋਂ ਬਾਅਦ ਹਰਿਆਣਾ ਦਾ ਸਥਾਨ ਹੈ। ਜਿਥੇ 35 ਪੁਆਇੰਟ ਦੀ ਗਿਰਾਵਟ ਦਰਜ ਹੋਈ ਹੈ। ਇਸ ਤੋਂ ਬਾਅਦ ਰਾਜਸਥਾਨ (32 ਪੁਆਇੰਟ), ਉੱਤਰਾਖੰਡ (27 ਪੁਆਇੰਟ), ਮਹਾਰਾਸ਼ਟਰ (18 ਪੁਆਇੰਟ), ਹਿਮਾਚਲ ਪ੍ਰਦੇਸ਼ (14 ਪੁਆਇੰਟ), ਛੱਤਿਸਗੜ੍ਹ (12 ਪੁਆਇੰਟ) ਤੇ ਕਰਨਾਟਕ (11 ਪੁਆਇੰਟ) ਦੀ ਗਿਰਾਵਟ ਹੋਈ ਹੈ। ਰਿਪੋਰਟ 'ਚ ਕਿਹਾ ਗਿਆ ਕਿ, 'ਪ੍ਰੀ ਕੰਸੈਪਸ਼ਨ ਐਂਡ ਪ੍ਰੀ ਨੈਟਲ ਡਾਇਗਰੋਸਟਿਕ ਟੈਕਨਿਕਸ ਐਕਟ, 1994 ਨੂੰ ਲਾਗੂ ਕਰਨ ਤੇ ਲੜਕੀਆਂ ਦੇ ਮਹੱਤਵ ਬਾਰੇ ਪ੍ਰਚਾਰ ਕਰਨ ਲਈ ਜ਼ਰੂਰੀ ਕਦਮ ਚੁੱਕੇ ਜਾਣ ਦੀ ਲੋੜ ਹੈ।
ਕੇਂਦਰੀ ਮੰਤਰੀ ਮੇਨਕਾ ਗਾਂਧੀ ਨੇ ਭਰੀ ਸਭਾ 'ਚ ਅਫਸਰ ਨੂੰ ਕੱਢੀ ਗਾਲ
NEXT STORY