ਮੁੰਬਈ— ਉੜੀ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਦੇ ਕੂਟਨੀਤਕ ਕਦਮਾਂ 'ਤੇ ਅਲੋਚਕ ਰਵੱਈਆ ਅਪਣਾਉਂਦੇ ਹੋਏ ਸ਼ਿਵ ਸੈਨਾ ਨੇ ਕਿਹਾ ਕਿ ਉਸ ਨੂੰ ਡਰ ਹੈ ਕਿ ਭਾਰਤ ਅਸਲ 'ਚ ਦੁਨੀਆ 'ਚ ਵੱਖ ਪੈ ਗਿਆ ਹੈ, ਕਿਉਂਕਿ ਉਸ ਦੀ ਕੋਸ਼ਿਸ ਗਲੋਬਲ ਨੇਤਾਵਾਂ ਵੱਲੋਂ ਜ਼ੁਬਾਨੀ ਜਮਾ ਖਰਚ ਤੋਂ ਇਲਾਵਾ ਹੋਰ ਕੋਈ ਨਤੀਜਾ ਨਹੀਂ ਦੇ ਰਹੇ ਹਨ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਨਿਸ਼ਾਨਾ ਸਾਧਦੇ ਹੋਏ ਸੱਤਾਧਾਰੀ ਸਹਿਯੋਗੀ ਦਲ ਨੇ ਇਹ ਵੀ ਕਿਹਾ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਵੀ ਹੁਣ 56 ਇੰਚ ਦੀ ਛਾਤੀ ਦਿਖਾ ਰਹੇ ਹਨ। ਸ਼ਿਵ ਸੈਨਾ ਦੇ ਅਖਬਾਰ 'ਸਾਮਨਾ' ਨੇ ਆਪਣੇ ਸੰਪਾਦਕੀ 'ਚ ਕਿਹਾ,''ਗਲੋਬਲ ਸੰਬੰਧ ਬਣਾਉਣ ਦੀਆਂ ਭਾਰਤ ਦੀਆਂ ਸਾਰੀਆਂ ਕੋਸ਼ਿਸ਼ਾਂ ਅਸਫਲ ਸਾਬਿਤ ਹੋਈਆਂ ਹਨ, ਕਿਉਂਕਿ ਉੜੀ ਹਮਲੇ 'ਤੇ ਕਿਸੇ ਵੀ ਦੇਸ਼ ਨੇ ਭਾਰਤ ਦਾ ਸਮਰਥਨ ਨਹੀਂ ਕੀਤਾ ਹੈ।''
ਓਮਪੁਰੀ ਦੇ ਵਿਵਾਦਪੂਰਨ ਬੋਲ, ਸ਼ਿਵ ਸੈਨਾ ਆਪਣੇ ਲੋਕਾਂ ਨੂੰ ਬੰਬ ਬੰਨ੍ਹ ਕੇ ਪਾਕਿਸਤਾਨ ਕਿਉਂ ਨਹੀਂ ਭੇਜਦੀ?
NEXT STORY