ਨਵੀਂ ਦਿੱਲੀ— ਭਾਜਪਾ ਸੰਸਦ ਅਤੇ ਮਸ਼ਹੂਰ ਅਭਿਨੇਤਾ ਸ਼ਤਰੁਘਨ ਸਿਨ੍ਹਾ ਨੇ ਕਾਂਗਰਸ ਦੇ ਨਵੇਂ ਪ੍ਰਧਾਨ ਰਾਹੁਲ ਗਾਂਧੀ ਨੂੰ ਸ਼ੁਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਉਹ ਕਾਂਗਰਸ ਪ੍ਰਧਾਨ ਅਹੁਦੇ ਲਈ ਸਭ ਤੋਂ ਕਾਬਲ ਅਤੇ ਪਸੰਦੀਦਾ ਹਨ। ਦਰਅਸਲ, ਰਾਹੁਲ ਦੀ ਤਾਜਪੋਸ਼ੀ 'ਤੇ ਭਾਜਪਾ ਨੇ ਕਿਹਾ ਸੀ ਕਿ ਹਰ ਹਾਰ ਦੇ ਨਾਲ ਕਾਂਗਰਸ 'ਚ ਰਾਹੁਲ ਗਾਂਧੀ ਨੂੰ ਤਰੱਕੀ ਮਿਲਦੀ ਹੈ। ਰਾਹੁਲ ਨੂੰ ਵਧਾਈ ਦੇ ਕੇ ਸ਼ਤਰੁਘਨ ਸਿਨ੍ਹਾ ਨੇ ਕਾਂਗਰਸ ਜ਼ਿੰਦਾਬਾਦ ਵੀ ਕਿਹਾ ਹੈ।
ਸ਼ਤਰੁਘਨ ਸਿਨ੍ਹਾ ਨੇ ਟਵੀਟ ਕਰ ਕੇ ਲਿਖਿਆ ਕਿ ਅੱਜ ਸਭ ਤੋਂ ਕਾਬਲ ਰਾਹੁਲ ਗਾਂਧੀ ਦਾ ਸਭ ਤੋਂ ਪੁਰਾਣੀ ਕਾਂਗਰਸ ਦੇ ਬਤੌਰ ਪ੍ਰਧਾਨ ਬਣਨ ਦਾ ਵੀ ਦਿਨ ਹੈ, ਆਓ ਪੂਰੀ ਰਾਸ਼ਟਰੀ ਭਾਵਨਾ ਨਾਲ ਮਿਲ ਕੇ ਅਸੀਂ ਉਨ੍ਹਾਂ ਨੂੰ ਧੰਨਵਾਦ ਕਹੀਏ। ਲੋਕਤੰਤਰ ਦੇ ਵਿਆਪਕ ਹਿੱਤ 'ਚ ਮੈਂ ਕਾਂਗਰਸ ਜ਼ਿੰਦਾਬਾਦ ਦੀ ਕਾਮਨਾ ਵੀ ਕਰਦਾ ਹਾਂ, 'ਜੈ ਹਿੰਦ'।
ਇਸ 'ਤੇ ਰਾਹੁਲ ਗਾਂਧੀ ਨੇ ਵੀ ਸ਼ਤਰੁਘਨ ਸਿਨ੍ਹਾ ਦਾ ਧੰਨਵਾਦ ਕੀਤਾ। ਐਤਵਾਰ ਨੂੰ ਰਾਹੁਲ ਨੇ ਟਵੀਟ ਕੀਤਾ ਕਿ ਤੁਹਾਡੇ ਪਿਆਰੇ ਸ਼ਬਦਾਂ ਲਈ ਧੰਨਵਾਦ ਸ਼ਤਰੁਘਨ ਸਿਨ੍ਹਾ ਜੀ।
ਭਾਰਤੀ ਅਧਿਕਾਰੀਆਂ ਨੂੰ ਆਪਣੇ ਜਾਅਲ 'ਚ ਫਸਾਉਣ ਲਈ ਪਾਕਿਸਤਾਨ ਬਣਾ ਰਿਹੈ ਅਸ਼ਲੀਲ ਪਲਾਨ
NEXT STORY