ਨਵੀਂ ਦਿੱਲੀ— ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 'ਤੇ ਆਮ ਆਦਮੀ ਪਾਰਟੀ ਦੀ ਸਾਬਕਾ ਨੇਤਾ ਅਤੇ ਭਾਜਪਾ ਦੀ ਮੌਜੂਦਾ ਨੇਤਾ ਸ਼ਾਜੀਆ ਇਲਮੀ ਨੇ ਔਰਤ ਵਿਰੋਧੀ ਹੋਣ ਦਾ ਦੋਸ਼ ਲਾਇਆ ਹੈ। ਸ਼ਾਜੀਆ ਨੇ ਕਿਹਾ ਕਿ ਜਦੋਂ ਉਹ ਗਾਜ਼ੀਆਬਾਦ ਤੋਂ 'ਆਪ' ਦੇ ਟਿਕਟ 'ਤੇ ਚੋਣਾਂ ਲੜ ਰਹੀ ਸੀ ਤਾਂ 'ਆਪ' ਦੇ ਨੇਤਾ ਔਰਤਾਂ ਨਾਲ ਬਹੁਤ ਬਦਤਮੀਜੀ ਕਰਦੇ ਸਨ। ਇਕ ਵਾਰ ਤਾਂ ਪਾਰਟੀ ਦੇ ਆਗੂ ਨੇ ਇਕ ਔਰਤ ਨੂੰ ਥੱਪੜ ਮਾਰ ਦਿੱਤਾ ਸੀ ਅਤੇ ਇਸ ਦੀ ਸ਼ਿਕਾਇਤ ਜਦੋਂ ਉਨ੍ਹਾਂ ਨੇ ਅਰਵਿੰਦ ਕੇਜਰੀਵਾਲ ਨੂੰ ਕੀਤੀ ਤਾਂ ਉਨ੍ਹਾਂ ਨੇ ਕੁਝ ਨਹੀਂ ਕੀਤਾ।
ਸ਼ਾਜੀਆ ਨੇ ਦੋਸ਼ ਲਾਇਆ ਕਿ ਆਮ ਆਦਮੀ ਪਾਰਟੀ 'ਚ ਹਮੇਸ਼ਾ ਤੋਂ ਹੀ ਔਰਤਾਂ ਦੀ ਗੱਲ ਦਬਾਈ ਜਾਂਦੀ ਰਹੀ ਹੈ। ਸ਼ਾਜੀਆ ਇਲਮੀ ਨੇ ਇਹ ਗੱਲਾਂ ਦਿੱਲੀ ਸਕੱਤਰੇਤ 'ਤੇ ਦਿੱਲੀ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਦੌਰਾਨ ਕਹੀ। ਉਨ੍ਹਾਂ ਨੇ ਕਿਹਾ ਕਿ ਉਹ ਅੰਨਾ ਹਜ਼ਾਰੇ ਦੇ ਅੰਦੋਲਨ ਸਮੇਂ ਤੋਂ ਹੀ ਕੇਜਰੀਵਾਲ ਨਾਲ ਜੁੜੀ ਹੋਈ ਸੀ ਪਰ ਸਰਕਾਰ ਬਣਨ ਤੋਂ ਬਾਅਦ ਉਸ ਨੂੰ ਸਰੀਰ ਨਾਲ ਸਮਝੌਤਾ ਕਰਨ ਲਈ ਕਿਹਾ ਗਿਆ। ਉਸ ਨੇ ਨਰੇਲਾ ਤੋਂ ਵਿਧਾਇਕ ਸ਼ਰਦ ਚੌਹਾਨ ਦੇ ਨਜ਼ਦੀਕੀ ਰਮੇਸ਼ ਭਾਰਦਵਾਜ ਦੇ ਖਿਲਾਫ ਸ਼ਿਕਾਇਤ ਵੀ ਕੀਤੀ ਪਰ ਅਰਵਿੰਦ ਇਸ ਮਾਮਲੇ 'ਚ ਚੁੱਪ ਰਹੇ।
ਅੰਨਾ ਹਜ਼ਾਰੇ ਨੇ ਕੀਤੀ ਸ਼ਰਾਬ 'ਤੇ ਬੈਨ ਦੀ ਮੰਗ
NEXT STORY