ਨਵੀਂ ਦਿੱਲੀ— ਕਾਂਗਰਸ ਦੇ ਸੀਨੀਅਰ ਨੇਤਾ ਸੁਸ਼ੀਲ ਕੁਮਾਰ ਸ਼ਿੰਦੇ ਦੀ ਜਗ੍ਹਾ ਰਜਨੀ ਅਸ਼ੋਕਰਾਵ ਪਾਟਿਲ ਨੂੰ ਹਿਮਾਚਲ ਪ੍ਰਦੇਸ਼ ਦਾ ਨਵਾਂ ਇੰਚਾਰਜ਼ ਬਣਾਇਆ ਗਿਆ ਹੈ। ਇਸ ਦੇ ਇਲਾਵਾ ਪਾਰਟੀ ਨੇਤਾ ਨਗੀਨ ਜਾਵੇਦ ਨੂੰ ਅਖਿਲ ਭਾਰਤੀ ਅਲਪ-ਸੰਖਿਅਕ(ਘੱਟ ਗਿਣਤੀ) ਵਿਭਾਗ ਦਾ ਨਵਾਂ ਪ੍ਰਧਾਨ ਬਣਾਇਆ ਗਿਆ ਹੈ।
ਇਹ ਜਾਣਕਾਰੀ ਕਾਂਗਰਸ ਮਹਾ ਸਕੱਤਰ ਅਸ਼ੋਕ ਗਹਿਲੋਤ ਨੇ ਦਿੱਤੀ। ਉਨ੍ਹਾਂ ਨੇ ਕਿਹਾ ਕਿ ਪਾਟਿਲ ਨੂੰ ਤੁਰੰਤ ਇਸ ਦਾ ਚਾਰਜ ਸੰਭਾਲਣ ਨੂੰ ਕਿਹਾ ਗਿਆ ਹੈ। ਉਨ੍ਹਾਂ ਨੇ ਸ਼ਿੰਦੇ ਦੇ ਕੰਮ ਦੀ ਤਾਰੀਫ ਕੀਤੀ। ਗਹਿਲੋਤ ਨੇ ਕਿਹਾ ਕਿ ਜਾਵੇਦ ਨੂੰ ਵੀ ਇਸ ਦੀ ਜ਼ਿੰਮੇਦਾਰੀ ਸੰਭਾਲਣ ਨੂੰ ਕਿਹਾ ਗਿਆ ਹੈ। ਪਾਰਟੀ ਨੇ ਅਲਪ-ਸੰਖਿਅਕ ਵਿਭਾਗ ਦੇ ਹੁਣ ਤੱਕ ਪ੍ਰਧਾਨ ਰਹੇ ਖੁਰਸ਼ੀਦ ਅਹਿਮਦ ਸੈਯਦ ਦੇ ਕੰਮ ਦੀ ਵੀ ਤਾਰੀਫ ਕੀਤੀ।
ਬੇਟਿਆਂ ਦੇ ਕਤਲ ਕੇਸ 'ਚ ਨਿਆਂ ਦੀ ਮੰਗ ਨੂੰ ਲੈ ਕੇ ਟਾਵਰ 'ਤੇ ਚੜ੍ਹਿਆ ਵਿਅਕਤੀ
NEXT STORY