ਇੰਦੌਰ— ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਫਾਰੂਖ ਅਬਦੁੱਲਾ ਵਲੋਂ ਪਾਕਿਸਤਾਨ ਕਬਜ਼ੇ ਵਾਲੇ ਕਸ਼ਮੀਰ (ਪੀ. ਓ. ਕੇ.) ਨੂੰ ਪਾਕਿਸਤਾਨ ਦਾ ਹਿੱਸਾ ਦੱਸੇ ਜਾਣ 'ਤੇ ਸ਼ਿਵ ਸੈਨਾ ਨੇ ਇਤਰਾਜ਼ ਜ਼ਾਹਰ ਕੀਤਾ। ਸ਼ਿਵ ਸੈਨਾ ਨੇ ਮੰਗ ਕੀਤੀ ਕਿ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਨੂੰ ਫਾਰੂਖ ਦੇ ਇਸ ਵਿਵਾਦਪੂਰਨ ਬਿਆਨ 'ਤੇ ਪ੍ਰਤੀਕਿਰਿਆ ਦੇਣੀ ਚਾਹੀਦੀ ਹੈ।
ਸ਼ਿਵ ਸੈਨਾ ਦੇ ਬੁਲਾਰੇ ਸੰਜੇ ਰਾਊਤ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਖੰਡ ਭਾਰਤ ਦੀ ਕਲਪਨਾ ਮੁਤਾਬਕ ਪੀ. ਓ. ਕੇ. ਦੀ ਜ਼ਮੀਨ ਭਾਰਤ ਦੀ ਹੀ ਹੈ। ਸ਼ਿਵ ਸੈਨਾ ਮੰਗ ਕਰਦੀ ਹੈ ਕਿ ਪੀ. ਓ. ਕੇ. ਨੂੰ ਲੈ ਕੇ ਫਾਰੂਖ ਦੇ ਤਾਜ਼ਾ ਬਿਆਨ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਆਪਣੀ ਪ੍ਰਤੀਕਿਰਿਆ ਦੇਣ।
ਉਨ੍ਹਾਂ ਕਿਹਾ ਕਿ ਸਾਡੀ ਫੌਜ ਪਾਕਿਸਤਾਨ ਵੱਲ ਕੂਚ ਕਰ ਕੇ ਗੁਆਂਢੀ ਮੁਲਕ ਨੂੰ ਆਪਣੀ ਤਾਕਤ ਦਿਖਾਉਣ 'ਚ ਸਮਰੱਥ ਹੈ। ਜੰਮੂ-ਕਸ਼ਮੀਰ 'ਚ ਅੱਤਵਾਦ ਨਾਲ ਨਜਿੱਠਣ ਲਈ ਫੌਜ ਨੂੰ ਪੂਰੇ ਅਧਿਕਾਰ ਮਿਲਣੇ ਚਾਹੀਦੇ ਹਨ। ਭਾਰਤ ਅਤੇ ਪਾਕਿਸਤਾਨ ਦਰਮਿਆਨ ਸ਼੍ਰੀਲੰਕਾ ਵਿਚ ਦਸੰਬਰ 'ਚ ਸੰਭਾਵਿਤ ਕ੍ਰਿਕਟ ਸੀਰੀਜ਼ ਨਾਲ ਜੁੜੇ ਸਵਾਲ 'ਤੇ ਰਾਊਤ ਨੇ ਕਿਹਾ ਕਿ ਭਾਰਤ ਸਰਕਾਰ ਨੇ ਇਸ ਸੀਰੀਜ਼ ਨੂੰ ਹੁਣ ਤਕ ਆਪਣੀ ਮਨਜ਼ੂਰੀ ਨਹੀਂ ਦਿੱਤੀ ਹੈ। ਭਾਰਤ ਸਰਕਾਰ ਨੂੰ ਦੇਸ਼ ਦੀ ਜਨਤਾ ਦੀਆਂ ਭਾਵਨਾਵਾਂ ਨੂੰ ਧਿਆਨ ਵਿਚ ਰੱਖਦੇ ਹੋਏ ਪੂਰੀ ਸਾਵਧਾਨੀ ਨਾਲ ਇਸ ਸੀਰੀਜ਼ ਦੇ ਮਾਮਲੇ 'ਚ ਫੈਸਲਾ ਕਰਨਾ ਚਾਹੀਦਾ ਹੈ। ਇਹ ਫੈਸਲਾ ਪਾਕਿਸਤਾਨੀ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀ ਭਾਵਨਾ ਦੇ ਆਧਾਰ 'ਤੇ ਨਹੀਂ ਹੋਣਾ ਚਾਹੀਦਾ ਹੈ।
35 ਸਾਲ ਦੇ ਵਿਅਕਤੀ ਦੀ ਘਿਣੌਨੀ ਕਰਤੂਤ ਸੁਣ ਮਾਂ-ਬਾਪ ਨੇ ਲਿਆ ਅਜਿਹਾ ਫੈਸਲਾ ਕਿ..
NEXT STORY