ਹਰਿਆਣਾ— ਕਤਲ ਦੇ ਮਾਮਲੇ 'ਚ ਅੰਬਾਲਾ ਜੇਲ ਤੋਂ ਝੱਜਰ ਅਦਾਲਤ 'ਚ ਪੇਸ਼ੀ 'ਤੇ ਲਿਆਂਦੇ ਗਏ ਆਸੌਦਾ ਪਿੰਡ ਦੇ ਸਾਬਕਾ ਸਰੰਪਚ ਰਾਜੀਵ ਉਰਫ ਕਾਲਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਪੁਲਸ ਨੇ ਗੋਲੀ ਮਾਰਨ ਵਾਲੇ ਦੋਹਾਂ ਨੌਜਵਾਨਾਂ ਨੂੰ ਅਦਾਲਤ ਕੈਂਪਸ ਤੋਂ ਹੀ ਗ੍ਰਿਫਤਾਰ ਕਰ ਲਿਆ। ਰਾਜੀਵ 'ਤੇ ਆਸੌਦਾ ਪਿੰਡ ਦੇ ਮੌਜੂਦਾ ਸਰਪੰਚ ਅਤੇ ਉਸ ਦੇ ਪਿਤਾ ਦਾ ਕਤਲ ਕਰਨ ਸਮੇਤ ਕਈ ਅਪਰਾਧਕ ਮਾਮਲੇ ਦਰਜ ਹਨ। ਫਿਲਹਾਲ ਦੋਹਾਂ ਨੌਜਵਾਨਾਂ ਤੋਂ ਝੱਜਰ ਪੁਲਸ ਪੁੱਛ-ਗਿੱਛ ਕਰ ਰਹੀ ਹੈ। ਬੁੱਧਵਾਰ ਦੁਪਹਿਰ ਆਸੌਦਾ ਪਿੰਡ ਦੇ ਸਾਬਕਾ ਸਰਪੰਚ ਰਾਜੀਵ ਉਰਫ ਕਾਲਾ ਨੂੰ ਕਤਲ ਦੇ ਮਾਮਲੇ 'ਚ ਪੇਸ਼ੀ ਲਈ ਅੰਬਾਲਾ ਜੇਲ ਤੋਂ ਝੱਜਰ ਅਦਾਲਤ ਲਿਆਂਦਾ ਗਿਆ। ਇਸੇ ਦੌਰਾਨ 2 ਨੌਜਵਾਨ ਹਥਿਆਰਾਂ ਨਾਲ ਲੁਕੇ ਬੈਠੇ ਸਨ ਅਤੇ ਜਿਵੇਂ ਹੀ ਰਾਜੀਵ ਨੂੰ ਅਦਾਲਤ 'ਚ ਪੇਸ਼ ਕਰਨ ਤੋਂ ਬਾਅਦ ਬਾਹਰ ਲਿਆਂਦਾ ਗਿਆ ਤਾਂ ਉਸ 'ਤੇ ਦੋਹਾਂ ਨੌਜਵਾਨਾਂ ਨੇ ਗੋਲੀ ਚੱਲਾ ਦਿੱਤੀ।
ਰਾਜੀਵ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ। ਜਿਸ ਨੂੰ ਇਲਾਜ ਲਈ ਝੱਜਰ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੋਂ ਉਸ ਨੂੰ ਰੋਹਤਕ ਪੀ.ਜੀ.ਆਈ. ਰੈਫਰ ਕਰ ਦਿੱਤਾ ਗਿਆ ਪਰ ਰੋਹਤਕ ਪੀ.ਜੀ.ਆਈ. ਪੁੱਜਣ ਤੋਂ ਪਹਿਲਾਂ ਰਾਜੀਵ ਨੇ ਦਮ ਤੋੜ ਦਿੱਤਾ। ਮੌਕੇ 'ਤੇ ਮੌਜੂਦ ਏ.ਐੱਸ.ਆਈ. ਰਾਜੇਂਦਰ ਨੇ ਦੱਸਿਆ ਕਿ ਗੋਲੀ ਮਾਰਨ ਤੋਂ ਬਾਅਦ ਦੋਹਾਂ ਨੌਜਵਾਨਾਂ ਨੇ ਦੌੜਨ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੂੰ ਤੁਰੰਤ ਮੌਕੇ 'ਤੇ ਕਾਬੂ ਕਰ ਲਿਆ ਗਿਆ। ਰੋਹਤਕ ਪੀ.ਜੀ.ਆਈ. ਪੁੱਜੇ ਆਈ.ਪੀ.ਐੱਸ. ਸ਼ਸ਼ਾਂਕ ਨੇ ਦੱਸਿਆ ਕਿ ਦੋਹਾਂ ਨੌਜਵਾਨਾਂ ਤੋਂ ਪੁੱਛ-ਗਿੱਛ ਕੀਤੀ ਜਾ ਰਹੀ ਹੈ।
ਪਾਕਿਸਤਾਨ ਪਹਿਲ ਤਾਂ ਕਰੇ ਅਸੀਂ ਗੱਲਬਾਤ ਲਈ ਤਿਆਰ ਹਾਂ : ਰਾਜਨਾਥ
NEXT STORY