ਫਰੀਦਾਬਾਦ— ਭੈਣ ਦੇ ਵਿਆਹ ਦੇ ਬੋਝ ਨੇ ਭਰਾ ਨੂੰ ਇਸ ਕਦਰ ਅਪਰਾਧੀ ਬਣਾ ਦਿੱਤਾ ਕਿ ਉਸ ਨੇ ਆਪਣੇ ਹੋਰ ਸਾਥੀਆਂ ਨਾਲ ਮਿਲ ਕੇ ਉਬਰ ਕੈਬ ਟੈਕਸੀ ਲੁੱਟ ਕੇ ਵਾਰਦਾਤ ਨੂੰ ਅੰਜਾਮ ਦਿੱਤਾ। ਮਾਮਲਾ ਫਰੀਦਾਬਾਦ ਦਾ ਹੈ। ਜਿਸ ਨੂੰ ਲੈ ਕੇ ਸੈਕਟਰ-16 ਪੁਲਸ ਚੌਕੀ ਇੰਚਾਰਜ ਬਸੰਤ ਕੁਮਾਰ ਦੀ ਟੀਮ ਨੇ 18 ਮਾਰਚ ਨੂੰ ਸੈਕਟਰ-55 ਖੇਤਰ 'ਚ ਦੋਸ਼ੀ ਆਪਣੇ ਹੋਰ ਸਾਥੀਆਂ ਨਾਲ ਮਿਲ ਕੇ ਡਰਾਈਵਰ ਦੇ ਸਿਰ 'ਤੇ ਪੱਥਰ ਮਾਰ ਕੇ ਕੈਬ ਨੂੰ ਲੁੱਟਣ ਦੀ ਵਾਰਦਾਤ ਕਰਨ ਵਾਲੇ 5 ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ। ਜਿਨ੍ਹਾਂ 'ਚੋਂ 3 ਦੋਸ਼ੀ ਨਾਬਾਲਗ ਹਨ ਅਤੇ 2 ਦੀ ਉਮਰ ਕਰੀਬ 20 ਸਾਲ ਹੈ। ਜ਼ੁਰਮ ਦੀ ਦੁਨੀਆ 'ਚ ਪਹਿਲਾ ਕਦਮ ਰੱਖਣ ਵਾਲੇ ਇਨ੍ਹਾਂ ਦੋਸ਼ੀਆਂ ਤੋਂ ਲੁੱਟੀ ਗਈ ਕੈਬ ਗੱਡੀ ਅਤੇ ਮੌਕੇ 'ਤੇ ਵਾਰਦਾਤ ਨੂੰ ਅੰਜਾਮ ਦੇਣ 'ਚ ਵਰਤਿਆ ਜਾਣ ਵਾਲਾ ਪੱਥਰ ਬਰਾਮਦ ਕਰ ਲਿਆ ਹੈ।
ਉੱਥੇ ਹੀ ਦੋਸ਼ੀ ਅਭਿਸ਼ੇਕ ਅਨੁਸਾਰ ਤਾਂ ਉਹ ਪਹਿਲਾਂ ਕੈਬ ਚਲਾਉਣ ਦਾ ਹੀ ਕੰਮ ਕਰਦਾ ਸੀ, ਜਿਸ ਦਾ ਆਈਡੀਆ ਉਸ ਨੂੰ ਉੱਥੋਂ ਮਿਲਿਆ, ਜਿਸ 'ਤੇ ਉਨ੍ਹਾਂ ਨੇ ਕੈਬ ਬੁਕ ਕਰ ਕੇ ਪੂਰੀ ਵਾਰਦਾਤ ਨੂੰ ਅੰਜਾਮ ਦੇ ਦਿੱਤਾ। 20 ਸਾਲ ਦੇ ਅਭਿਸ਼ੇਕ ਦਾ ਕਹਿਣਾ ਹੈ ਕਿ ਉਸ ਨੇ ਇਹ ਸਭ ਘਰ ਦੀਆਂ ਖੁਸ਼ੀਆਂ ਅਤੇ ਭੈਣ ਦੇ ਵਿਆਹ ਲੀ ਪੈਸਾ ਜੁਟਾਉਣ ਲਈ ਕੀਤਾ ਪਰ ਹੁਣ ਉਸ ਨੂੰ ਪਛਤਾਵਾ ਹੈ ਕਿ ਉਸ ਨੇ ਆਪਣਾ ਪੂਰਾ ਕਰੀਅਰ ਸ਼ੁਰੂ ਹੋਣ ਤੋਂ ਪਹਿਲਾਂ ਹੀ ਖਤਮ ਕਰ ਦਿੱਤਾ ਹੈ। ਉੱਥੇ ਹੀ ਪੀੜਤ ਕੈਬ ਡਰਾਈਵਰ ਰਿਹਾਸ਼ ਦੇ ਪਿਤਾ ਅਨੁਸਾਰ ਤਾਂ ਉਹ ਪੁਲਸ ਦੀ ਇਸ ਕਾਰਵਾਈ ਤੋਂ ਬਹੁਤ ਖੁਸ਼ ਹਨ ਕਿ ਕੁਝ ਹੀ ਦਿਨਾਂ 'ਚ ਉਨ੍ਹਾਂ ਨੇ ਪੂਰੀ ਵਾਰਦਾਤ ਨੂੰ ਸੁਲਝਾ ਲਿਆ ਹੈ, ਨਾਲ ਹੀ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦਾ ਬੇਟਾ ਅਜੇ ਦੋਸ਼ੀਆਂ ਵੱਲੋਂ ਮਾਰੀਆਂ ਗਈਆਂ ਸੱਟਾਂ ਨਾਲ ਪੂਰੀ ਤਰ੍ਹਾਂ ਠੀਕ ਨਹੀਂ ਹੋਇਆ ਹੈ।
ਦਿੱਲੀ ਦੇ ਨਰੇਲਾ 'ਚ ਪਲਾਸਟਿਕ ਫੈਕਟਰੀ 'ਚ ਲੱਗੀ ਭਿਆਨਕ ਅੱਗ, ਇਕ ਦੀ ਮੌਤ
NEXT STORY