ਦੇਹਰਾਦੂਨ— ਉੱਤਰਾਖੰਡ 'ਚ ਮਾਨਸੂਨ ਦੀ ਰਫਤਾਰ ਫਿਲਹਾਲ ਘੱਟ ਪੈ ਗਈ ਹੈ। ਇਸ ਦੇ ਬਾਵਜੂਦ ਸੂਬੇ ਦੇ ਪਹਾੜੀ ਇਲਾਕਿਆ 'ਚ ਸਮੱਸਿਆ ਘੱਟ ਨਹੀਂ ਹੋਈਆਂ ਹਨ। 103 ਸੰਪਰਕ ਮਾਰਗ ਬੰਦ ਰਹਿਣ ਨਾਲ ਪਿੰਡ ਦੇ ਲੋਕ ਕਾਫੀ ਪਰੇਸ਼ਾਨ ਹਨ। ਮੌਸਮ ਵਿਭਾਗ ਮੁਤਾਬਕ 24 ਤੋਂ 26 ਜੁਲਾਈ ਤੱਕ ਸੂਬੇ 'ਚ ਠੀਕ-ਠਾਕ ਬਾਰਿਸ਼ ਹੋ ਸਕਦੀ ਹੈ ਅਤੇ ਭਾਰੀ ਬਾਰਿਸ਼ ਦੀ ਵੀ ਉਮੀਦ ਹੈ।
ਮੌਸਮ ਵਿਭਾਗ ਕੇਂਦਰ ਦੇਹਰਾਦੂਨ ਦੇ ਨਿਰਦੇਸ਼ਕ ਵਿਕਰਮ ਸਿੰਘ ਅਨੁਸਾਰ ਫਿਲਹਾਲ ਬਾਰਿਸ਼ ਦੀ ਗਤੀਵਿਧੀ ਘੱਟ ਹੋ ਸਕਦੀਆਂ ਹਨ ਅਤੇ ਕੁਝ ਸਥਾਨਾਂ 'ਤੇ ਹਲਕੀ ਬਾਰਿਸ਼ ਹੋਈ। ਉਨ੍ਹਾਂ ਨੇ ਦੱਸਿਆ ਕਿ 24 ਜੁਲਾਈ ਤੋਂ ਬਾਰਿਸ਼ 'ਚ ਤੇਜ਼ੀ ਹੋਵੇਗੀ। 25 ਜੁਲਾਈ ਨੂੰ ਦੇਹਰਾਦੂਨ, ਨੈਨੀਤਾਲ, ਚੰਪਾਵਤ ਅਤੇ ਪੌੜੀ ਜ਼ਿਲਿਆਂ 'ਚ ਸਮੇਤ ਕੁਝ ਸਥਾਨਾਂ 'ਤੇ ਭਾਰੀ ਅਤੇ ਕਿਤੇ ਹਲਕੀ ਬਾਰਿਸ਼ ਦੀ ਸੰਭਾਵਨਾ ਹੈ।
ਵਾਘੇਲਾ ਦਾ ਵੱਡਾ ਬਿਆਨ- ਮੈਨੂੰ 24 ਘੰਟੇ ਪਹਿਲਾਂ ਕਾਂਗਰਸ ਨੇ ਪਾਰਟੀ 'ਚੋਂ ਕੱਢ ਦਿੱਤਾ
NEXT STORY