ਨਵੀਂ ਦਿੱਲੀ— ਪ੍ਰਧਾਨ ਮੰਤਰੀ ਦੇ ਘਰ ਦਾ ਨਾਂ ਹੁਣ 7 ਆਰ.ਸੀ.ਆਰ. ਦੀ ਬਜਾਏ 7 ਏਕਾਤਮ ਮਾਰਗ ਕੀਤਾ ਜਾਵੇਗਾ। ਮਤਲਬ ਰੇਸ ਕੋਰਸ ਰੋਡ ਦਾ ਨਾਂ ਬਦਲ ਕੇ ਏਕਾਤਮ ਮਾਰਗ ਕੀਤਾ ਜਾਵੇਗਾ। 22 ਸਤੰਬਰ ਵੀਰਵਾਰ ਨੂੰ ਇਸ 'ਤੇ ਫੈਸਲਾ ਹੋਣ ਦੀ ਗੱਲ ਕਹੀ ਜਾ ਰਹੀ ਹੈ। ਨਵੀਂ ਦਿੱਲੀ ਦੀ ਭਾਜਪਾ ਸੰਸਦ ਮੈਂਬਰ ਮੀਨਾਕਸ਼ੀ ਲੇਖੀ ਨੇ ਐੱਨ.ਡੀ.ਐੱਮ.ਸੀ. 'ਚ ਪ੍ਰਸਤਾਵ ਦਿੱਤਾ ਹੈ। ਮੀਨਾਕਸ਼ੀ ਲੇਖੀ ਅਨੁਸਾਰ ਪੰਡਿਤ ਦੀਨ ਦਿਆਲ ਉਪਾਧਿਆਏ ਦੀ ਜਨਮ ਅਤੇ ਉਨ੍ਹਾਂ ਦੇ ਵਿਚਾਰਾਂ ਦੇ ਮੱਦੇਨਜ਼ਰ ਮੌਜੂਦਾ ਨਾਂ ਭਾਰਤੀ ਸੰਸਕ੍ਰਿਤੀ ਨਾਲ ਮੇਲ ਨਹੀਂ ਖਾਂਦਾ। ਮੀਨਾਕਸ਼ੀ ਲੇਖੀ ਐੱਨ.ਡੀ.ਐੱਮ.ਸੀ. ਦੀ ਮੈਂਬਰ ਹੈ ਅਤੇ ਐੱਨ.ਡੀ.ਐੱਮ.ਸੀ. ਕਾਊਂਸਿਲ ਦੀ ਬੁੱਧਵਾਰ ਨੂੰ ਹੋਣ ਵਾਲੀ ਬੈਠਕ ਦੀ ਪ੍ਰਧਾਨਗੀ ਕਰੇਗੀ ਮਤਲਬ ਪ੍ਰਧਾਨ ਮੰਤਰੀ ਦੇ ਘਰ ਦਾ ਪਤਾ ਬਦਲਣਾ ਤੈਅ ਹੈ।
ਪਤਨੀ ਦੀ ਮੌਤ ਤੋਂ ਬਾਅਦ 1 ਮਹੀਨੇ ਤੋਂ ਇਕੱਲੇ ਰਹਿ ਰਹੇ ਡਾਕਟਰ ਨੇ ਚੁੱਕਿਆ ਇਹ ਖੌਫਨਾਕ ਕਦਮ
NEXT STORY