ਸੋਲਨ: ਪ੍ਰਾਈਵੇਟ ਯੂਨੀਵਰਸਿਟੀ 'ਚ ਦਿੱਤਾ ਗਿਆ ਖਰਾਬ ਭੋਜਨ, 150 ਬੱਚੇ ਪਏ ਬੀਮਾਰ, 35 ਦੀ ਹਾਲਤ ਗੰਭੀਰ

You Are HereNational
Friday, April 21, 2017-10:01 AM
ਸੋਲਨ—ਸੋਲਨ ਦੀ ਇਕ ਪ੍ਰਾਈਵੇਟ ਯੂਨੀਵਰਸਿਟੀ 'ਚ ਖਰਾਬ ਭੋਜਨ ਖਾਣ ਨਾਲ 150 ਬੱਚਿਆਂ ਦੇ ਬੀਮਾਰ ਹੋਣ ਦੀ ਖਬਰ ਹੈ। ਮਿਲੀ ਜਾਣਕਾਰੀ ਦੇ ਮੁਤਾਬਕ 35 ਬੱਚਿਆਂ ਨੂੰ ਆਈ.ਜੀ.ਐਮ.ਸੀ. ਸ਼ਿਮਲਾ 'ਚ ਭਰਤੀ ਕਰਵਾਇਆ ਗਿਆ ਹੈ, ਜਿੱਥੇ ਉਨ੍ਹਾਂ ਦੀ ਹਾਲਤ ਗੰਭੀਰ ਦੱਸੀ ਗਈ ਹੈ। ਉੱਥੇ ਕੁਝ ਬੱਚਿਆਂ ਨੂੰ ਕੰਡਾਘਾਟ ਅਤੇ ਕੁਝ ਨੂੰ ਸੋਲਨ 'ਚ ਤਬਦੀਲ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਬੱਚਿਆਂ ਨੂੰ ਫੂਡ ਪਾਈਜਿੰਗ ਦੀ ਸ਼ਿਕਾਇਤ ਹੋਈ ਹੈ।
ਜਾਣਕਾਰੀ ਮੁਤਾਬਕ ਰਾਤ ਨੂੰ ਯੂਨੀਵਰਸਿਟੀ ਦੀ ਮੇਸ 'ਚ ਬੱਚਿਆਂ ਨੂੰ ਪਾਅ ਭਾਜੀ ਅਤੇ ਖਿਚੜੀ ਦਿੱਤੀ ਗਈ, ਜਿਨ੍ਹਾਂ ਬੱਚਿਆਂ ਨੂੰ ਖਿਚੜੀ ਦਿੱਤੀ ਗਈ ਉਹ ਸਾਰੇ ਠੀਕ ਹਨ ਪਰ, ਜਿਨ੍ਹਾਂ ਨੇ ਪਾਅ ਭਾਜੀ ਖਾਧੀ ਉਨ੍ਹਾਂ ਬੱਚਿਆਂ ਦੇ ਰਾਤ ਨੂੰ ਉਲਟੀਆਂ ਅਤੇ ਪੇਟ ਖਰਾਬ ਹੋ ਗਏ। ਇਸ ਨਾਲ ਯੂਨੀਵਰਸਿਟੀ ਪ੍ਰਸ਼ਾਸਨ 'ਚ ਹਫੜਾ-ਦਫੜੀ ਮਚ ਗਈ। ਜ਼ਲਦਬਾਜੀ 'ਚ ਬੱਚਿਆਂ ਨੂੰ ਹਸਪਤਾਲ ਲਿਆਇਆ ਗਿਆ, ਜਿੱਥੇ ਜਾਂਚ 'ਚ ਇਹ ਦੱਸਿਆ ਗਿਆ ਕਿ ਬੱਚਿਆਂ ਨੂੰ ਫੂਡ ਪਾਈਜਿੰਗ ਹੋਣ ਦਾ ਸ਼ੱਕ ਜਤਾਇਆ ਗਿਆ ਹੈ।

ਕੀ ਇਕ ਜੀਵਨਸਾਥੀ ਲੱਭ ਰਹੇ ਹੋ? ਪੰਜਾਬੀ ਮੈਟਰੀਮੋਨੀ ਵਿਚ ਰਜਿਸਟ੍ਰੇਸ਼ਨ ਮੁਫਤ ਹੈ |

Recommended For You

Popular News

.