ਕਾਂਗਰਸ ਨੇਤਾ ਦੀ ਬੇਰਹਿਮੀ ਨਾਲ ਹੱਤਿਆ, ਕੁਲਹਾੜੀ ਨਾਲ ਕੀਤੇ ਕਈ ਵਾਰ

You Are HereNational
Wednesday, February 15, 2017-4:04 PM

ਨੈਸ਼ਨਲ ਡੈਸਕ—ਮਹਾਰਾਸ਼ਟਰ 'ਚ ਇਕ ਕਾਂਗਰਸ ਕਾਰਪੋਰੇਟਰ ਦੀ ਮੰਗਲਵਾਰ ਰਾਤ ਨੂੰ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਗਈ। ਕਾਂਗਰਸ ਨੇਤਾ ਮਨੋਜ ਮਹਾਤਰੇ ਮੁੰਬਈ ਤੋਂ 20 ਕਿਲੋਮੀਟਰ ਦੂਰ ਸਥਿਤ ਭਿਵੰਡੀ 'ਚ ਰਹਿੰਦੇ ਹਨ। ਕਤਲ ਦੀ ਪੂਰੀ ਵਾਰਦਾਤ ਸੀ.ਸੀ.ਟੀ.ਵੀ. 'ਚ ਕੈਦ ਹੋ ਗਈ। ਮਨੋਜ ਭਿਵੰਡੀ ਨਗਰ ਪਾਲਿਕਾ 'ਚ ਕਾਂਗਰਸ ਧੜੇ ਦੇ ਨੇਤਾ ਸੀ। ਮਨੋਜ ਦੀ ਹੱਤਿਆ ਕਿਉਂ ਕੀਤੀ ਗਈ ਇਸ ਦੇ ਕਾਰਨਾਂ ਦਾ ਪਤਾ ਨਹੀਂ ਚੱਲ ਸਕਿਆ ਹੈ ਅਤੇ ਨਾ ਹੀ ਹਥਿਆਰੇ ਦਾ ਕੋਈ ਸੁਰਾਖ ਪੁਲਸ ਦੇ ਹੱਥ ਲੱਗਿਆ ਹੈ। ਪੁਲਸ ਨੇ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮਨੋਜ ਦੀ ਹੱਤਿਆ ਇਨ੍ਹਾਂ ਦੀ ਬਿਲਡਿੰਗ ਦੇ ਕੋਲ ਹੀ ਮੰਗਵਾਰ ਰਾਤ 9.43 ਵਜੇ ਕੀਤੀ ਗਈ।

ਇਮਾਰਤ 'ਚ ਲੱਗੇ ਸੀ.ਸੀ.ਟੀ.ਵੀ. ਕੈਮਰੇ 'ਚ ਸਾਫ ਦਿਖਾਈ ਦੇ ਰਿਹਾ ਹੈ ਕਿ ਮਨੋਜ ਪਾਰਕਿੰਗ 'ਚ ਆਪਣੀ ਕਾਰ 'ਚ ਖੜ੍ਹੀ ਕਰਕੇ ਜਿਵੇਂ ਵੀ ਲਾਬੀ 'ਚ ਆਏ ਤਾਂ ਦੋ ਲੋਕਾਂ ਨੇ ਉਨ੍ਹਾਂ 'ਤੇ ਗੋਲੀਆਂ ਚਲਾ ਦਿੱਤੀਆਂ, ਜਿਸ ਦੇ ਬਾਅਦ ਉਹ ਜ਼ਮੀਨ 'ਤੇ ਡਿੱਗ ਪਏ ਅਤੇ ਪਿੱਛੋਂ ਤੋਂ ਆਏ ਹਮਲਾਵਰਾਂ ਨੇ ਉਨ੍ਹਾਂ 'ਤੇ ਕੁਲਹਾੜੀ ਨਾਲ ਕਈ ਵਾਰ ਕੀਤੇ। ਇਸ ਦੌਰਾਨ ਇਕ ਦੋ ਲੋਕ ਇਸ ਹੱਤਿਆਕਾਂਡ ਨੂੰ ਦੇਖਦੇ ਵੀ ਹਨ ਪਰ ਡਰ ਕੇ ਭੱਜ ਜਾਂਦੇ ਹਨ। ਮਨੋਜ ਨੂੰ ਹਸਪਤਾਲ ਲਿਆਂਦਾ ਗਿਆ, ਪਰ ਉਸ ਸਮੇਂ ਤੱਕ ਉਸ ਦੀ ਮੌਤ ਹੋ ਚੁੱਕੀ ਸੀ। ਪੁਲਸ ਨੂੰ ਸ਼ੱਕ ਹੈ ਕਿ ਆਪਣੀ ਰੰਜਿਸ਼ ਦੇ ਕਾਰਨ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਮਨੋਜ ਪੂਰੇ ਇਲਾਕੇ 'ਚ ਆਪਣੀ ਦਬੰਗ ਪਰਛਾਈ ਲਈ ਜਾਣੇ ਜਾਂਦੇ ਹਨ। ਉਨ੍ਹਾਂ 'ਤੇ ਕੁਝ ਦਿਨ ਪਹਿਲਾਂ ਵੀ ਹਮਲਾ ਹੋਇਆ ਸੀ ਪਰ ਉਸ ਵੇਲੇ ਉਹ ਬੱਚ ਗਏ ਸੀ। ਸੀ.ਸੀ.ਟੀ.ਵੀ. ਦੀ ਮਦਦ ਨਾਲ ਪੁਲਸ ਨੇ ਹਥਿਆਰਿਆਂ ਨੂੰ ਦੇਖ ਤਾਂ ਲਿਆ ਪਰ ਉਨ੍ਹਾਂ ਦੀ ਪਛਾਣ ਨਹੀਂ ਹੋ ਸਕੀ ਹੈ।

ਪੰਜਾਬੀ ਮੇਟਰੀਮੋਨੀ ਤੋਂ ਸਹੀ ਰਿਸ਼ਤਾ ਦੀ ਚੇਣ ਕਰੋ - ਮੁਫ਼ਤ ਰਜਿਸਟਰ ਕਰੋ!

Popular News

.