ਕੋਟਾ— ਇੱਥੇ ਇਕ ਪਿਤਾ ਆਪਣੇ ਬੇਟੇ ਲਈ ਲੜਕੀ ਦੇਖਣ ਜੈਪੁਰ ਗਿਆ ਅਤੇ ਬੇਟੇ ਨੇ ਚੰਬਲ 'ਚ ਛਾਲ ਮਾਰ ਕੇ ਜਾਨ ਦੇ ਦਿੱਤੀ। ਪਿਤਾ 2 ਦਿਨਾਂ ਤੋਂ ਬੇਟੇ ਨੂੰ ਤਲਾਸ਼ ਰਿਹਾ ਸੀ, ਜਦੋਂ ਐਤਵਾਰ ਨੂੰ ਉਸ ਦੀ ਲਾਸ਼ ਚੰਬਲ 'ਚੋਂ ਕੱਢੀ ਗਈ ਤਾਂ ਉਹ ਉੱਚੀ-ਉੱਚੀ ਰੋਣ ਲੱਗ ਗਿਆ। ਪੁਲਸ ਨੇ ਦੱਸਿਆ ਕਿ 2 ਦਿਨ ਪਹਿਲਾਂ ਦੋਸਤਪੁਰਾ ਵਾਸੀ ਵਿਜੇ ਸ਼ਰਮਾ ਬੇਟੇ ਦਿਲੀਪ (22) ਦੇ ਵਿਆਹ ਲਈ ਲੜਕੀ ਦੇਖਣ ਜੈਪੁਰ ਗਿਆ ਸੀ। ਉਹ ਵਾਪਸ ਆਇਆ ਤਾਂ ਦਿਲੀਪ ਗਾਇਬ ਸੀ। ਪਿਤਾ ਨੇ ਨਯਾਪੁਰ ਥਾਣੇ 'ਚ ਗੁੰਮਸ਼ੁਦਗੀ ਦਰਜ ਕਰਵਾਈ ਅਤੇ ਲੱਭਣ ਲੱਗੇ। ਐਤਵਾਰ ਨੂੰ ਵੀ ਪਿਤਾ ਸਵੇਰੇ ਥਾਣੇ ਗਿਆ ਸੀ, ਥੋੜ੍ਹੀ ਦੇਰ ਬਾਅਦ ਹੀ ਦਿਲੀਪ ਦੀ ਲਾਸ਼ ਚੰਬਲ 'ਚੋਂ ਮਿਲ ਗਈ।
ਪੁਲਸ ਨੇ ਦੱਸਿਆ ਕਿ ਦਿਲੀਪ ਦੀਆਂ 2 ਛੋਟੀਆਂ ਭੈਣਾਂ ਹਨ, ਪਰਿਵਾਰ 'ਚ ਉਹ ਹੀ ਸਭ ਤੋਂ ਵੱਡਾ ਸੀ। ਦਿਲੀਪ ਰਾਮਪੁਰਾ ਬਾਜ਼ਾਰ 'ਚ ਪੰਸਾਰੀ ਦੀ ਦੁਕਾਨ 'ਤੇ ਕੰਮ ਕਰਦਾ ਸੀ। ਸੂਚਨਾ 'ਤੇ ਰਾਮਪੁਰਾ ਦੇ ਕਈ ਵਪਾਰੀ ਨਯਾਪੁਰਾ ਥਾਮੇ ਅਤੇ ਪੋਸਟਮਾਰਟਮ ਕਮਰੇ 'ਚ ਪੁੱਜੇ।
ਐਕਸ਼ਨ 'ਚ ਯੋਗੀ, ਪਹਿਲੇ ਦਿਨ ਹੀ ਯੂ. ਪੀ ਦੇ ਮੁੱਖ ਮੰਤਰੀ ਆਦਿੱਤਿਆ ਨਾਥ ਨੇ ਕੀਤੇ ਇਹ ਵੱਡੇ ਐਲਾਨ
NEXT STORY