ਪਾਨੀਪਤ— ਇੱਥੋਂ ਦੇ ਪਿੰਡ ਖੋਜਕੀਪੁਰ 'ਚ ਗੰਨੇ ਦੇ ਖੇਤ 'ਚ 40 ਸਾਲਾ ਔਰਤ ਦੀ ਲਾਸ਼ ਮਿਲਣ ਨਾਲ ਪਿੰਡ 'ਚ ਸਨਸਨੀ ਫੈਲ ਗਈ। ਔਰਤ ਦੇ ਗਲੇ 'ਚ ਚੁੰਨੀ ਨਾਲ ਫਾਂਸੀ ਲਾਈ ਗਈ ਸੀ। ਪਰਿਵਾਰ ਵਾਲਿਆਂ ਦਾ ਦੋਸ਼ ਹੈ ਕਿ ਔਰਤ ਦੇ ਸਕੇ ਬੇਟੇ ਨੇ ਪਤਨੀ ਨਾਲ ਰੰਜਿਸ਼ ਰੱਖਣ ਤੋਂ ਨਾਰਾਜ਼ ਹੋ ਕੇ ਆਪਣੀ ਹੀ ਮਾਂ ਦਾ ਕਤਲ ਕਰ ਦਿੱਤਾ ਹੈ। ਦੋਸ਼ੀ ਬੇਟੇ ਨੂੰ ਪੁਲਸ ਨੇ ਕਾਬੂ ਕਰ ਲਿਆ ਹੈ। ਪੁਲਸ ਨੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਨੂੰ ਪਰਿਵਾਰ ਵਾਲਿਆਂ ਦੇ ਹਵਾਲੇ ਕਰ ਦਿੱਤਾ ਹੈ। ਪਾਨੀਪਤ ਦੇ ਪਿੰਡ ਖੋਜਕੀਪੁਰ 'ਚ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਜਿੱਥੇ ਇਕ ਕਲਯੁੱਗੀ ਬੇਟੇ ਨੇ ਘਰ ਤੋਂ ਖੇਤ ਲਿਜਾ ਕੇ ਆਪਣੀ ਮਾਂ ਨੂੰ ਚੁੰਨੀ ਨਾਲ ਫਾਂਸੀ ਲਾ ਕੇ ਮੌਤ ਦੇ ਘਾਟ ਉਤਾਰ ਦਿੱਤਾ।
ਜਦੋਂ ਬੇਟਾ ਆਪਣੀ ਮਾਂ ਦਾ ਬੇਰਹਿਮੀ ਨਾਲ ਕਤਲ ਕਰ ਰਿਹਾ ਸੀ ਤਾਂ ਪਿੰਡ ਵਾਸੀਆਂ ਨੇ ਉਸ ਨੂੰ ਦੇਖਿਆ ਅਤੇ ਮੌਕੇ 'ਤੇ ਕਾਬੂ ਕਰ ਕੇ ਪੁਲਸ ਨੂੰ ਸੂਚਿਤ ਕੀਤਾ। ਮਾਮਲੇ ਦੀ ਸੂਚਨਾ ਮਿਲਦੇ ਹੀ ਥਾਣਾ ਬਾਪੌਲੀ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਲਿਆ ਅਤੇ ਦੋਸ਼ੀ ਬੇਟੇ ਆਸਿਫ ਨੂੰ ਕਾਬੂ ਕਰ ਲਿਆ। ਪੁਲਸ ਨੇ ਮ੍ਰਿਤਕਾ ਨਫੀਸਾ ਦੇ ਬੇਟੇ ਆਸ਼ਿਫ ਨੂੰ ਕਾਬੂ ਕਰ ਕੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਪਰਿਵਾਰ ਵਾਲਿਆਂ ਦੇ ਹਵਾਲੇ ਕਰ ਦਿੱਤੀ। ਪਤਾ ਲੱਗਾ ਹੈ ਕਿ ਨਫੀਸਾ ਦੀ ਆਪਣੀ ਨੂੰਹ ਨਾਲ ਕਹਾਸੁਣੀ ਹੋਈ ਸੀ। ਜਿਸ ਦੀ ਸ਼ਿਕਾਇਤ ਆਸਿਫ ਦੀ ਪਤਨੀ ਨੇ ਆਸਿਫ ਨੂੰ ਕੀਤੀ ਸੀ। ਇਸੇ ਕਾਰਨ ਨਾਰਾਜ਼ ਆਸਿਫ ਨੇ ਯੋਜਨਾ ਬਣਾ ਕੇ ਆਪਣੀ ਮਾਂ ਦਾ ਕਤਲ ਕਰ ਦਿੱਤਾ।
ਗੋਦ ਲਏ ਪਿੰਡ ਨੇ ਵੀ ਛੱਡਿਆ ਮੁਲਾਇਮ ਦਾ ਸਾਥ, ਫੜਿਆ ਅਖਿਲੇਸ਼ ਦਾ ਪਲਾ
NEXT STORY