ਸ੍ਰੀ ਪਟਨਾ ਸਾਹਿਬ (ਰਮਨਦੀਪ ਸਿੰਘ ਸੋਢੀ) — ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਜਨਮ-ਦਿਹਾੜੇ ਮੌਕੇ ਸ੍ਰੀ ਪਟਨਾ ਸਾਹਿਬ ਵਿਖੇ ਜਿੱਥੇ ਲੱਖਾਂ ਦੀ ਗਿਣਤੀ 'ਚ ਸ਼ਰਧਾਲੂ ਦਰਸ਼ਨਾਂ ਲਈ ਪਹੁੰਚੇ, ਉੱਥੇ ਤੜਕਸਾਰ ਤਕਰੀਬਨ ਚਾਰ ਵਜੇ ਬਾਦਲ ਪਰਿਵਾਰ ਵੀ ਨਤਮਸਤਕ ਹੋਇਆ। ਜਿਨ੍ਹਾਂ 'ਚ ਮੁੱਖ-ਮੰਤਰੀ ਪ੍ਰਕਾਸ਼ ਸਿੰਘ ਬਾਦਲ, ਉੱਪ-ਮੁੱਖ-ਮੰਤਰੀ ਸੁਖਬੀਰ ਸਿੰਘ ਬਾਦਲ ਨਾਲ ਪਤਨੀ ਅਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ, ਮਨਜਿੰਦਰ ਸਿੰਘ ਸਿਰਸਾ, ਬਿਕਰਮ ਸਿੰਘ ਮਜੀਠੀਆ, ਸੁਖਦੇਵ ਸਿੰਘ ਢੀਂਡਸਾ, ਡਾ. ਦਲਜੀਤ ਸਿੰਘ ਚੀਮਾ, ਅਵਤਾਰ ਸਿੰਘ ਮੱਕੜ ਆਦਿ ਵੀ ਨਤਮਸਤਕ ਹੋਣ ਲਈ ਪਹੁੰਚੇ।
ਉਹ ਤਕਰੀਬਨ ਅੱਧਾ ਘੰਟਾ ਸ੍ਰੀ ਹਰਮੰਦਿਰ ਸਾਹਿਬ ਦੀ ਪਰਕਰਮਾ 'ਚ ਬੈਠੇ ਅਤੇ ਰਸ-ਭਿੰਨੀ ਬਾਣੀ ਦਾ ਆਨੰਦ ਮਾਣਿਆ। ਤਕਰਬੀਨ 40-45 ਮਿੰਟ ਬਾਅਦ ਉਨ੍ਹਾਂ ਵਾਪਸੀ ਕੀਤੀ ਅਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉੱਪ-ਮੁੱਖ-ਮੰਤਰੀ ਨੇ ਸਮੂਹ ਸੰਗਤ ਨੂੰ ਗੁਰਪੁਰਬ ਦੀ ਵਧਾਈ ਦਿੱਤੀ। ਜਗ ਬਾਣੀ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਬਿਹਾਰ ਸਰਕਾਰ ਵਲੋਂ ਗੁਰਪੁਰਬ ਮੌਕੇ ਕੀਤੇ ਸੁਚੱਜੇ ਪ੍ਰਬੰਧਾਂ ਦੀ ਸ਼ਲਾਘਾ ਕੀਤੀ ਅਤੇ 'ਮਿੰਨੀ ਪੰਜਾਬ' ਦਾ ਰੂਪ ਧਾਰਨ ਕਰ ਚੁੱਕੇ ਬਿਹਾਰ ਦੀ ਤਸਵੀਰ 'ਤੇ ਖੁਸ਼ੀ ਜ਼ਾਹਿਰ ਕੀਤੀ।
ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਗ੍ਰਿਫਤਾਰ ਮਛੇਰੇਆਂ ਦੀ ਰਿਹਾਈ 'ਤੇ ਹੋਈ ਚਰਚਾ
NEXT STORY