ਪਲਕੱੜ— ਕੇਰਲ ਦੇ ਪਲਕੱੜ ਦੀ ਵਾਸੀ ਕਲਾਕਾਰ ਦੁਰਗਾ ਮਲਾਠੀ ਦੇ ਘਰ 'ਤੇ ਕੁਝ ਅਣਪਛਾਤੇ ਲੋਕਾਂ ਵੱਲੋਂ ਪੱਥਰ ਸੁੱਟਣ ਦੀ ਘਟਨਾ ਸਾਹਮਣੇ ਆਈ ਹੈ। ਰਿਪੋਰਟ ਮੁਤਾਬਕ ਦੁਰਗਾ ਨੇ ਕਠੂਆ ਕੇਸ ਮਾਮਲੇ 'ਚ ਦੋ ਇਤਰਾਜ਼ਯੋਗ ਪੇਟਿੰਗ ਬਣਾ ਕੇ ਦੇਵੀ-ਦੇਵਤਾ ਨੂੰ ਇਸ ਘਟਨਾ ਲਈ ਜ਼ਿੰਮੇਦਾਰ ਦੱਸਿਆ ਸੀ। ਇਸ ਤੋਂ ਪਹਿਲੇ ਫੇਸਬੁੱਕ 'ਤੇ ਵੀ ਦੁਰਗਾ ਨੂੰ ਕਈ ਲੋਕਾਂ ਵੱਲੋਂ ਗਾਲਾਂ ਦਿੱਤੀਆਂ ਗਈਆਂ ਸਨ।
ਸ਼ੁੱਕਰਵਾਰ ਨੂੰ ਕੁਝ ਲੋਕਾਂ ਨੇ ਦੁਰਗਾ ਦੇ ਪਲਕੱੜ ਸਥਿਤ ਘਰ 'ਤੇ ਪੱਥਰਬਾਜ਼ੀ ਕੀਤੀ ਅਤੇ ਉਨ੍ਹਾਂ ਦੇ ਘਰ ਦੇ ਸਾਹਮਣੇ ਖੜ੍ਹੀ ਜੀਪ ਦੇ ਸ਼ੀਸ਼ੇ ਤੋੜ ਦਿੱਤੇ। ਜਿਸ ਕਾਰਟੂਨ 'ਤੇ ਝਗੜਾ ਹੋਇਆ ਹੈ, ਉਸ 'ਚ ਤ੍ਰਿਸ਼ੂਲ ਨੂੰ ਮਾਨਵਲਿੰਗ ਦੀ ਤਰ੍ਹਾਂ ਦਿਖਾਇਆ ਗਿਆ ਸੀ, ਉਸ ਦੇ ਉਪਰ ਭਾਰਤੀ ਜਨਤਾ ਪਾਰਟੀ ਦੇ ਝੰਡੇ ਨੂੰ ਦਰਸ਼ਾਇਆ ਗਿਆ ਸੀ। ਦੱਸਿਆ ਜਾ ਰਿਹਾ ਹੈ ਕਿ ਦੁਰਗਾ ਪਹਿਲੇ ਵੀ ਇਸ ਤਰ੍ਹਾਂ ਦੇ ਕਈ ਕਾਰਟੂਨ ਬਣਾ ਚੁੱਕੀ ਹੈ।
ਦੁਰਗਾ ਦੇ ਘਰ 'ਤੇ ਵੀਰਵਾਰ ਦੇਰ ਰਾਤੀ ਹਮਲਾ ਕੀਤਾ ਗਿਆ। ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਦੋਸਤਾਂ ਨੂੰ ਸੋਸ਼ਲ ਮੀਡੀਆ 'ਤੇ ਪਿਛਲੇ ਕਈ ਦਿਨਾਂ ਤੋਂ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਸਾਨੂੰ ਯੌਨ ਸ਼ੋਸ਼ਣ ਦਾ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਮੈਨੂੰ ਹੀ ਨਹੀਂ ਸਗੋਂ ਮੇਰੇ ਕਾਰਟੂਨ 'ਤੇ ਕੁਮੈਂਟ ਕਰਨ ਵਾਲੇ ਮੇਰੇ ਦੋਸਤਾਂ ਨੂੰ ਵੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਘਰ 'ਤੇ ਪੱਥਰਬਾਜ਼ੀ ਦੀ ਘਟਨਾ ਦੇ ਬਾਅਦ ਦੁਰਗਾ ਨੇ ਸਥਾਨਕ ਪੁਲਸ ਸਟੇਸ਼ਨ 'ਤੇ ਸ਼ਿਕਾਇਤ ਦਰਜ ਕਰਵਾਈ। ਦੁਰਗਾ ਨੇ ਇਹ ਵੀ ਕਿਹਾ ਕਿ ਉੁਹ ਇਸ ਮਾਮਲੇ 'ਤੇ ਮੀਡੀਆ ਦੀ ਚੁੱਪੀ ਨੂੰ ਲੈ ਕੇ ਚਿੰਤਿਤ ਹਨ। ਉਨ੍ਹਾਂ ਨੇ ਇਸ ਕਾਰਟੂਨ 'ਤੇ ਮੁਆਫੀ ਮੰਗਣ ਤੋਂ ਵੀ ਸਾਫ ਇਨਕਾਰ ਕਰ ਦਿੱਤਾ ਹੈ।
ਵਿਗੜਦੀ ਸਿਹਤ ਦੇ ਬਾਵਜੂਦ 8ਵੇਂ ਦਿਨ ਵੀ ਜਾਰੀ ਹੈ ਸਵਾਤੀ ਮਾਲੀਵਾਲ ਦੀ ਭੁੱਖ-ਹੜਤਾਲ
NEXT STORY