ਸੁੰਦਰਨਗਰ (ਨਿਤੇਸ਼ ਸੈਨੀ)— ਨੈਸ਼ਨਲ ਹਾਈਵੇ- 21 'ਤੇ ਹਾਦਸਿਆਂ ਦਾ ਸਿਲਸਿਲਾ ਘੱਟ ਹੀ ਨਹੀਂ ਹੋ ਰਿਹਾ। ਹਾਲ ਹੀ 'ਚ ਜਵਾਹਰ ਨਗਰ ਪਾਰਕ ਨਜਦੀਕ ਭਿਆਨਕ ਹਾਦਸੇ 'ਚ ਨੌਜਵਾਨ ਦੀ ਮੌਤ ਹੋ ਗਈ। ਮਿਲੀ ਜਾਣਕਾਰੀ 'ਚ ਨੌਜਵਾਨ ਸਚਿਨ (17) ਸਕੂਟੀ 'ਤੇ ਸਵਾਰ ਆਪਣੇ ਦੋਸਤ ਨਾਲ ਦਾ ਰਿਹਾ ਸੀ ਕਿ ਅਚਾਨਕ ਸਕੂਟੀ ਦਾ ਸੰਤੁਲਨ ਵਿਗੜਨ ਨਾਲ ਉਹ ਬੱਸ ਨਾਲ ਜਾ ਟਕਰਾਈ। ਜਿਸ ਕਰਕੇ ਨੌਜਵਾਨ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦੋਂਕਿ ਇਕ ਹੋਰ ਲੜਕੇ ਨੂੰ ਆਮ ਸੱਟਾਂ ਲੱਗੀਆਂ। ਇਸ ਹਾਦਸੇ ਤੋਂ ਬਾਅਦ ਸੜਕ 'ਤੇ ਜਾਮ ਲੱਗ ਗਿਆ।ਪੁਲਸ ਨੇ ਮੌਕੇ 'ਤੇ ਪਹੁੰਚ ਕੇ ਜਾਮ ਖੁਲਵਾ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਦੀ ਹਾਲਾਤ ਇੰਨੀ ਖਰਾਬ ਸੀ ਕਿ ਘਰ ਦੇ ਵੀ ਆਪਣੇ ਬੱਚੇ ਨੂੰ ਨਹੀਂ ਪਛਾਣ ਸਕੇ ਅਤੇ ਫਿਰ ਪੁਲਸ ਨੇ ਫਿਰ ਮ੍ਰਿਤਕ ਦੇ ਪਾਏ ਹੋਏ ਕੱਪੜਿਆਂ ਤੋਂਪਛਾਣ ਕੀਤੀ। ਮ੍ਰਿਤਕ ਦੇ ਘਰ ਦੇ ਸਿਵਲ ਹਸਪਤਾਲ 'ਚ ਪਹੁੰਚੇ ਤਾਂ ਘਰਦਿਆਂ ਦਾ ਰੋ-ਰੋ ਕੇ ਬੁਰਾ ਹਾਲ ਸੀ। ਪੁਲਸ ਨੇ ਮ੍ਰਿਤਕ ਦੀ ਲਾਸ਼ ਦਾ ਪੋਸਟਮਾਰਟਮ ਕਰਕੇ ਘਰਦਿਆਂ ਦੇ ਹਵਾਲੇ ਕਰ ਦਿੱਤੀ ਹੈ। ਇਸ ਮਾਮਲੇ ਦੀ ਪੁਸ਼ਟੀ ਕਰਦੇ ਹੋਏ ਡੀ. ਐੱਸ. ਪੀ. ਤਰਨਜੀਤ ਸਿੰਘ ਨੇ ਦੱਸਿਆ ਕਿ ਮਾਮਲਾ ਦਰਜ ਕਰਕੇ ਅੱਗੇ ਦੀ ਛਾਣਬੀਣ ਕੀਤੀ ਜਾ ਰਹੀ ਹੈ।
ਰਾਹੁਲ ਗਾਂਧੀ ਨੇ ਪੀ. ਐੱਮ. ਮੋਦੀ ਨੂੰ ਟਰੰਪ ਨੂੰ ਗਲ ਲਾਉਣ ਦੀ ਦਿੱਤੀ ਸਲਾਹ
NEXT STORY