ਜੈਪੁਰ— ਰਾਜਸਥਾਨ ਵਿਧਾਨ ਸਭਾ 'ਚ ਵੀਰਵਾਰ ਨੂੰ ਰਾਜਪਾਲ ਕਲਿਆਣ ਸਿੰਘ ਦੇ ਭਾਸ਼ਣ ਦੌਰਾਨ ਅਚਾਨਕ ਰਾਸ਼ਟਰਗਾਨ ਵੱਜਣ 'ਤੇ ਰਾਜਪਾਲ ਸਮੇਤ ਹੋਰ ਸਾਰੇ ਹੈਰਾਨ ਰਹਿ ਗਏ। ਇਹ ਘਟਨਾ ਉਸ ਸਮੇਂ ਹੋਈ, ਜਦੋਂ ਰਾਜਪਾਲ ਕਲਿਆਣ ਸਿੰਘ ਭਾਸ਼ਣ ਦੇ ਰਹੇ ਸਨ। ਭਾਸ਼ਣ ਦੌਰਾਨ ਅਚਾਨਕ ਹੀ ਰਾਸ਼ਟਰਗਾਨ ਸ਼ੁਰੂ ਹੋ ਗਿਆ, ਜਿਸ ਕਾਰਨ ਰਾਜਪਾਲ ਕੁਝ ਸੈਕਿੰਡ ਲਈ ਰੁਕੇ। ਕੁਝ ਸੈਕਿੰਡ ਦੀ ਹੋਈ ਇਹ ਗਲਤੀ ਸੁਧਾਰੀ ਗਈ ਅਤੇ ਰਾਸ਼ਟਰਗਾਨ ਬੰਦ ਹੋਣ ਤੋਂ ਬਾਅਦ ਰਾਜਪਾਲ ਨੇ ਆਪਣਾ ਭਾਸ਼ਣ ਪੜ੍ਹਨਾ ਸ਼ੁਰੂ ਕੀਤਾ। ਰਾਜਪਾਲ ਦੇ ਭਾਸ਼ਣ ਦਰਮਿਆਨ ਅਚਾਨਕ ਰਾਸ਼ਟਰਗਾਨ ਵੱਜਣ ਨਾਲ ਸਪੀਕਰ ਕੈਲਾਸ਼ ਮੇਘਵਾਲ, ਮੁੱਖ ਮੰਤਰੀ ਵਸੂੰਧਰਾ ਰਾਜੇ ਸਮੇਤ ਪੂਰਾ ਸਦਨ ਹੈਰਾਨ ਰਹਿ ਗਿਆ।
ਪਤਨੀ ਚੱਲੀ ਗਈ ਸੀ ਪੇਕੇ, ਇਸ ਕਾਰਨ ਭਰਾ ਨੇ ਕਰ ਦਿੱਤਾ ਭੈਣ ਦਾ ਬੇਰਹਿਮੀ ਨਾਲ ਕਤਲ (ਤਸਵੀਰਾਂ)
NEXT STORY