ਨਵੀਂ ਦਿੱਲੀ/ਤਾਮਿਲਨਾਡੂ— ਇੱਥੋਂ ਦੀ ਮਰਹੂਮ ਮੁੱਖ ਮੰਤਰੀ ਜੈਲਲਿਤਾ ਦੇ ਮ੍ਰਿਤਕ ਦੇਹ ਨੂੰ ਚੇਨਈ ਦੇ ਰਾਜਾਜੀ ਹਾਲ 'ਚ ਰੱਖਿਆ ਗਿਆ ਹੈ। ਇੱਥੇ ਲੋਕ ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਆ ਰਹੇ ਹਨ। ਜੈਲਲਿਤਾ ਨੂੰ ਸ਼ਰਧਾਂਜਲੀ ਦੇਣ ਵਾਲਿਆਂ 'ਚ ਆਮ ਤੋਂ ਖਾਸ ਸਾਰੇ ਸ਼ਾਮਲ ਹਨ। ਦੱਖਣੀ ਸੁਪਰ ਸਟਾਰ ਰਜਨੀਕਾਂਤ ਵੀ ਰਾਜਾਜੀ ਹਾਲ ਪੁੱਜੇ ਅਤੇ ਜੈਲਲਿਤਾ ਨੂੰ ਸ਼ਰਧਾਂਜਲੀ ਦਿੱਤੀ।
ਰਜਨੀਕਾਂਤ ਨੇ ਜੈਲਲਿਤਾ ਦੇ ਮ੍ਰਿਤਕ ਦੇਹ ਅੱਗੇ ਸਿਰ ਝੁਕਾਇਆ। ਇਸ ਤੋਂ ਬਾਅਦ ਉਹ ਕਾਫੀ ਦੇਰ ਤੱਕ ਉੱਥੇ ਮੌਜੂਦ ਰਹੇ। ਜੈਲਲਿਤਾ ਦੇ ਮ੍ਰਿਤਕ ਦੇਹ ਕੋਲ ਉਨ੍ਹਾਂ ਦੀ ਕਰੀਬੀ ਰਹੀ ਸ਼ਸ਼ੀਕਲਾ ਵੀ ਮੌਜੂਦ ਹਨ। ਜੈਲਲਿਤਾ ਦਾ ਮ੍ਰਿਤਕ ਦੇਹ ਉਨ੍ਹਾਂ ਦੀ ਮਨਪਸੰਦ ਹਰੇ ਰੰਗ ਦੀ ਸਾੜੀ 'ਚ ਲਿਪਟਿਆ ਹੋਇਆ ਹੈ। ਜੈਲਲਿਤਾ ਨੂੰ ਸ਼ਰਧਾਂਜਲੀ ਦੇਣ ਲਈ ਆਮ ਲੋਕ ਵੀ ਲੱਖਾਂ ਦੀ ਗਿਣਤੀ 'ਚ ਪੁੱਜ ਰਹੇ ਹਨ। ਜੈਲਲਿਤਾ ਦੇ ਦਿਹਾਂਤ ਦੇ ਬਾਅਦ ਤੋਂ ਹੀ ਉਨ੍ਹਾਂ ਦੇ ਪ੍ਰਸ਼ੰਸਕਾਂ 'ਚ ਸੋਗ ਦੀ ਲਹਿਰ ਹੈ।
ਸੋਨਪੁਰ 'ਚ ਬਿਨ੍ਹਾ ਟਿਕਟ ਯਾਤਰਾਂ ਕਰਦੇ 40116 ਯਾਤਰੀ ਫੜੇ ਗਏ
NEXT STORY