ਕੰਧਾਰ ਹਾਈਜੈਕ ਮਾਮਲੇ ਦੇ ਦੋਸ਼ੀ ਮੋਮਿਨ ਦੀ ਅਪੀਲ 'ਤੇ ਸੁਣਵਾਈ ਕਰੇਗੀ ਸੁਪਰੀਮ ਕੋਰਟ

You Are HereNational
Friday, April 21, 2017-5:02 PM
ਨਵੀਂ ਦਿੱਲੀ— ਅਬਦੁੱਲ ਲਤੀਫ ਐਡਮ ਮੋਮੀਨ ਉਰਫ ਅਬਦੁੱਲ ਰਹਿਮਾਨ ਨੂੰ 1999 ਦੇ ਆਈ. ਸੀ. 814 ਦੇ ਹਾਈਜੈਕ ਮਾਮਲੇ 'ਚ ਦੋਸ਼ੀ ਕਰਾਰ ਦਿੱਤਾ ਗਿਆ ਸੀ। ਇਸ ਮਾਮਲੇ 'ਚ ਅਬਦੁੱਲ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਸੀ। ਮੋਮਿਨ ਨੂੰ ਫਾਂਸੀ ਦੀ ਸਜ਼ਾ ਦਿੱਤੇ ਜਾਣ ਦੀ ਮੰਗ ਲਈ ਸੀ. ਬੀ. ਆਈ. ਨੇ ਹਾਈ ਕੋਰਟ 'ਚ ਅਪੀਲ ਦਾਇਰ ਕੀਤੀ ਸੀ, ਜਿਸ ਤੋਂ ਬਾਅਦ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸੀ. ਬੀ. ਆਈ. ਦੀ ਅਪੀਲ ਰੱਦ ਕਰਦੇ ਹੋਏ ਮੋਮਿਨ ਨੂੰ ਉਮਰ ਕੈਦ ਦੀ ਸਜ਼ਾ ਬਰਕਰਾਰ ਰੱਖੀ ਸੀ, ਜਿਸ ਤੋਂ ਬਾਅਦ ਦੋਸ਼ੀ ਨੇ ਸੁਪਰੀਮ ਕੋਰਟ 'ਚ ਚੁਣੌਤੀ ਦਿੱਤੀ ਹੈ। ਹਾਲਾਂਕਿ ਸੁਪਰੀਮ ਕੋਰਟ ਦੀ ਜਸਟਿਸ ਪਿਨਾਕੀ ਚੰਦਰ ਘੋਸ਼ ਦੀ ਪ੍ਰਧਾਨਗੀ ਵਾਲੀ ਬੈਂਚ ਅਤੇ ਜਸਟਿਸ ਰੋਹਿੰਟਨ ਫਲੀ ਨਰੀਮਨ ਨੇ ਇਸ ਮਾਮਲੇ ਦੀ ਸੁਣਵਾਈ ਜੁਲਾਈ 'ਚ ਕਰਨ 'ਤੇ ਸਹਿਮਤੀ ਜਤਾਈ ਹੈ।
ਜ਼ਿਕਰਯੋਗ ਹੈ ਕਿ 24 ਦਸੰਬਰ 1999 ਨੂੰ ਪੰਜ ਪਾਕਿਸਤਾਨੀ ਅੱਤਵਾਦੀਆਂ ਨੇ ਏਅਰ ਇੰਡੀਆ ਦੇ ਇਕ ਜਹਾਜ਼ ਨੂੰ ਅਗਵਾ ਕਰ ਲਿਆ ਸੀ ਅਤੇ ਉਸ ਨੂੰ ਕੰਧਾਰ ਲਿਜਾਣ ਤੋਂ ਪਹਿਲਾਂ ਅੰਮ੍ਰਿਤਸਰ, ਲਾਹੌਰ ਅਤੇ ਦੁਬਾਈ ਦੇ ਤਿੰਨ ਵੱਖ-ਵੱਖ ਹਵਾਈ ਅੱਡਿਆਂ 'ਤੇ ਉਤਾਰਣ ਦਾ ਦਬਾਅ ਬਣਾਇਆ ਸੀ। ਉਸ ਵੇਲੇ ਫਲਾਈਟ ਨੰਬਰ ਆਈ. ਸੀ.-814 'ਚ 176 ਯਾਤਰੀ ਸਵਾਰ ਸਨ। ਦੁਬਈ 'ਚ ਅਗਵਾਕਾਰਾਂ ਨੇ ਜਹਾਜ਼ 'ਚ ਸਵਾਰ ਰੁਪਿਨ ਕਤਿਆਲ ਨਾਂ ਦੇ ਯਾਤਰੀ ਨੂੰ ਕਤਲ ਕਰ ਦਿੱਤਾ ਸੀ। ਬੰਧਕਾਂ ਨੂੰ ਮੁਕਤ ਕਰਨ ਲਈ ਅੱਤਵਾਦੀਆਂ ਨੇ ਆਪਣੇ ਹੋਰ ਸਾਥੀਆਂ ਦੀ ਰਿਹਾਈ ਦੀ ਮੰਗ ਕੀਤੀ ਸੀ। ਜਹਾਜ਼ ਇਕ ਹਫਤੇ ਤੱਕ ਕੰਧਾਰ ਖੜ੍ਹਾ ਰਿਹਾ ਸੀ।

ਪੰਜਾਬੀ ਮੇਟਰੀਮੋਨੀ ਤੋਂ ਸਹੀ ਰਿਸ਼ਤਾ ਦੀ ਚੇਣ ਕਰੋ - ਮੁਫ਼ਤ ਰਜਿਸਟਰ ਕਰੋ!

Popular News

.