ਸੂਰਤ— ਇੱਥੇ ਇਕ ਅਨੋਖਾ ਵਿਆਹ ਹੋਇਆ, ਜਿਸ ਨੂੰ ਸਿਰਫ 16 ਮਿੰਟ ਲੱਗੇ। ਇਸ ਦੀ ਦੂਜੀ ਵਿਸ਼ੇਸ਼ਤਾ ਇਹ ਸੀ ਕਿ ਹਾਜ਼ਰ ਲੋਕ ਆਪਣੇ ਘਰੋਂ ਹੀ ਟਿਫਿਨ ਲੈ ਕੇ ਆਏ ਸਨ। ਗੁਜਰਾਤੀ ਪਟੇਲ ਸਮਾਜ ਦੇ ਉਮੇਸ਼ ਪਟੇਲ ਦਾ ਵਿਆਹ ਰਿਸ਼ਿਤਾ ਪਟੇਲ ਨਾਲ ਤੈਅ ਹੋਇਆ। ਇਸ ਜੋੜੇ ਨੇ ਵਿਆਹ 'ਚ ਹੋਣ ਵਾਲੀ ਫਿਜ਼ੂਲ ਖਰਚੀ ਅਤੇ ਸ਼ਾਨ ਨੂੰ ਦੇਖਦੇ ਹੋਏ ਅਨੋਖੇ ਤਰੀਕੇ ਨਾਲ ਵਿਆਹ ਕਰਨਾ ਤੈਅ ਕੀਤਾ। ਇਸ 'ਚ ਨਾ ਦਾਜ, ਨਾ ਬੈਂਡ ਬਾਜਾ, ਨਾ ਬਾਰਾਤ, ਨਾ ਮਹਿੰਦੀ, ਨਾ ਮੰਡਪ ਅਤੇ ਨਾ ਵਰਮਾਲਾ ਸੀ। ਸਭ ਕੁਝ ਆਮ ਸੀ।
ਵਰਾਛਾ 'ਚ ਸੌਰਾਸ਼ਟਰ ਪਟੇਲ ਸਮਾਜ ਦੀ ਵਾੜੀ 'ਚ ਸਿਰਫ ਸੰਤ ਗੁਰੂ ਦੀ ਤਸਵੀਰ ਰੱਖ ਕੇ 16 ਮਿੰਟ ਦੀ ਇਕ ਆਰਤੀ ਸੁਣ ਕੇ ਵਿਆਹ ਪੂਰਨ ਹੋ ਗਿਆ। ਸੰਤ ਰਾਮਪਾਲ ਮਹਾਰਾਜ ਅਨੁਸਾਰ ਚੱਲਣ ਨਾਲ ਨਸ਼ਾ ਮੁਕਤ ਸਮਾਜ ਦਾ ਨਿਰਮਾਣ ਕਰ ਕੇ ਸਵੱਛ ਸਮਾਜ ਦਾ ਸੰਦੇਸ਼ ਦੇਣ ਵਾਲੇ ਇਸ ਵਿਆਹ ਨਾਲ ਲੋਕਾਂ 'ਚ ਖੁਸ਼ੀ ਦਾ ਮਾਹੌਲ ਦੇਖਿਆ ਗਿਆ। ਇਸ ਵਿਆਹ 'ਚ ਹਾਜ਼ਰ ਲੋਕ ਘਰੋਂ ਟਿਫਿਨ ਲਿਆਏ ਸਨ।
ਉਮੇਸ਼ਦਾਸ ਪਟੇਲ ਡਾਇਮੰਡ ਕੰਪਨੀ 'ਚ ਮੈਨੇਜਰ ਹਨ। ਦੂਜੇ ਪਾਸੇ ਰਿਸ਼ਿਤਾ ਤੁਲਸੀ ਦਾਸ ਪਟੇਲ ਡਾਕਟਰ ਹਨ। ਵਿਆਹ ਪੂਰਨ ਹੋਣ ਤੋਂ ਬਾਅਦ ਨਵ ਜੋੜੇ ਉਮੇਸ਼-ਰਿਸ਼ਿਤਾ ਨੇ ਦੱਸਿਆ ਕਿ ਅੱਜ ਦੇ ਸਮੇਂ 'ਚ ਵਿਆਹ ਦੇ ਪਿੱਛੇ ਹੋਣ ਵਾਲੀ ਫਿਜ਼ੂਲ ਖਰਚੀ ਨੂੰ ਦੇਖਦੇ ਹੋਏ ਅਸੀਂ ਇਹ ਫੈਸਲਾ ਲਿਆ ਕਿ ਸਾਡਾ ਵਿਆਹ ਇਹ ਸਭ ਕੁਝ ਨਹੀਂ ਹੋਵੇਗਾ। ਸਾਡਾ ਮਕਸਦ ਸਮਾਜ ਨੂੰ ਬੁਰੇ ਰਿਵਾਜ਼ਾਂ ਤੋਂ ਮੁਕਤ ਕਰਵਾਉਣਾ ਹੈ ਤਾਂ ਕਿ ਭਵਿੱਖ 'ਚ ਸਮਾਜ ਨੂੰ ਇਕ ਨਵੀਂ ਦਿਸ਼ਾ ਮਿਲੇ, ਸਮਾਜ ਅੱਗੇ ਵਧੇ।
ਅੱਤਵਾਦੀਆਂ ਨਾਲ ਲੜਦੇ ਸ਼ਹੀਦ ਹੋਏ ਮੇਜ਼ਰ ਦਹੀਆ ਦੀ ਪਤਨੀ ਨੇ ਕਿਹਾ ਕਿ ਬੇਟੀ ਨੂੰ ਵੀ ਭੇਜਾਂਗੀ ਸੈਨਾ 'ਚ
NEXT STORY