ਪਟਨਾ — ਸਾਬਕਾ ਮੁੱਖ ਮੰਤਰੀ ਤੇਜਸਵੀ ਪ੍ਰਸਾਦ ਯਾਦਵ ਨੂੰ ਅਲਾਟ ਬੰਗਲੇ ਨੂੰ ਅੱਗੇ ਵੀ ਜਾਰੀ ਰੱਖੇ ਜਾਣ ਦੀ ਅਪੀਲ ਨੂੰ ਸੂਬਾ ਸਰਕਾਰ ਨੇ ਖਾਰਿਜ ਕਰ ਦਿੱਤਾ ਹੈ। ਇਸ ਤੋਂ ਬਾਅਦ ਮੌਜੂਦਾ ਉਪ ਮੁੱਖ ਮੰਤਰੀ ਸੁਸ਼ੀਲ ਕੁਮਾਰ ਮੋਦੀ ਨੇ ਤੇਜਸਵੀ ਪ੍ਰਸਾਦ ਯਾਦਵ ਨੂੰ ਬੰਗਲਾ ਜਲਦੀ ਖਾਲੀ ਕਰਨ ਨੂੰ ਕਿਹਾ ਹੈ। ਬਿਹਾਰ ਦੀ ਪਿਛਲੀ ਮਹਾ ਗੱਠਜੋੜ ਸਰਕਾਰ ਵਿਚ ਉਪ ਮੁੱਖ ਮੰਤਰੀ ਰਹੇ ਤੇਜਸਵੀ ਨੂੰ 5 ਦੇਸ਼ ਰਤਨ ਮਾਰਗ ਦਾ ਬੰਗਲਾ ਅਲਾਟ ਸੀ, ਜਿਸ ਨੂੰ ਹੁਣ ਬੀਤੇ ਜੁਲਾਈ ਮਹੀਨੇ ਵਿਚ ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਨਵੀਂ ਸਰਕਾਰ ਵਿਚ ਉਪ ਮੁੱਖ ਮੰਤਰੀ ਬਣਾਏ ਗਏ ਸੁਸ਼ੀਲ ਮੋਦੀ ਨੂੰ ਅਲਾਟ ਕੀਤਾ ਗਿਆ ਹੈ।
ਸੁੱਤੇ ਹੋਏ ਏ.ਐੱਸ.ਆਈ. ਦੀ ਗੋਲੀ ਮਾਰ ਹੱਤਿਆ, ਬੇਟੇ 'ਤੇ ਸ਼ੱਕ
NEXT STORY