ਨਵੀਂ ਦਿੱਲੀ— ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ 'ਨਿਯਮਿਤ' ਡਾਕਟਰੀ ਜਾਂਚ ਲਈ ਮੰਗਲਵਾਰ ਨੂੰ ਅਖਿਲ ਭਾਰਤੀ ਆਯੂਵਿਗਿਆਨ ਸੰਸਥਾ (ਏਮਜ) 'ਚ ਭਰਤੀ ਕਰਵਾਇਆ ਗਿਆ। ਹਸਪਤਾਲ ਦੇ ਇਕ ਸੀਨੀਅਰ ਅਧਿਕਾਰੀਆਂ ਨੇ ਦੱਸਿਆ,''ਸੁਸ਼ਮਾ ਨੂੰ ਮੰਗਲਵਾਰ ਦੀ ਸ਼ਾਮ ਭਰਤੀ ਕਰਵਾਇਆ ਗਿਆ ਪਰ ਇਹ ਨਿਯਮਿਤ ਜਾਂਚ ਲਈ ਹੈ। ਉਨ੍ਹਾਂ ਨੂੰ ਬੁੱਧਵਾਰ ਨੂੰ ਏਮਜ ਤੋਂ ਛੁੱਟੀ ਦੇ ਦਿੱਤੀ ਜਾਵੇਗੀ।''
ਉਨ੍ਹਾਂ ਨੇ ਕਿਹਾ,''ਉਹ ਇੱਥੇ ਆਉਂਦੀ ਰਹੀ ਹੈ ਅਤੇ ਡਾਕਟਰਾਂ ਦੇ ਇਕ ਦਲ ਨੇ ਉਨ੍ਹਾਂ ਦੀ ਜਾਂਚ ਕੀਤੀ।'' 64 ਸਾਲਾ ਭਾਜਪਾ ਨੇਤਾ ਨੂੰ ਅਪ੍ਰੈਲ ਨੂੰ ਵੀ ਛਾਤੀ 'ਚ ਸਮੱਸਿਆ ਤੋਂ ਬਾਅਦ ਏਮਜ 'ਚ ਭਰਤੀ ਕਰਵਾਇਆ ਗਿਆ ਹੈ।
ਸਪਾ 'ਚ ਨਹੀਂ ਰੁੱਕ ਰਿਹਾ ਸਿਆਸੀ ਡਰਾਮਾ, ਅਖਿਲੇਸ਼ ਨੇ ਬੁਲਾਈ ਵਿਧਾਇਕਾਂ ਦੀ ਮੀਟਿੰਗ
NEXT STORY