ਅੰਬ— ਜ਼ਹਿਰੀਲਾ ਪਦਾਰਥ ਖਾਣ ਨਾਲ ਇਕ ਸਕੂਲੀ ਵਿਦਿਆਰਥਣ ਦੀ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ। ਸੂਚਨਾ ਮਿਲਣ 'ਤੇ ਤੁਰੰਤ ਪੁਲਸ ਨੇ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਹੈ। ਪੁਲਸ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਉਪ-ਮੰਡਲ ਅੰਬ ਤਹਿਤ ਇਕ ਪਿੰਡ 'ਚ ਸ਼ੁੱਕਰਵਾਰ ਨੂੰ ਦੁਪਹਿਰ ਬਾਅਦ ਲੜਕੀ ਨੇ ਜ਼ਹਿਰੀਲਾ ਪਦਾਰਥ ਖਾ ਲਿਆ। ਘਰਦਿਆਂ ਨੇ ਤੜਫ ਰਹੀ ਬੱਚੀ ਨੂੰ ਤੁਰੰਤ ਹਸਪਤਾਲ 'ਚ ਪਹੁੰਚਾਇਅ। ਜਿਥੇ ਉਸ ਦਾ ਇਲਾਜ ਚੱਲ ਰਿਹਾ ਸੀ। ਡਾਕਟਰਾਂ ਵੱਲੋ ਨਾਜੁਕ ਹਾਲਤ ਦੇਖ ਕੇ ਉਸ ਨੂੰ ਹਸਪਤਾਲ ਊਨਾ 'ਚ ਰੈਫਰ ਕਰ ਦਿੱਤਾ ਪਰ ਉਸ ਨੇ ਰਸਤੇ 'ਚ ਹੀ ਦਮ ਤੋੜ ਦਿੱਤਾ।
ਦੱਸਿਆ ਜਾ ਰਿਹਾ ਹੈ ਕਿ ਲੜਕੀ ਦਿਨ ਸ਼ੁੱਕਰਵਾਰ ਨੂੰ ਸਕੂਲ ਗਈ ਹੋਈ ਸੀ। ਛੁੱਟੀ ਤੋਂ ਬਾਅਦ ਘਰ ਪਹੁੰਚਦੇ ਹੀ ਉਸ ਨੇ ਕੋਈ ਜ਼ਹਿਰੀਲੀ ਚੀਜ ਖਾ ਲਈ। ਇਸ ਮਾਮਲੇ 'ਚ ਪੁਲਸ ਅਜੇ ਜਾਂਚ 'ਚ ਜੁੱਟੀ ਹੋਈ ਹੈ ਕਿ ਆਖਿਰ ਕਿਸ ਕਾਰਨ ਬੱਚੀ ਨੇ ਇੰਨਾ ਵੱਡਾ ਕਦਮ ਚੁੱਕਿਆ, ਅਜੇ ਇਸ ਦਾ ਪਤਾ ਨਹੀਂ ਲੱਗਿਆ। ਪੁਲਸ ਨੇ ਧਾਰਾ 174 ਤਹਿਤ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਯੂ. ਪੀ. 'ਚ ਟਲਿਆ ਵੱਡਾ ਹਾਦਸਾ, ਟੁੱਟੀ ਮਿਲੀ ਰੇਲ ਦੀ ਪਟੜੀ
NEXT STORY