ਲਖਨਊ— ਉੱਤਰ ਪ੍ਰਦੇਸ਼ ਸਰਕਾਰ ਦੇ ਮੰਤਰੀ ਸਵਾਮੀ ਪ੍ਰਸਾਦ ਮੋਰੀਆ ਦੇ ਜਵਾਈ ਨਵਲ ਕਿਸ਼ੋਰ ਨੇ ਸ਼ਨੀਵਾਰ ਨੂੰ ਸਮਾਜਵਾਦੀ ਪਾਰਟੀ ਦਾ ਹੱਥ ਫੜ ਲਿਆ। ਐੱਸ.ਪੀ. ਦੇ ਰਾਸ਼ਟਰੀ ਪ੍ਰਧਾਨ ਅਤੇ ਸਾਬਕਾ ਮੰਤਰੀ ਆਜ਼ਮ ਖਾਨ ਵੀ ਇਸ ਮੌਕੇ ਮੌਜੂਦ ਰਹੇ। ਜ਼ਿਕਰਯੋਗ ਹੈ ਕਿ ਸਵਾਮੀ ਪ੍ਰਸਾਦ ਮੋਰੀਆ ਕਦੇ ਬਹੁਜਨ ਸਮਾਜ ਪਾਰਟੀ ਦੇ ਟਾਪ ਲੀਡਰਜ਼ 'ਚੋਂ ਇਕ ਸਨ। 2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਠੀਕ ਪਹਿਲਾਂ ਮੋਰੀਆ ਨੇ ਆਪਣੇ ਕਈ ਸਮਰਥਕਾਂ ਨਾਲ ਭਾਜਪਾ ਜੁਆਇਨ ਕਰ ਲਈ ਸੀ। ਨਵਲ ਕਿਸ਼ੋਰ ਦੇ ਨਾਲ ਹੀ ਬੀ.ਐੱਸ.ਪੀ. ਦੇ ਸਾਬਕਾ ਵਿਧਾਇਕ ਇਰਸ਼ਾਦ ਖਾਨ ਅਤੇ ਸਾਬਕਾ ਐੱਮ.ਐੱਲ.ਸੀ. ਪ੍ਰਦੀਪ ਸਿੰਘ ਨੇ ਵੀ ਸਮਾਜਵਾਦੀ ਪਾਰਟੀ ਦਾ ਹੱਥ ਫੜ ਲਿਆ ਹੈ। ਪਾਰਟੀ ਜੁਆਇਨ ਕਰਨ 'ਤੇ ਅਖਿਲੇਸ਼ ਯਾਦਵ ਨੇ ਤਿੰਨਾਂ ਨੇਤਾਵਾਂ ਨੂੰ ਗੌਤਮ ਬੁੱਧ ਦੀ ਮੂਰਤੀ ਦੇ ਕੇ ਉਨ੍ਹਾਂ ਦਾ ਸਵਾਗਤ ਕੀਤਾ।
ਨਵਲ ਕਿਸ਼ੋਰ ਦੇ ਐੱਸ.ਪੀ. 'ਚ ਸ਼ਾਮਲ ਹੋਣ ਦੇ ਸਵਾਲ 'ਤੇ ਅਖਿਲੇਸ਼ ਯਾਦਵ ਨੇ ਕਿਹਾ ਕਿ ਇਹ ਸਾਡੀ ਪਾਰਟੀ 'ਚ ਆ ਰਹੇ ਹਨ ਪਰ ਇਨ੍ਹਾਂ ਨੂੰ ਅਸੀਂ ਇੱਥੇ ਨਹੀਂ, ਸਭਾ 'ਚ ਜੁਆਇਨ ਕਰਾਵਾਂਗੇ। ਅਖਿਲੇਸ਼ ਨੇ ਕਿਹਾ ਕਿ ਲੋਕ ਸਭਾ ਉੱਪ ਚੋਣਾਂ 'ਚ ਐੱਸ.ਪੀ. ਦੀ ਜਿੱਤ ਨਾਲ ਵਰਕਰਾਂ 'ਚ ਉਤਸ਼ਾਹ ਦੀ ਲਹਿਰ ਹੈ ਅਤੇ ਅਜੇ ਕਈ ਹੋਰ ਲੋਕ ਵੀ ਐੱਸ.ਪੀ. ਜੁਆਇਨ ਕਰਨ ਵਾਲੇ ਹਨ। ਕਿਹਾ ਜਾਂਦਾ ਹੈ ਕਿ ਸਵਾਮੀ ਪ੍ਰਸਾਦ ਮੋਰੀਆ ਬੀ.ਐੱਸ.ਪੀ. 'ਚ ਆਪਣੇ ਜਵਾਈ ਨਵਲ ਕਿਸ਼ੋਰ ਨੂੰ ਟਿਕਟ ਦਿਵਾਉਣਾ ਚਾਅ ਰਹੇ ਸਨ ਪਰ ਮਾਇਆਵਤੀ ਇਸ 'ਤੇ ਰਾਜੀ ਨਹੀਂ ਸੀ, ਇਸ ਤੋਂ ਨਾਰਾਜ਼ ਹੋ ਕੇ ਮੋਰੀਆ ਨੇ ਪਾਰਟੀ ਛੱਡ ਦਿੱਤੀ ਅਤੇ ਭਾਜਪਾ ਜੁਆਇਨ ਕਰ ਲਈ।
ਬ੍ਰੈਸਟ ਕੈਂਸਰ ਦੀ ਗਲਤ ਰਿਪੋਰਟ ਦੇਣ 'ਤੇ ਲੈਬ ਨੂੰ 19 ਲੱਖ ਜ਼ੁਰਮਾਨੇ ਦਾ ਆਦੇਸ਼
NEXT STORY