ਯਮੁਨਾਨਗਰ— ਲੜਕੀਆਂ ਦੀ ਸੁਰੱਖਿਆ ਨੂੰ ਲੈ ਕੇ ਉੱਠਣ ਵਾਲੇ ਸਵਾਲ ਅਜੇ ਵੀ ਬਰਕਰਾਰ ਹਨ ਅਤੇ ਅਜਿਹੇ 'ਚ ਲੜਕੀਆਂ ਨਾਲ ਹੋਣ ਵਾਲੀ ਛੇੜਛਾੜ ਰੁਕਣ ਦਾ ਨਾਂ ਵੀ ਨਹੀਂ ਲੈ ਰਹੀ। ਇੱਥੋਂ ਤੱਕ ਕਿ ਚੰਗੇ ਸਕੂਲ ਕਾਲਜਾਂ 'ਚ ਵੀ ਹੁਣ ਲੜਕੀਆਂ ਸੁਰੱਖਿਅਤ ਨਹੀਂ ਹਨ। ਇਕ ਅਜਿਹਾ ਹੀ ਮਾਮਲਾ ਯਮੁਨਾਨਗਰ ਦੇ ਇਕ ਹਾਈ ਪ੍ਰੋਫਾਈਲ ਸਕੂਲ ਦਾ ਹੈ, ਜਿੱਥੇ ਇਕ ਸਫਾਈ ਕਰਮਚਾਰੀ ਨੇ 7 ਸਾਲ ਦੀ ਵਿਦਿਆਰਥਣ ਨਾਲ ਅਸ਼ਲੀਲ ਹਰਕਤ ਕੀਤੀ ਹੈ।
ਮਿਲੀ ਜਾਣਕਾਰੀ ਅਨੁਸਾਰ ਸਕੂਲ ਦੇ ਸਫਾਈ ਕਰਮਚਾਰੀ ਨੇ ਸਕੂਲ ਦੀ ਹੀ ਤੀਜੀ ਜਮਾਤ ਦੀ ਇਕ ਵਿਦਿਆਰਥਣ ਨੂੰ ਟਾਇਲਟ ਤੋਂ ਬਾਹਰ ਆਉਂਦੇ ਹੀ ਆਪਣੇ ਨਾਲ ਗਰਾਊਂਡ ਦੀ ਇਕ ਸਾਈਡ 'ਚ ਲੈ ਗਿਆ। ਜਿੱਥੇ ਉਸ ਨੇ ਵਿਦਿਆਰਥਣ ਨਾਲ ਅਸ਼ਲੀਲ ਹਰਕਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਪਰ ਸਮੇਂ ਰਹਿੰਦੇ ਹੀ ਵਿਦਿਆਰਥਣ ਉੱਥੋਂ ਨਿਕਲ ਆਈ। ਮਾਸੂਮ ਨੇ ਆਪਣੇ ਨਾਲ ਹੋਈ ਸਾਰੀ ਘਟਨਾ ਆਪਣੇ ਪਰਿਵਾਰ ਵਾਲਿਆਂ ਨੂੰ ਦੱਸ ਦਿੱਤੀ, ਜਿਸ ਤੋਂ ਬਾਅਦ ਪਰਿਵਾਰ ਵਾਲਿਆਂ ਨੇ ਜਦੋਂ ਇਸ ਮਾਮਲੇ 'ਚ ਸਕੂਲ ਪ੍ਰਬੰਧਕਾਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਮਾਮਲਾ ਪੁਲਸ ਦੇ ਕੰਨਾਂ ਤੱਕ ਪਹੁੰਚਾ ਦਿੱਤਾ। ਹਾਲਾਂਕਿ ਪੁਲਸ ਨੇ ਵਿਦਿਆਰਥਣ ਨੂੰ ਸਕੂਲ 'ਚ ਤਿੰਨ-ਚਾਰ ਸਫਾਈ ਕਰਮਚਾਰੀਆਂ ਦੇ ਚਿਹਰੇ ਦਿਖਾ ਕੇ ਚੰਗੀ ਤਰ੍ਹਾਂ ਨਾਲ ਜਾਂਚ ਕੀਤੀ, ਜਿਸ ਤੋਂ ਬਾਅਦ ਵੀ ਮਾਸੂਮ ਆਪਣੀ ਗੱਲ ਤੋਂ ਨਹੀਂ ਹਟੀ ਅਤੇ ਉਹ ਵਾਰ-ਵਾਰ ਇਕ ਹੀ ਸਫਾਈ ਕਰਮਚਾਰੀ ਦੇ ਚਿਹਰੇ ਨੂੰ ਪਛਾਣਦੀ ਰਹੀ। ਜਿਸ ਤੋਂ ਬਾਅਦ ਪੁਲਸ ਨੇ ਦੋਸ਼ੀ ਦੇ ਖਿਲਾਫ ਮਾਮਲਾ ਦਰਜ ਕਰਦੇ ਹੀ ਉਸ ਨੂੰ ਹਿਰਾਸਤ 'ਚ ਲੈ ਲਿਆ।
ਹਾਲਾਂਇਕ ਇਕ ਸਫਾਈ ਕਰਮਚਾਰੀ ਦੀ ਇਸ ਘਿਨਾਉਣੀ ਹਰਕਤ ਕਾਰਨ ਇਕ ਵਾਰ ਫਿਰ ਤੋਂ ਸਕੂਲਾਂ 'ਚ ਲੜਕੀਆਂ ਦੀ ਸੁਰੱਖਿਆ 'ਤੇ ਸਵਾਲ ਉੱਠ ਗਏ ਹਨ ਪਰ ਇਸ ਮਾਮਲੇ 'ਚ ਸਕੂਲ ਪ੍ਰਬੰਧਕ ਵੀ ਹੁਣ ਖੁਦ ਪੁਲਸ ਨੂੰ ਦਿੱਤੀ ਸ਼ਿਕਾਇਤ ਬਾਰੇ ਜ਼ਿਕਰ ਕਰ ਰਹੇ ਹਨ। ਮਾਮਲੇ ਦੀ ਸੂਚਨਾ ਪੁਲਸ ਨੂੰ ਦੇ ਦਿੱਤੀ ਗਈ। ਸੂਚਨਾ ਮਿਲਦੇ ਹੀ ਪੁਲਸ ਨੇ ਸਕੂਲ 'ਚ ਪੁੱਜ ਕੇ ਦੋਸ਼ੀ ਨੂੰ ਹਿਰਾਸਤ 'ਚ ਲੈਣ ਤੋਂ ਬਾਅਦ ਮਾਮਲਾ ਦਰਜ ਕਰ ਲਿਆ। ਫਿਲਹਾਲ ਪੁਲਸ ਸਕੂਲ ਦੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਨੂੰ ਵੀ ਚੈੱਕ ਕਰਨ 'ਚ ਲੱਗੀ ਹੋਈ ਹੈ।
ਭਾਰਤ ਰਤਨ ਡਾ. ਬੀ. ਆਰ. ਅੰਬੇਡਕਰ ਨੂੰ ਉਨ੍ਹਾਂ ਦੀ ਬਰਸੀ 'ਤੇ ਦਿੱਤੀ ਗਈ ਸ਼ਰਧਾਂਜਲੀ
NEXT STORY