ਰੇਵਾੜੀ— ਕੁਝ ਮਹੀਨੇ ਪਹਿਲਾਂ ਸਰਹੱਦ 'ਤੇ ਤਾਇਨਾਤ ਬੀ.ਐੱਸ.ਐੱਫ. ਜਵਾਨ ਤੇਜ਼ ਬਹਾਦਰ ਯਾਦਵ ਨੇ ਖਾਣੇ ਦੀ ਗੁਣਵੱਤਾ 'ਤੇ ਸਵਾਲ ਚੁੱਕਿਆ ਅਤੇ ਵੀਡੀਓ ਸਾਂਝਾ ਕਰ ਕੇ ਕਿਹਾ ਕਿ ਬੀ.ਐੱਸ.ਐੱਫ. 'ਚ ਜਵਾਨਾਂ ਨੂੰ ਚੰਗਾ ਖਾਣਾ ਨਹੀਂ ਦਿੱਤਾ ਜਾਂਦਾ। ਬੀ.ਐੱਸ.ਐੱਫ. ਨੇ ਜਾਂਚ ਬਿਠਾਈ ਅਤੇ ਦੋਸ਼ਾਂ ਨੂੰ ਨਕਾਰ ਦਿੱਤਾ ਪਰ ਹੁਣ ਸੋਸ਼ਲ ਮੀਡੀਆ 'ਤੇ ਇਹ ਦੱਸਿਆ ਜਾ ਰਿਹਾ ਹੈ ਕਿ ਇਹ ਸ਼ਿਕਾਇਤ ਕਰਨ ਵਾਲੇ ਜਵਾਬ ਤੇਜ਼ ਬਹਾਦਰ ਦੀ ਮੌਤ ਹੋ ਚੁਕੀ ਹੈ। ਜਿਸ 'ਤੇ ਉਨ੍ਹਾਂ ਦੀ ਪਤਨੀ ਸ਼ਰਮਿਲਾ ਨੇ ਕਿਹਾ ਕਿ ਉਨ੍ਹਾਂ ਦੇ ਪਤੀ ਦੀ ਮੌਤ ਦੀ ਖਬਰ ਝੂਠੀ ਹੈ। ਮੇਰੀ ਉਨ੍ਹਾਂ ਨਾਲ ਰੋਜ਼ ਗੱਲ ਹੁੰਦੀ ਹੈ।
ਉਨ੍ਹਾਂ ਨੇ ਕਿਹਾ ਕਿ ਅਧਿਕਾਰੀ ਲਗਾਤਾਰ ਤੰਗ ਕਰ ਰਹੇ ਹਨ। ਸ਼ਰਮਿਲਾ ਨੇ ਕਿਹਾ ਕਿ ਵੀਡੀਓ ਫੈਲਾਉਣ ਦੇ ਪਿੱਛੇ ਪਾਕਿਸਤਾਨ ਨਹੀਂ ਬੀ.ਐੱਸ.ਐੱਫ. ਦਾ ਹੱਥ ਹੈ। ਅਧਿਕਾਰੀ ਮੇਰੇ ਪਤੀ ਦੇ ਖਿਲਾਫ ਸਾਜਿਸ਼ ਕਰ ਰਹੇ ਹਨ। ਜੋ ਵੀ ਅਧਿਕਾਰੀ ਇਸ ਸਾਜਿਸ਼ 'ਚ ਸ਼ਾਮਲ ਹੈ, ਉਹ ਉਨ੍ਹਾਂ ਨੂੰ ਮੁਆਫ਼ ਨਹੀਂ ਕਰੇਗੀ।
ਯੋਗੀ ਦਾ ਪ੍ਰਭਾਵ : 112 ਸਾਲ ਪੁਰਾਣਾ 'ਟੁੰਡੇ ਕਬਾਬੀ' ਰੈਸਟੋਰੈਂਟ 'ਤੇ ਵੀ ਛਾਇਆ ਬੰਦ ਹੋਣ ਦਾ ਖਤਰਾ
NEXT STORY