ਨਵੀਂ ਦਿੱਲੀ— ਦਿੱਲੀ ਭਾਜਪਾ ਬੁਲਾਰੇ ਤੇਜਿੰਦਰ ਪਾਲ ਸਿੰਘ ਬੱਗਾ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਘਰ 2 ਇੱਟਾਂ ਭੇਜੀਆਂ ਹਨ। ਦਿੱਲੀ ਨਗਰ ਨਿਗਮ ਚੋਣਾਂ 'ਚ ਭਾਜਪਾ ਵੱਡੀ ਪਾਰਟੀ ਦੇ ਰੂਪ 'ਚ ਉੱਭਰ ਕੇ ਸਾਹਮਣੇ ਆਈ ਹੈ। ਜਿਸ ਤੋਂ ਬਾਅਦ ਦਿੱਲੀ ਸਰਕਾ ਦੀ ਕਾਫੀ ਕਿਰਕਿਰੀ ਹੋ ਰਹੀ ਹੈ। ਬੱਗਾ ਨੇ ਇਹ ਕਹਿ ਕੇ ਕੇਜਰੀਵਾਲ ਨੂੰ ਇੱਟਾਂ ਭੇਜੀਆਂ ਕਿ ਨਤੀਜਿਆਂ ਤੋਂ ਪਹਿਲਾਂ ਹੀ ਕੇਜਰੀਵਾਲ ਸਾਫ਼ ਕਰ ਚੁਕੇ ਹਨ ਕਿ ਜੇਕਰ ਨਤੀਜੇ ਉਨ੍ਹਾਂ ਦੇ ਅਨੁਰੂਪ ਨਾ ਆਏ ਤਾਂ ਉਹ ਅੰਦੋਲਨ ਕਰਨਗੇ। ਕੇਜਰੀਵਾਲ ਨੇ ਬਿਆਨ ਦਿੱਤਾ ਕਿ ਜੇਕਰ ਚੋਣਾਂ 'ਚ ਉਨ੍ਹਾਂ ਨੂੰ ਹਾਰ ਮਿਲੀ ਤਾਂ ਉਹ ਇੱਟ ਨਾਲ ਇੱਟ ਵਜਾ ਦੇਣਗੇ। ਉਨ੍ਹਾਂ ਦੇ ਇਸ ਵਾਰ 'ਤੇ ਪਲਟਵਾਰ ਕਰਦੇ ਹੋਏ ਤੇਜਿੰਦਰ ਪਾਲ ਸਿੰਘ ਬੱਗਾ ਨੇ ਟਵੀਟ ਕਰ ਕੇ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਨੇ ਈ-ਕਾਮਰਸ ਸਾਈਟ ਅਮੇਜਨ ਤੋਂ ਕੇਜਰੀਵਾਲ ਦੇ ਘਰ 2 ਇੱਟਾਂ ਵੀ ਭੇਜ ਦਿੱਤੀਆਂ ਹਨ। ਆਪਣੇ ਟਵੀਟ ਨਾਲ ਤੇਜਿੰਦਰ ਨੇ 2 ਸਕਰੀਨਸ਼ਾਟ ਵੀ ਭੇਜੇ ਹਨ।
ਤੇਜਿੰਦਰ ਨੇ ਆਪਣੇ ਟਵੀਟ 'ਤੇ ਲਿਖਿਆ ਹੈ,'ਕੇਜਰੀਵਾਲ ਜੀ ਨੇ ਕਿਹਾ ਹੈ ਕਿ ਜੇਕਰ ਹਾਰ ਗਏ ਤਾਂ ਇੱਟ ਨਾਲ ਇੱਟ ਵਜਾ ਦੇਵਾਂਗੇ। ਹਾਰ ਤਾਂ ਉਨ੍ਹਾਂ ਦੀ ਯਕੀਨੀ ਹੈ, ਇਸ ਲਈ ਮੈਂ ਤੋਹਫੇ 'ਚ 2 ਇੱਟਾਂ ਭੇਜ ਦਿੱਤੀਆਂ ਹਨ, ਘਰ ਬੈਠ ਕੇ ਵਜਾਉਂਦੇ ਰਹੇ। ਇਹ ਇੱਟਾਂ ਨਤੀਜਿਆਂ ਦੇ ਬਾਅਦ ਤੋਂ 28 ਅਪ੍ਰੈਲ ਤੱਕ ਮੁੱਖ ਮੰਤਰੀ ਕੋਲ ਪੁੱਜ ਜਾਣਗੀਆਂ।' ਬੱਗਾ ਨੇ ਦੱਸਿਆ ਕਿ ਸ਼ਾਪਿੰਗ ਸਾਈਟਸ ਤੋਂ ਉਨ੍ਹਾਂ ਨੇ ਚੰਗੀ ਕੁਆਲਿਟੀ ਦੀਆਂ ਇੱਟਾਂ ਭੇਜੀਆਂ ਹਨ। ਜਿਸ ਦੀ ਕੀਮਤ 320 ਰੁਪਏ ਹਨ। ਬੱਗਾ ਆਪਣੇ ਬਿਆਨਾਂ ਨੂੰ ਲੈ ਕੇ ਹਮੇਸ਼ਾ ਚਰਚਾ 'ਚ ਰਹਿੰਦੇ ਹਨ। ਬੱਗਾ ਨੇ 2011 'ਚ ਪ੍ਰਸ਼ਾਂਤ ਭੂਸ਼ਣ ਨਾਲ ਕੁੱਟਮਾਰ ਵੀ ਕੀਤੀ ਸੀ, ਜਿਸ ਨੂੰ ਲੈ ਕੇ ਉਹ ਕਾਫੀ ਸੁਰਖੀਆਂ 'ਚ ਰਹੇ ਸਨ।
ਜਜ਼ਬੇ ਨੂੰ ਸਲਾਮ: 7 ਸਾਲ ਦੇ ਬੱਚੇ ਨੇ ਮੌਤ ਦੇ ਮੂੰਹ 'ਚੋਂ ਕੱਢਿਆ ਆਪਣਾ ਦੋਸਤ
NEXT STORY