ਜੰਮੂ— ਕਸ਼ਮੀਰ 'ਚ ਅੱਤਵਾਦ ਫੈਲਿਆ ਹੋਇਆ ਹੈ, ਹੁਣ ਜੰਮੂ 'ਚ ਵੀ ਇਸ ਦੀ ਦਸਤਕ ਹੋ ਰਹੀ ਹੈ। ਇਸ ਦਾ ਸਬੂਤ ਹੈ ਕਿ ਬਨੀਪਾਲ 'ਚ ਐੈੱਸ. ਐੱਸ. ਬੀ. ਕਰਮਚਾਰੀਆਂ 'ਤੇ ਸਥਾਨਕ ਨੌਜਵਾਨ ਵੱਲੋਂ ਕੀਤਾ ਗਿਆ ਹਮਲਾ। ਜੰਮੂ ਦੇ ਜੋ ਕਸ਼ਮੀਰ ਪੜਨ ਲਈ ਜਾਂਦੇ ਹਨ, ਉਨ੍ਹਾਂ ਨੂੰ ਕਾਲਜਾਂ ਦੀ ਕਿਤਾਬੀ ਪੜ੍ਹਾਈ ਦੀ ਜਗ੍ਹਾ ਬੰਦੂਕਾਂ ਚਲਾਉਣੀਆਂ ਸਿਖਾਈਆਂ ਜਾ ਰਹੀ ਹੈ। ਬਨੀਹਾਲ ਦਾ ਹਮਲਾ ਸਾਵਧਾਨ ਕਰਦਾ ਹੈ। ਜਾਂਚ 'ਚ ਪਤਾ ਚਲਦਾ ਹੈ ਕਿ ਇਸ ਹਮਲੇ ਨੂੰ ਅੰਜਾਮ ਦੇਣ ਵਾਲੇ ਅੱਤਵਾਦੀਆਂ ਨੂੰ ਹਥਿਆਰ ਕਸ਼ਮੀਰ 'ਚ ਮੁਹੱਈਆਂ ਕਰਵਾਉਏ ਗਏ ਸਨ। ਪੁੱਛਗਿਛ ਦੌਰਾਨ ਜੰਮੂ 'ਚ ਅੱਤਵਾਦੀ ਨੈੱਟਵਰਕ ਦਾ ਖੁਲਾਸਾ ਹੋਇਆ ਹੈ।
ਡੋਡਾ ਰਾਮਬਨ ਰੇਂਜ਼ ਦੇ ਡੀ. ਆਈ. ਜੀ. ਬਸੰਤ ਰਥ ਅਨੁਸਾਰ ਹਮਲੇ ਤੋਂ ਬਾਅਦ ਅੱਤਵਾਦੀਆਂ ਨੂੰ ਫੜਨ ਲਈ ਉਨ੍ਹਾਂ ਦੇ ਘਰਦਿਆਂ ਨੇ ਵੀ ਯੋਗਦਾਨ ਦਿੱਤਾ। ਘਰਦਿਆਂ ਨੂੰ ਜਦੋਂ ਘਟਨਾ ਦਾ ਪਤਾ ਚੱਲਦਾ ਹੈ ਤਾਂ ਉਨ੍ਹਾਂ ਨੇ ਆਪਣੇ ਬੱਚਿਆਂ ਦੀ ਜਗ੍ਹਾ ਸੁਰੱਖਿਆ ਫੋਰਸ ਦਾ ਸਾਥ ਦਿੱਤਾ। ਨਾਲ ਹੀ ਆਈ. ਜੀ. ਪੀ. ਜੰਮੂ ਐੈੱਸ. ਡੀ. ਸਿੰਘ ਜੰਮਵਾਲ ਨੇ ਕਿਹਾ ਹੈ ਕਿ ਜਵਾਹਰ ਸੁਰੰਗ ਦੇ ਕੋਲ ਕੰਮ ਚਲ ਰਿਹਾ ਸੀ। ਅਜਿਹੇ 'ਚ ਕਰਮਚਾਰੀਆਂ ਦੀ ਵੀ ਜਾਂਚ ਕੀਤੀ ਜਾਵੇਗੀ ਕਿਉਂਕਿ ਸੁਰੱਖਿਆ ਦੀ ਨਿਗਰਾਨੀ 'ਚ ਜਵਾਹਰ ਸੁਰੰਗ ਕਾਫੀ ਮਹੱਤਵਪੂਰਨ ਹਨ।
ਇਸ ਹਸਪਤਾਲ 'ਚ ਹਰ ਦੂਜੇ ਬੱਚੇ ਦਾ ਨਾਂ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਂ 'ਤੇ
NEXT STORY