ਜੋਧਪੁਰ— ਪਿਛਲੇ ਦਿਨੋਂ ਗੋਆ ਅਤੇ ਕੁਮਟਾ ਦੇ ਗੋਕਰਨਾ ਬੀਚ ਲਹਿਰਾਂ ਦੇ ਨਾਲ ਵਹਿ ਕੇ ਜਾਨ ਗੁਆਉਣ ਵਾਲੀ ਨੈਸ਼ਨਲ ਲਾਅ ਯੂਨੀਵਰਸਿਟੀ ਦੀ ਮੇਧਾਵੀ ਵਿਦਿਆਰਥਣ ਮਹਿਤਾ ਨੂੰ ਅਮਰ ਕਰਨ ਲਈ ਪਰਿਵਾਰਕ ਮੈਂਬਰਾਂ ਨੇ ਉਸ ਦੇ ਨਾਮ ਤੋਂ ਦੋ ਗੋਲਡ ਮੈਡਲ ਸ਼ੁਰੂ ਕੀਤੇ। ਐਤਵਾਰ ਨੂੰ ਪਹਿਲੇ ਪ੍ਰਣੀਤਾ ਮੈਮੋਰੀਅਲ ਗੋਲਡ ਮੈਡਲ ਨਾਗਰਿਕ ਦਾਸ ਅਤੇ ਸੁਰਭੀ ਸੋਨੀ ਨੂੰ ਪ੍ਰਦਾਨ ਕੀਤੇ ਗਏ। ਮੈਡਲ ਦੇਣ ਦੌਰਾਨ ਪ੍ਰਣੀਤਾ ਦੀ ਮਾਤਾ ਡਾ. ਰਾਖੀ ਮਹਿਤਾ ਦੀ ਅੱਖਾਂ ਭਰ ਆਈਆਂ। ਸੁਰਭੀ ਦੇ ਗਲੇ ਲਗਾ ਕੇ ਇਨ੍ਹਾਂ ਬੋਲ ਸਕੀ ,ਗਾਡ ਬਲੈੱਸ ਯੂ ਮਾਈ ਚਾਇਲਡ।
ਪ੍ਰਣੀਤਾ ਦੇ ਪਿਤਾ ਡਾ. ਸੁਨੀਲ ਮਹਿਤਾ ਨੇ ਦੱਸਿਆ ਕਿ ਸਾਲ ਉਹ ਐੱਨ.ਐੱਲ.ਯੂ ਪਾਸ ਕਰਨ ਵਾਲੀ ਸੀ। ਉਨ੍ਹਾਂ ਨੇ ਦੱਸਿਆ ਕਿ ਹਾਦਸੇ ਤੋਂ ਬਾਅਦ ਹਰੇਕ ਬੱਚੇ 'ਚ ਆਪਣੀ ਬੇਟੀ ਹੀ ਦਿਖਾਈ ਦਿੱਤੀ। ਬੇਟੀ ਦੀ ਯਾਦ ਨੂੰ ਅਮਰ ਕਰ ਲਈ ਐੱਨ.ਐੱਲ.ਯੂ ਪ੍ਰਸ਼ਾਸਨ ਨੇ ਗੱਲ ਕਰ ਕੇ ਪ੍ਰਣੀਤਾ ਦੇ ਨਾਮ ਤੋਂ ਦੋ ਗੋਲਡ ਮੈਡਲ ਹਰ ਸਾਲ ਅਵਾਰਡ ਕਰਨ ਦੀ ਮੰਗ ਕੀਤੀ। ਐੱਨ.ਐੱਲ.ਯੂ ਪ੍ਰਸ਼ਾਸਨ ਨੇ ਉਨ੍ਹਾਂ ਦੀ ਮੰਗ ਮੰਨ ਲਈ।
ਕਿਸ ਤਰ੍ਹਾਂ ਹੋਇਆ ਹਾਦਸਾ—
ਪ੍ਰਣੀਤਾ ਦੀ ਇਕ ਦੋਸਤ ਨੇ ਦੱਸਿਆ ਕਿ ਮੌਤ ਦੇ ਸਮੇਂ ਪ੍ਰਣੀਤਾ ਦਾ ਫੋਨ ਉਸ ਦੇ ਕੋਲ ਨਹੀਂ ਸੀ। ਉਸ ਦੀ ਦੋਸਤ ਮੁਤਾਬਕ ਅਸੀਂ ਬੀਚ ਦੇ ਨੇੜੇ ਇਕ ਚੱਟਾਨ 'ਤੇ ਬੈਠੇ ਸਨ ਜਦ ਕਿ ਦੋ ਹੋਰ ਦੋਸਤ ਥੌੜੀ ਦੂਰੀ 'ਤੇ ਖੜ੍ਹੇ ਸਨ। ਅਚਾਨਕ ਤੇਜ਼ ਲਹਿਰ ਆਈ ਅਤੇ ਚੱਟਾਨ 'ਤੇ ਬੈਠੀ ਪ੍ਰਣੀਤਾ ਅਤੇ ਉਸ ਦੀ ਦੋਸਤ ਨੂੰ ਵਹਾ ਲੈ ਗਈ।
ਆਖ਼ਰੀ ਦਮ ਤੱਕ ਲਹਿਰਾਂ 'ਚ ਲੜਦੀ ਰਹੀ —
ਕੁਝ ਹੀ ਦੇਰ 'ਚ ਲਹਿਰ ਦੇ ਨਾਲ ਉਸ ਦੀ ਦੋਸਤ ਵਾਪਸ ਬਾਹਰ ਆ ਗਈ ਪਰ ਪ੍ਰਣੀਤਾ ਵਹਿ ਕੇ ਦੂਰ ਚਲੀ ਗਈ। ਪ੍ਰਣੀਤਾ ਤੈਰਨਾ ਜਾਣਦੀ ਸੀ, ਇਸ ਲਈ ਸਾਹਮਣੇ ਦਿਖਾਈ ਦੇ ਰਹੀ ਸੀ। ਪ੍ਰਣੀਤਾ ਬਚਾਉਣ ਲਈ ਸ਼ੋਰ ਮਚਾ ਰਹੀ ਸੀ। ਦੋਵੇਂ ਸਹੇਲੀਆਂ 'ਚ ਇਕ ਨੇ ਹਿੰਮਤ ਦਿਖਾਈ ਅਤੇ ਮਦਦ ਲਈ ਭੱਜੀ। ਤੀਜੀ ਉਥੇ ਖੜ੍ਹੀ ਪ੍ਰਣੀਤਾ ਨੂੰ ਦੇਖ ਰਹੀ ਸੀ। ਉਸ ਨੇ ਪੁਲਸ ਨੂੰ ਫੋਨ ਕੀਤਾ ਅਤੇ ਮਦਦ ਮੰਗੀ। ਮਦਦ ਕਰਨ ਵਾਲੇ ਜਦੋਂ ਆਏ ਬਹੁਤ ਦੇਰ ਹੋ ਚੁੱਕੀ ਸੀ। ਕਰੀਬ ਅੱਧਾ ਘੰਟਾ ਜੀਵਨ ਮੌਤ ਦਰਮਿਆਨ ਸੰਘਰਸ਼ ਕਰਦੀ ਰਹੀ ਪ੍ਰਣੀਤਾ ਨੇ ਦਮ ਤੌੜ ਦਿੱਤਾ। ਪਾਣੀ ਤੋਂ ਨਿਕਲਦੇ ਹੀ ਪ੍ਰਣੀਤਾ ਨੂੰ ਹਸਪਤਾਲ ਲੈ ਜਾਇਆ ਗਿਆ, ਜਿੱਥੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਇਸ ਤੋਂ ਬਾਅਦ ਉਸ ਦਾ ਪੋਸਟਮਾਰਟ ਕੀਤਾ ਗਿਆ, ਜਿੱਥੇ ਉਸ ਦੀ ਸਹੇਲੀਆਂ ਨੇ ਪਰਿਵਾਰਕ ਮੈਂਬਰਾਂ ਦੀ ਸਹਿਮਤੀ ਨਾਲ ਉਸ ਦੀਆਂ ਅੱਖਾਂ ਡੋਨੇਟ ਕਰ ਦਿੱਤੀਆਂ। ਉਸ ਦੇ ਪਿਤਾ ਡਾ. ਸੁਨੀਲ ਮਹਿਤਾ ਆਪਣੇ ਸਾਥੀ ਦਿਨੇਸ਼ ਮਹਿਤਾ ਨਾਲ ਲਾਸ਼ ਲੈਣ ਪੁੱਜੇ। ਜਿਸ ਤੋਂ ਬਾਅਦ ਜੋਧਪੁਰ 'ਚ ਅੰਤਿਮ ਸੰਸਕਾਰ ਕੀਤਾ ਗਿਆ।
ਕੌਣ ਸੀ ਪ੍ਰਣੀਤਾ—
ਪ੍ਰਣੀਤਾ ਦੇ ਮਾਤਾ-ਪਿਤਾ ਦੋਵੇਂ ਡਾਕਟਰ ਹਨ। ਪ੍ਰਣੀਤਾ ਜੋਧਪੁਰ ਨੈਸ਼ਨਲ ਲਾਅ ਯੂਨੀਵਰਸਿਟੀ ਦੀ ਇਕ ਹੁਸ਼ਿਆਰ ਵਿਦਿਆਰਥਣ ਸੀ। ਉਸ ਦਾ ਪਲੇਸਮੇਂਟ ਦੇਸ਼ ਦੀ ਨਾਮੀ ਲਾ ਲੁਥਰਾ 'ਚ ਹੋ ਚੁੱਕਿਆ ਸੀ। ਫਾਇਨਲ ਇਗਜ਼ਾਮ ਤੋਂ ਬਾਅਦ ਉਹ ਆਪਣੀ ਤਿੰਨ ਸਹੇਲੀਆਂ ਦੇ ਨਾਲ ਗੋਆ ਕੁਮਟਾ ਦੇ ਗੋਕਰਨਾ ਬੀਚ 'ਤੇ ਘੁੰਮ ਰਹੀ ਸੀ। ਪਲੇਸਮੇਂਟ ਹੋ ਜਾਣ 'ਤੇ ਘਰ-ਪਰਿਵਾਰ 'ਚ ਖੁਸ਼ੀ ਦਾ ਮਾਹੌਲ ਸੀ ਅਤੇ ਪਰਿਵਾਰਕ ਮੈਂਬਰ ਉਸ ਨੂੰ ਗੋਆ ਭੇਜ ਕੇ ਬਹੁਤ ਖੁਸ਼ ਸਨ।
ਸੱਸ-ਨੂੰਹ ਦੀ ਹੋਈ ਕਹਾਸੁਣੀ, ਨਾਰਾਜ਼ ਬੇਟੇ ਨੇ ਮਾਂ ਨੂੰ ਦਿੱਤੀ ਦਰਦਨਾਕ ਮੌਤ (ਤਸਵੀਰਾਂ)
NEXT STORY