ਲਖਨਊ — ਬੀਜੇਪੀ ਦੇ ਵਿਧਾਇਕ ਵਿਕਰਮ ਸੈਣੀ ਨੇ ਗਊ-ਰੱਖਿਆ ਨੂੰ ਲੈ ਕੇ ਵਿਵਾਦਤ ਬਿਆਨ ਦਿੱਤਾ ਹੈ। ਉਨ੍ਹਾਂ ਨੇ ਗਊ ਰੱਖਿਆ ਦੇ ਨਾਲ ਵੀ ਵਿਸ਼ੇਸ ਧਰਮ ਨੂੰ ਲੈ ਕੇ ਗਲਤ ਸ਼ਬਦਾਂ ਦਾ ਇਸਤੇਮਾਲ ਕੀਤਾ ਅਤੇ ਭੜਕਾਊ ਭਾਸ਼ਨ ਦਿੱਤਾ।
ਜਾਣਕਾਰੀ ਅਨੁਸਾਰ ਯੂ.ਪੀ. 'ਚ ਬੀਜੇਪੀ ਦੀ ਖਤੌਲੀ ਸੀਟ ਤੋਂ ਵਿਧਾਇਕ ਵਿਕਰਮ ਸੈਣੀ ਨੇ ਬ੍ਰਾਹਮਣ ਸਮਾਜ ਦੇ ਪ੍ਰੋਗਰਾਮ 'ਚ ਕਿਹਾ ਕਿ ਇਹ ਕੋਈ ਮੁਸਲਮਾਨ ਸਮਾਜ ਥੋੜ੍ਹਾ ਹੈ ਕਿ 3 ਵਾਰ ਤਲਾਕ ਬੋਲਿਆ ਅਤੇ ਪਿੱਛ ਛੁਟ ਗਿਆ। ਸਾਡਾ ਸਮਾਜ ਹਿੰਦੂ ਸਮਾਜ ਹੈ, ਜਿਥੇ 7 ਜਨਮਾਂ ਦਾ ਸਾਥ ਰਹੇਗਾ ਚਾਹੇ ਲੜਣ ਵਾਲਾ ਪਤੀ ਹੋਵੇ ਜਾਂ ਪਤਨੀ । ਉਨ੍ਹਾਂ ਨੇ ਕਿਹਾ ਕਿ ਅੱਤਿਆਚਾਰੀਆਂ ਦਾ ਸਫਾਇਆ ਕਰਨ ਦਾ ਜੋ ਕੰਮ ਮਹਾਰਾਜ ਪਰਸ਼ੂਰਾਮ ਜੀ ਨੇ ਕੀਤਾ ਸੀ ਉਹ ਕੰਮ ਸਾਡੀ ਸਰਕਾਰ ਕਰ ਰਹੀ ਹੈ ਅਤੇ ਇਸ ਤਰ੍ਹਾਂ ਹੀ ਹੁੰਦਾ ਰਹੇਗਾ।
ਉਨ੍ਹਾਂ ਨੇ ਇਹ ਵੀ ਕਿਹਾ ਕਿ ਮੈਂ ਕਿਹਾ ਸੀ ਕਿ ਜਿਸਦੀ ਛਾਤੀ ਵੰਦੇ ਮਾਤਰਮ ਕਹਿੰਦੇ ਹੋਏ ਚੌੜੀ ਹੁੰਦੀ ਹੋਵੇ, ਜਿਹੜਾ ਗਾਂ ਨੂੰ ਆਪਣੀ ਮਾਂ ਕਹਿੰਦਾ ਹੋਵੇ ਇਸ ਤਰ੍ਹਾਂ ਦੇ ਲੋਕਾਂ ਦੀ ਵੋਟ ਚਾਹੀਦੇ ਹਨ ਅਤੇ ਜਿਹੜਾ ਇਹ ਕੰਮ ਨਹੀਂ ਕਰਦਾ ਉਨ੍ਹਾਂ ਦਾ ਨਹੀਂ ਚਾਹੀਦਾ। ਇਸ ਤਰ੍ਹਾਂ ਦਾ ਬਿਆਨ ਦੇ ਕੇ ਸਭ ਤੋਂ ਵਧ ਵੋਟਾਂ ਲੈ ਕੇ ਚੋਣਾਂ ਜਿੱਤਿਆ ਹਾਂ। ਕੰਮ ਠੀਕ ਕਰਾਂਗਾ ਜਿਹੜੇ ਦੇਸ਼ ਦੇ ਦੁਸ਼ਮਣ ਹਨ, ਜੋ ਗੋਕਸ਼ੀ ਕਰਦੇ ਹਨ ਉਨ੍ਹਾਂ ਦਾ ਇਲਾਜ ਕਰਦੇ ਹੋਏ ਨਾ ਮਰਨ ਦਾ ਫਿਕਰ ਹੈ ਅਤੇ ਨਾ ਹੀ ਕਿਸੇ ਨੂੰ ਮਾਰਨ ਦੀ ਚਿੰਤਾ ਹੈ।
ਵਿਕਰਮ ਸੈਣੀ ਨੇ ਅੱਗੇ ਕਿਹਾ ਕਿ ਮੈਂ ਤਾਂ ਇਸ ਤਰ੍ਹਾਂ ਕਰਦਾ ਹਾਂ, ਕਰਨ ਵਾਲਾ ਹਾਂ ਅਤੇ ਅੱਗੇ ਵੀ ਕਰਦਾ ਰਹਾਂਗਾ। ਵੋਟ ਲੈਣ ਲਈ ਵੀ ਇਸ ਤਰ੍ਹਾਂ ਹੀ ਕੀਤਾ ਸੀ। ਮੈਂ ਜਦੋਂ ਵੋਟ ਮੰਗੇ ਤਾਂ ਬ੍ਰਾਹਮਣ ਦੇਵਤਾ ਨੇ ਕਿਹਾ ਸੀ ਕਿ ਜ਼ਿਆਦਾ ਲੰਬੇ ਚੌੜੇ ਭਾਸ਼ਣ ਨਾ ਦੇਣਾ ਬਸ ਜੋ ਮਨ 'ਚ ਆਏ ਬੋਲ ਦੇਣਾ ਤਾਂ ਮੈਂ ਬੋਲਦਾ ਰਿਹਾ। ਜ਼ਿਕਰਯੋਗ ਹੈ ਕਿ ਗਊਰੱਖਿਆ ਦੇ ਨਾਂ 'ਤੇ ਗੁੰਡਾਗਰਦੀ ਕਰਨ ਵਾਲਿਆਂ ਨੂੰ ਪ੍ਰਧਾਨ ਮੰਤਰੀ ਨੇ ਵੀ ਗਲਤ ਦੱਸ ਕੇ ਇਸਦੀ ਅਲੋਚਨਾਂ ਕੀਤੀ ਸੀ, ਪਰ ਉਨ੍ਹਾਂ ਦੀ ਪਾਰਟੀ ਵਲੋਂ ਹੀ ਇਹ ਸਿਲਸਿਲਾ ਖਤਮ ਨਹੀਂ ਹੋ ਰਿਹਾ ਹੈ।
ਸਭ ਤੋਂ ਵਜ਼ਨੀ ਮਹਿਲਾ ਐਮਾਨ ਅਹਿਮਦ ਨੇ ਦੁਨੀਆ ਨੂੰ ਕਿਹਾ ਅਲਵਿਦਾ, ਭਾਰਤ 'ਚ ਹੋਇਆ ਸੀ ਇਲਾਜ
NEXT STORY