ਰੇਵਾੜੀ— ਇੱਥੋਂ ਦੇ ਪਿੰਡ ਦੜੌਲੀ ਫਤਿਹਪੁਰੀ ਵਾਸੀ ਇਕ ਪਰਿਵਾਰ ਨੇ ਆਪਣੀ ਲੈਕਚਰਰ ਬੇਟੀ ਪੂਜਾ ਨੂੰ ਵਿਆਹ ਤੋਂ ਪਹਿਲਾਂ ਘੋੜੀ 'ਤੇ ਲਾੜੇ ਦੀ ਤਰ੍ਹਾਂ ਬਿਠਾ ਕੇ ਪਿੰਡ 'ਚ ਢੋਲ ਨਾਲ ਉਸ ਦੀ ਘੁੜ ਚੜ੍ਹਾਈ ਦੀ ਰਸਮ ਕੀਤੀ। ਦਰਅਸਲ ਪੂਜਾ ਜੋ ਪੇਸ਼ੇ ਤੋਂ ਲੈਕਚਰਰ ਹੈ ਅਤੇ ਉਸ ਦਾ ਵਿਆਹ ਅੱਜ ਯਾਨੀ ਮੰਗਲਵਾਰ ਹੋਣਾ ਹੈ ਪਰ ਪੂਜਾ ਦੇ ਪਿਤਾ ਅਤੇ ਭਰਾ ਨਾ ਹੋਣ ਕਾਰਨ ਉਸ ਦੀ ਮਾਂ ਹੀ ਇਹ ਸਾਰੀ ਜ਼ਿੰਮੇਵਾਰੀ ਸੰਭਾਲ ਰਹੀ ਹੈ ਅਤੇ ਉਸੇ ਦੀ ਇੱਛਾ ਅਨੁਸਾਰ ਵਿਆਹ ਤੋਂ ਪਹਿਲਾਂ ਪੂਜਾ ਨੂੰ ਘੋੜੀ 'ਤੇ ਲਾੜੇ ਦੀ ਤਰ੍ਹਾਂ ਬਿਠਾ ਕੇ ਪਿੰਡ 'ਚ ਢੋਲ ਨਾਲ ਬਨਵਾਰਾ (ਘੁੜ ਚੜ੍ਹਾਈ) ਦੀ ਰਸਮ ਕੀਤੀ।
ਪੂਜਾ ਅਨੁਸਾਰ ਤਾਂ ਅੱਜ ਲੋਕਾਂ ਦੀ ਸੋਚ ਬਣ ਗਈ ਹੈ ਕਿ ਬੇਟੀਆਂ ਮਾਤਾ-ਪਿਤਾ 'ਤੇ ਇਕ ਬੋਝ ਦੀ ਤਰ੍ਹਾਂ ਹੁੰਦੀਆਂ ਹਨ ਪਰ ਹੁਣ ਲੋਕਾਂ ਦੀ ਇਸ ਸੋਚ ਨੂੰ ਬਦਲਣਾ ਹੋਵੇਗਾ। ਇਹੀ ਸੋਚ ਕੇ ਉਸ ਦੀ ਮਾਂ ਨੇ ਉਸ ਦਾ ਵਿਆਹ ਤੋਂ ਪਹਿਲਾਂ ਬੇਟਿਆਂ ਦੀ ਤਰ੍ਹਾਂ ਬਨਵਾਰਾ ਕੱਢਿਆ, ਜੋ ਅਜਿਹੇ ਲੋਕਾਂ ਲਈ ਇਕ ਸਬਕ ਹੈ। ਪੂਜਾ ਨੇ ਸਮਾਜ ਦੀਆਂ ਹੋਰ ਬੇਟੀਆਂ ਨੂੰ ਸੰਦੇਸ਼ ਦਿੰਦੇ ਹੋਏ ਕਿਹਾ ਕਿ ਉਹ ਖੁਦ ਨੂੰ ਬੇਟਿਆਂ ਨਾਲੋਂ ਘੱਟ ਅਤੇ ਕਮਜ਼ੋਰ ਨਾ ਸਮਝਣ। ਹੁਣ ਦੇਸ਼ ਦੀ ਹਰ ਬੇਟੀ ਨੂੰ ਬੇਟੀ ਬਚਾਓ ਬੇਟੀ ਪੜ੍ਹਾਓ ਵਾਲੇ ਮੋਦੀ ਜੀ ਦੇ ਸੁਪਨੇ ਨੂੰ ਸਾਕਾਰ ਕਰਨਾ ਹੀ ਹੋਵੇਗਾ। ਆਪਣੇ ਬਨਵਾਰੇ ਨੂੰ ਲੈ ਕੇ ਪੂਜਾ ਅਤੇ ਉਸ ਦਾ ਪਰਿਵਾਰ ਖੁਸ਼ੀ ਨਾਲ ਫੁੱਲਿਆ ਨਹੀਂ ਸਮਾ ਰਿਹਾ ਅਤੇ ਪੂਰੇ ਜ਼ਿਲੇ 'ਚ ਇਸ ਅਨੋਖੇ ਵਿਆਹ ਦੀ ਚਰਚਾ ਅੱਗ ਦੀ ਤਰ੍ਹਾਂ ਫੈਲ ਗਈ ਹੈ।
ਪੂਜਾ ਦੀ ਮਾਂ ਅਨੁਸਾਰ ਉਹ ਇਕ ਆਂਗਨਵਾੜੀ ਵਰਕਰ ਹੈ। ਪਤੀ ਅਤੇ ਬੇਟਾ ਦੋਵੇਂ ਇਸ ਦੁਨੀਆ 'ਚ ਨਹੀਂ ਹਨ। ਇਨ੍ਹਾਂ ਦੀ ਸੋਚ ਹੈ ਕਿ ਅੱਜ ਬੇਟੀ ਅਤੇ ਬੇਟੇ 'ਚ ਕੋਈ ਫਰਕ ਨਹੀਂ। ਜੋ ਲੋਕ ਬੇਟੀਆਂ ਨੂੰ ਜਨਮ ਦੇਣ ਤੋਂ ਪਹਿਲਾਂ ਹੀ ਪੇਟ 'ਚ ਮਾਰ ਦਿੰਦੇ ਹਨ। ਉਨ੍ਹਾਂ ਲੋਕਾਂ ਲਈ ਪੂਜਾ ਦਾ ਬਨਵਾਰਾ ਇਕ ਸਬਕ ਅਤੇ ਅਨੋਖੀ ਮਿਸਾਲ ਹੈ। ਲੋਕਾਂ ਨੂੰ ਆਪਣੀ ਸੋਚ ਬਦਲਣੀ ਹੋਵੇਗੀ, ਉਦੋਂ ਬੇਟੀਆਂ ਨੂੰ ਉਨ੍ਹਾਂ ਦਾ ਸਹੀ ਦਰਜਾ ਮਿਲ ਸਕੇਗਾ। ਅੱਜ ਉਹ ਬਹੁਤ ਖੁਸ਼ ਹੈ ਅਤੇ ਉਨ੍ਹਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਹੈ। ਪੂਜਾ ਦੇ ਚਾਚਾ ਵੀ ਇਸ ਬਨਵਾਰੇ ਨੂੰ ਲੈ ਕੇ ਕਾਫੀ ਖੁਸ਼ ਹਨ। ਇਨ੍ਹਾਂ ਦਾ ਵੀ ਇਹੀ ਕਹਿਣਾ ਹੈ ਕਿ ਪੂਜਾ ਕਿਸੇ ਬੇਟੇ ਨਾਲੋਂ ਘੱਟ ਨਹੀਂ ਹੈ। ਇਸੇ ਸੋਚ ਨਾਲ ਉਸ ਨੂੰ ਘੋੜੀ 'ਤੇ ਬਿਠਾ ਕੇ ਬਨਵਾਰਾ ਕੱਢਿਆ ਗਿਆ। ਜੇਕਰ ਪੂਜਾ ਅਤੇ ਉਸ ਦੇ ਪਰਿਵਾਰ ਦੀ ਤਰ੍ਹਾਂ ਹਰ ਇਨਸਾਨ ਦੀ ਸੋਚ ਬਣ ਜਾਵੇ ਤਾਂ ਉਹ ਦਿਨ ਦੂਰ ਨਹੀਂ ਜਦੋਂ ਬੇਟੀਆਂ ਜੀਵਨ ਦੇ ਹਰ ਮੁਕਾਮ 'ਤੇ ਸਫਲਤਾ ਦੀਆਂ ਉੱਚਾਈਆਂ ਨੂੰ ਛੂੰਹਦੀਆਂ ਹੋਈਆਂ ਨਜ਼ਰ ਆਉਣਗੀਆਂ ਅਤੇ ਫਿਰ ਕੋਈ ਬੇਟੀਆਂ ਨੂੰ ਪੇਟ 'ਚ ਮਾਰਨ ਤੋਂ ਪਹਿਲਾਂ 10 ਵਾਰ ਸੋਚਣ 'ਤੇ ਮਜ਼ਬੂਰ ਹੋ ਜਾਵੇਗਾ।
ਗੰਗਾ ਨਦੀ 'ਚ ਡੁੱਬਦੇ ਹੋਏ ਪੰਜ ਦੋਸਤਾਂ 'ਚੋਂ 4 ਦੀ ਬਚਾਈ ਜਾਨ, 1 ਲਾਪਤਾ
NEXT STORY