ਮੁੰਬਈ— ਭਾਰਤ ਦੇ ਲੋਕਾਂ ਦੀ ਅਕਸਰ ਸ਼ਿਕਾਇਤ ਰਹਿੰਦੀ ਹੈ ਕਿ ਟਰੇਨ ਦਾ ਸਫਰ ਇੰਨਾ ਵਧੀਆ ਨਹੀਂ ਹੈ, ਸਰਕਾਰ ਇਸ ਵੱਲ ਧਿਆਨ ਨਹੀਂ ਦਿੰਦੀ ਪਰ ਇਨ੍ਹਾਂ ਗੱਲਾਂ ਦਾ ਉਦੋਂ ਕੀ ਮਤਲਬ ਰਹਿ ਜਾਂਦਾ ਹੈ ਜਦੋਂ ਲੋਕ ਖੁਦ ਹੀ ਸਹੂਲਤਾਂ ਦਾ ਅਨੰਦ ਲੈਣ ਦੀ ਬਜਾਏ ਨੁਕਸਾਨ ਪਹੁੰਚਾਉਂਦੇ ਹਨ। ਦਰਅਸਲ, ਮੋਦੀ ਸਰਕਾਰ ਨੇ ਹਾਲ ਹੀ 'ਚ ਅਤਿਆਧੁਨਿਕ ਸਹੂਲਤਾਂ ਵਾਲੀ ਤੇਜਸ ਐਕਸਪ੍ਰੈਸ ਦੀ ਸ਼ੁਰੂਆਤ ਕੀਤੀ ਹੈ। ਜਿਸ 'ਚ ਅਜਿਹੀਆਂ ਸੁਵਿਧਾਵਾਂ ਹਨ ਜੋ ਹੁਣ ਤਕ ਭਾਰਤੀ ਰੇਲ ਦੀ ਕਿਸੇ ਵੀ ਯਾਤਰੀ ਟਰੇਨ 'ਚ ਨਹੀਂ ਸਨ। ਇਸ ਟਰੇਨ 'ਚ ਵਾਈ-ਫਾਈ, ਸੀ. ਸੀ. ਟੀਵੀ ਕੈਮਰੇ, ਐੱਲ. ਈ. ਡੀ. ਟੀਵੀ, ਚਾਹ ਅਤੇ ਕੌਫੀ ਦੀਆਂ ਵੇਡਿੰਗ ਮਸ਼ੀਨਾਂ, ਜੀ. ਪੀ. ਐੱਸ. ਆਧਾਰਿਤ ਯਾਤਰੀ ਸੂਚਨਾ ਡਿਸਪਲੇਅ ਦੇ ਨਾਲ ਹੀ ਧੂੰਆਂ ਅਤੇ ਅੱਗ ਤੋਂ ਬਚਣ ਵਾਲੇ ਆਟੋਮੈਟੇਡ ਸਿਸਟਮ ਲਗਾਏ ਗਏ ਹਨ।
ਤੇਜਸ ਦੀ ਸ਼ੁਰੂਆਤ ਦੇ ਪਹਿਲੇ ਹੀ ਦਿਨ ਇਹ ਸੁਵਿਧਾਵਾਂ ਕੁਝ ਸ਼ਰਾਰਤੀ ਯਾਤਰੀਆਂ ਨੂੰ ਰਾਸ ਨਹੀਂ ਆਈਆਂ। ਸੋਮਵਾਰ ਨੂੰ ਮੁੰਬਈ ਅਤੇ ਗੋਆ ਵਿਚਕਾਰ ਸ਼ੁਰੂ ਹੋਈ ਤੇਜਸ ਐਕਸਪ੍ਰੈਸ ਜਦੋਂ ਆਪਣਾ ਪਹਿਲਾ ਸਫਰ ਪੂਰਾ ਕਰਕੇ ਗੋਆ ਤੋਂ ਮੁੰਬਈ ਵਾਪਸ ਆਈ ਤਾਂ ਪਤਾ ਲੱਗਿਆ ਕਿ ਯਾਤਰੀਆਂ ਨੇ ਨਾ ਸਿਰਫ ਟਰੇਨ 'ਚ ਮੌਜੂਦ ਹੈੱਡਫੋਨ ਚੋਰੀ ਕੀਤੇ ਹਨ ਸਗੋਂ ਐੱਲ. ਈ. ਡੀ. ਸਕ੍ਰੀਨਾਂ ਨੂੰ ਵੀ ਨੁਕਸਾਨ ਪਹੁੰਚਾਇਆ ਹੈ। ਰੇਲਵੇ ਅਫਸਰਾਂ ਨੂੰ ਇਸ ਦਾ ਉਦੋਂ ਪਤਾ ਲੱਗਾ ਜਦੋਂ ਦੂਜੇ ਦਿਨ ਬਹੁਤ ਸਾਰੇ ਯਾਤਰੀਆਂ ਨੇ ਸ਼ਿਕਾਇਤ ਕੀਤੀ ਕਿ ਉਨ੍ਹਾਂ ਨੂੰ ਐੱਲ. ਈ. ਡੀ. ਸਕ੍ਰੀਨ 'ਤੇ ਪ੍ਰੋਗਰਾਮਾਂ ਦਾ ਅਨੰਦ ਲੈਣ ਲਈ ਹੈੱਡਫੋਨ ਨਹੀਂ ਮਿਲੇ। ਤੁਹਾਨੂੰ ਦੱਸ ਦੇਈਏ ਕਿ ਟਰੇਨ ਦੀ ਸ਼ੁਰੂਆਤ ਹੋਣ ਤੋਂ ਪਹਿਲਾਂ ਹੀ ਇਸ ਦੇ ਸ਼ੀਸ਼ਿਆਂ ਨੂੰ ਨੁਕਸਾਨ ਪਹੁੰਚਾਉਣ ਦੀ ਗੱਲ ਵੀ ਸਾਹਮਣੇ ਆ ਚੁੱਕੀ ਹੈ।
ਰੇਲ ਅਧਿਕਾਰੀਆਂ ਨੇ ਦੱਸਿਆ ਕਿ ਯਾਤਰਾ ਦੇ ਪਹਿਲੇ ਦਿਨ ਹੀ ਲੋਕਾਂ ਨੇ ਅਜੀਬ ਹਰਕਤਾਂ ਕੀਤੀਆਂ। ਉਹ ਪ੍ਰਸ਼ਾਸਨ ਵੱਲੋਂ ਦਿੱਤੇ ਗਏ ਹੈੱਡਫੋਨ ਚੋਰੀ ਕਰਕੇ ਲੈ ਗਏ। ਉਨ੍ਹਾਂ ਨੇ ਦੱਸਿਆ ਕਿ ਘੱਟੋ-ਘੱਟ ਇਕ ਦਰਜਨ ਹੈੱਡਫੋਨ ਗਾਇਬ ਹਨ। ਲੋਕਾਂ ਨੂੰ ਇਹ ਹੈੱਡਫੋਨ ਉਨ੍ਹਾਂ ਦੀ ਸੀਟ 'ਤੇ ਲੱਗੀਆਂ ਸਕ੍ਰੀਨਾਂ 'ਤੇ ਪ੍ਰੋਗਰਾਮ ਅਤੇ ਗਾਣੇ ਸੁਣਨ ਲਈ ਦਿੱਤੇ ਗਏ ਸਨ।
ਤੁਹਾਨੂੰ ਦੱਸ ਦੇਈਏ ਕਿ ਤੇਜਸ ਐਕਸਪ੍ਰੈਸ 200 ਕਿਲੋਮੀਟਰ ਦੀ ਰਫਤਾਰ ਨਾਲ ਚੱਲਣ ਵਾਲੀ ਟਰੇਨ ਹੈ। ਇਹ ਟਰੇਨ ਮੁੰਬਈ ਅਤੇ ਗੋਆ ਵਿਚਕਾਰ 552 ਕਿਲੋਮੀਟਰ ਦੀ ਦੂਰੀ 9 ਘੰਟੇ 'ਚ ਪੂਰਾ ਕਰਦੀ ਹੈ। 992 ਸੀਟ ਵਾਲੀ ਇਸ ਟਰੇਨ ਦੀ ਸਭ ਤੋਂ ਸਸਤੀ ਟਿਕਟ 1185 ਰੁਪਏ ਅਤੇ ਸਭ ਤੋਂ ਮਹਿੰਗੀ ਟਿਕਟ 2740 ਰੁਪਏ ਦੀ ਹੈ।
ਭਾਜਪਾ ਦੇ 'ਸ਼ਤਰੂ' ਦਾ ਰਜਨੀਕਾਂਤ ਦੇ ਪ੍ਰਤੀ ਪਿਆਰ ਅਤੇ ਪਾਰਟੀ 'ਤੇ ਵਾਰ!
NEXT STORY