ਮੁੰਬਈ — ਸਰਕਾਰ ਨੇ ਨਵੇਂ ਡਿਜ਼ਾਇਨ ਵਾਲਾ ਸਥਾਈ ਖਾਤਾ ਸੰਖਿਆ ਪੈਨ ਕਾਰਡ ਜਾਰੀ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ 'ਚ ਵੱਧ ਸੁਰੱਖਿਆ ਖੂਬੀਆਂ ਜੋੜੀਆਂ ਗਈਆਂ ਹਨ। ਜਿਸ ਨਾਲ ਇਸ 'ਚ ਕਿਸੇ ਤਰੀਕੇ ਨਾਲ ਛੇੜਛਾੜ ਨਹੀਂ ਕੀਤੀ ਜਾ ਸਕੇਗੀ। ਇਸ 'ਚ ਸਮੱਗਰੀ ਹਿੰਦੀ ਅਤੇਲ ਅੰਗਰੇਜ਼ੀ ਦੋਵਾਂ ਭਾਸ਼ਾਵਾਂ 'ਚ ਲਿਖੀ ਗਈ ਹੈ। ਆਮਦਨ ਟੈਕਸ ਵਿਭਾਗ ਦੇ ਇਕ ਸੀਨੀਅਰ ਅਧਿਕਾਰੀ ਨੇ ਅੱਜ ਇਹ ਜਾਣਕਾਰੀ ਦਿੱਤੀ।
ਨਵੇਂ ਰੂਪ ਵਾਲੇ ਪੈਨ ਕਾਰਡ ਨੂੰ ਐੱਨ. ਐੱਸ. ਡੀ. ਐੱਲ ਅਤੇ ਯੂ. ਟੀ. ਆਈ ਇੰਫ੍ਰਾਸਟਰਕਚਰ ਤਕਨਾਲੋਜੀ ਐਂਡ ਸਰਵਿਸਜ਼ ਲਿਮ. ਨੇ ਛਾਪਿਆ ਹੈ। ਇਕ ਅਧਿਕਾਰੀ ਨੇ ਕਿਹਾ ਕਿ ਨਵੇਂ ਪੈਨ ਕਾਰਡ ਦੀ ਵੰਡ ਇਕ ਜਨਵਰੀ ਤੋਂ ਸ਼ੁਰੂ ਹੋ ਗਈ ਹੈ।
ਪਰ ਇਹ ਸਿਰਫ ਨਵੇਂ ਬਿਨੈਕਾਰਾਂ ਲਈ ਹੈ। ਸਰਕਾਰ ਨੇ ਇਸ ਕਾਰਡ 'ਚ ਨਵਾਂ ਫੀਚਰ ਕਵਿਕ ਰਿਸਪਾਸ ਕਿਊਆਰ ਕੋਡ ਜੋੜਿਆ ਹੈ। ਜਿਸ ਨਾਲ ਤਸਦੀਕ ਦੀ ਪ੍ਰਕਿਰਿਆ 'ਚ ਮਦਦ ਮਿਲੇਗੀ। ਸਰਕਾਰ ਦੇ ਅੰਦਾਜ਼ੇ ਅਨੁਸਾਰ ਦੇਸ਼ ਭਰ 'ਚ ਹਰ ਸਾਲ ਢਾਈ ਕਰੋੜ ਲੋਕ ਪੈਨ ਕਾਰਡ ਲਈ ਬਿਨੈਪੱਤਰ ਦਿੰਦੇ ਹਨ।
ਮਾਲਗੱਡੀ ਦੀ ਛੱਤ 'ਤੇ ਸੈਲਫੀ ਲੈਣੀ ਇਸ ਇੰਜੀਨੀਅਰ ਵਿਦਿਆਰਥੀ ਨੂੰ ਪਈ ਮਹਿੰਗੀ
NEXT STORY