ਨਵੀਂ ਦਿੱਲੀ— ਧਰਮ ਬਦਲ ਕੇ ਆਪਣੇ ਪ੍ਰੇਮੀ ਨਾਲ ਵਿਆਹ ਕਰਨ ਵਾਲੀ ਇਕ ਔਰਤ ਦੀ ਉਸ ਦੇ ਪਤੀ ਨੇ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ। ਦੋਸ਼ੀ ਕਤਲ ਦੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਫਰਾਰ ਦੱਸਿਆ ਜਾ ਰਿਹਾ ਹੈ। ਸੂਚਨਾ ਮਿਲਣ ਤੋਂ ਬਾਅਦ ਪੁਲਸ ਪੁਲਸ ਨੇ ਔਰਤ ਦੀ ਲਾਸ਼ ਉਸ ਦੇ ਘਰ ਦੇ ਕਮਰੇ 'ਚੋਂ ਇਕ ਬੈਗ 'ਚੋਂ ਬਰਾਮਦ ਕੀਤੀ ਹੈ। ਪੁਲਸ ਨੇ ਫਿਲਹਾਲ ਔਰਤ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸੁਰੱਖਿਅਤ ਰੱਖਵਾ ਦਿੱਤਾ ਹੈ ਅਤੇ ਕਤਲ ਦੀਆਂ ਧਾਰਾਵਾਂ 'ਚ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਉੱਥੇ ਹੀ ਮ੍ਰਿਤਕਾ ਦੇ ਭਰਾ ਨੇ ਆਪਣੇ ਜੀਜੇ 'ਤੇ ਕਤਲ ਦਾ ਸ਼ੱਕ ਜ਼ਾਹਰ ਕੀਤਾ ਹੈ। ਮਾਮਲੇ 'ਚ ਸੀਨੀਅਰ ਪੁਲਸ ਅਧਿਕਾਰੀ ਅਨੁਸਾਰ ਮ੍ਰਿਤਕਾ ਦੀ ਪਛਾਣ 26 ਸਾਲਾ ਸਾਨੂ ਦੇ ਰੂਪ 'ਚ ਹੋਈ ਹੈ। ਸਾਨੂ ਨੇ ਸੁਨੀਲ ਨਾਲ ਧਰਮ ਬਦਲ ਕੇ ਪ੍ਰੇਮ ਵਿਆਹ ਕੀਤਾ ਸੀ। ਉਹ ਸੁਨੀਲ ਅਤੇ ਤਿੰਨ ਸਾਲ ਦੀ ਬੇਟੀ ਸਵਾਦੀਨ ਨਾਲ ਦਾਸ ਗਾਰਡਨ ਕਾਲੋਨੀ 'ਚ ਰਹਿੰਦੀ ਸੀ। ਸਾਨੂ ਅਤੇ ਸੁਨੀਲ ਬੂਟ ਬਣਾਉਣ ਦੀ ਫੈਕਟਰੀ 'ਚ ਕੰਮ ਕਰਦੇ ਸਨ। ਲੋਕਾਂ ਨੇ ਕਮਰੇ 'ਚੋਂ ਬੱਦਬੂ ਆਉਣ ਦੀ ਸੂਚਨਾ ਪੁਲਸ ਨੂੰ ਦਿੱਤੀ। ਪੁਲਸ ਨੇ ਮੌਕੇ 'ਤੇ ਪੁੱਜ ਕੇ ਜਾਂਚ ਸ਼ੁਰੂ ਕਰ ਦਿੱਤੀ। ਉੱਥੇ ਬੈਗ 'ਚੋਂ ਸਾਨੂ ਦੀ ਲਾਸ਼ ਮਿਲੀ। ਲਾਸ਼ ਸੜੀ ਗਲੀ ਹਾਲਤ 'ਚ ਸੀ।
ਪੁਲਸ ਅਨੁਸਾਰ ਸਾਨੂ ਦਾ ਗਲਾ ਘੁੱਟ ਕੇ ਕਤਲ ਕੀਤਾ ਗਿਆ ਹੈ। ਸਾਨੂ ਦੇ ਭਰਾ ਵਸੀਮ ਨੇ ਲਾਸ਼ ਦੀ ਪਛਾਣ ਕੀਤੀ। ਵਸੀਮ ਨੇ ਪੁਲਸ ਨੂੰ ਦੱਸਿਆ ਕਿ ਉਹ ਮੂਲ ਰੂਪ ਨਾਲ ਉੱਤਰ ਪ੍ਰਦੇਸ਼ ਦੇ ਸ਼ਾਹਜਹਾਂਪੁਰ ਦੇ ਮਿਰਾਨਪੁਰ ਕੱਟੜਾ ਪਿੰਡ ਦਾ ਰਹਿਣ ਵਾਲਾ ਹੈ ਅਤੇ ਪਰਿਵਾਰ ਨਾਲ ਦਾਸ ਕਾਲੋਨੀ 'ਚ ਰਹਿੰਦੇ ਹਨ। ਉਸ ਦੀ ਭੈਣ ਸਾਨੂ ਡੇਢ ਮਹੀਨੇ ਪਹਿਲਾਂ ਹੀ ਘਰ ਤੋਂ ਕੁਝ ਦੂਰੀ 'ਤੇ ਕਿਰਾਏ ਦੇ ਮਕਾਨ 'ਚ ਰਹਿਣ ਆਈ ਸੀ। 7 ਸਾਲ ਪਹਿਲਾਂ ਉਸ ਨੇ ਸੁਨੀਲ ਨਾਲ ਪ੍ਰੇਮ ਵਿਆਹ ਕੀਤਾ ਸੀ। ਉਸ ਨੇ ਦੱਸਿਆ ਕਿ ਸੁਨੀਲ ਬਿਹਾਰ ਦਾ ਰਹਿਣ ਵਾਲਾ ਹੈ। ਕੁਝ ਨਾਰਾਜ਼ਗੀ ਤੋਂ ਬਾਅਦ ਪਰਿਵਾਰ ਨੇ ਉਸ ਅਪਣਾ ਲਿਆ ਸੀ। ਉਸ ਨੇ ਪੁਲਸ ਨੂੰ ਦੱਸਿਆ ਕਿ ਹਮੇਸ਼ਾ ਸੁਨੀਲ ਪੀ ਕੇ ਘਰ ਆਉਂਦਾ ਸੀ ਅਤੇ ਸਾਨੂ ਦੀ ਕੁੱਟਮਾਰ ਕਰਦਾ ਸੀ। ਵਸੀਮ ਅਨੁਸਾਰ 17 ਅਕਤੂਬਰ ਨੂੰ ਪਰਿਵਾਰ ਵਾਲਿਆਂ ਦੀ ਸਾਨੂ ਨਾਲ ਆਖਰੀ ਵਾਰ ਫੋਨ 'ਤੇ ਗੱਲ ਹੋਈ ਸੀ। ਪੁਲਸ ਨੂੰ ਵੀ ਸੁਨੀਲ 'ਤੇ ਕਤਲ ਕਰਨ ਦਾ ਸ਼ੱਕ ਹੈ। ਉਸ ਦੀ ਗ੍ਰਿਫਤਾਰੀ ਲਈ 2 ਟੀਮਾਂ ਦਿੱਲੀ ਦੇ ਟਿਕਾਣਿਆਂ 'ਤੇ ਦਬਿਸ਼ ਦੇ ਰਹੀਆਂ ਹਨ।
ਜੰਮੂ-ਕਸ਼ਮੀਰ: ਬੱਸ ਦੇ ਖੱਡ 'ਚ ਡਿੱਗਣ ਨਾਲ 22 ਲੋਕਾਂ ਦੀ ਮੌਤ, ਕਈ ਜ਼ਖਮੀ (ਤਸਵੀਰਾਂ)
NEXT STORY