ਪੁਣੇ—ਪੁਣੇ ਦੇ ਹਿੰਦਜਵਾੜੀ ਸਥਿਤ ਇੰਫੋਸਿਸ ਦਫਤਰ 'ਚ ਨੌਕਰੀ ਕਰ ਰਹੀ ਇਕ ਮਹਿਲਾ ਸਾਫਟਵੇਅਰ ਇੰਜੀਨੀਅਰ ਦੀ ਕਥਿਤ ਤੌਰ 'ਤੇ ਗਲ ਘੁੱਟ ਕੇ ਹੱਤਿਆ ਕਰ ਦਿੱਤੀ ਗਈ। ਰਾਜੀਵ ਗਾਂਧੀ ਇੰਫੋਟੇਕ ਪਾਰਕ 'ਚ ਸਥਿਤ ਇੰਫੋਸਿਸ ਦਫਤਰ 'ਚ 25 ਸਾਲ ਦੀ ਕੇ. ਰਾਸੀਲਾ ਰਾਜੂ ਦੀ ਹੱਤਿਆ ਕੰਪਿਊਟਰ ਦੀ ਤਾਰ ਨਾਲ ਕਥਿਤ ਤੌਰ 'ਤੇ ਗਲ ਘੁੱਟ ਕੇ ਹੱਤਿਆ ਕਰ ਦਿੱਤੀ ਗਈ। ਇਹ ਘਟਨਾ ਇੰਫੋਸਿਸ ਬਿਲਡਿੰਗ ਦੀ ਨੌਵੀ ਮੰਜ਼ਿਲ 'ਤੇ ਹੋਈ। ਸਹਾਇਕ ਪੁਲਸ ਕਮਿਸ਼ਨਰ ਵੈਸ਼ਾਲੀ ਯਾਦਵ ਨੇ ਦੱਸਿਆ ਕਿ, 'ਇਹ ਘਟਨਾ ਸ਼ਾਮ 'ਚ ਪੰਜ ਵਜੇ ਦੇ ਕੋਲ ਹੋਈ ਹੋਵੇਗੀ ਪਰ ਸਾਨੂੰ ਸ਼ਾਮ ਕਰੀਬ ਅੱਠ ਵਜੇ ਜਾਣਕਾਰੀ ਮਿਲੀ।
ਰਾਸੀਲਾ ਇਸ ਕੰਪਨੀ ਨਾਲ ਸਾਫਟਵੇਅਰ ਇੰਜੀਨੀਅਰ ਦੇ ਤੌਰ 'ਤੇ ਕੰਮ ਕਰ ਰਹੀ ਸੀ।' ਉਨ੍ਹਾਂ ਨੇ ਕਿਹਾ ਕਿ ਐਤਵਾਰ ਨੂੰ ਰਾਸੀਲਾ ਕੰਮ ਕਰ ਰਹੀ ਸੀ ਕਿ ਜਦੋਂ ਬੈਂਗਲੁਰੂ 'ਚ ਉਸ ਦੇ ਦੋ ਸਹਿਕਰਮਚਾਰੀ ਆਨਲਾਈਨ ਸੀ। ਅਣਜਾਣ ਵਿਅਕਤੀ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
8 ਮਿੰਟਾਂ 'ਚ 45 ਗੱਡੀਆਂ ਆਪਸ 'ਚ ਟਕਰਾਈਆਂ, 2 ਦੀ ਮੌਤ, 70 ਜ਼ਖਮੀ (ਤਸਵੀਰਾਂ)
NEXT STORY