ਸ਼ਹੀਦ ਮੇਜਰ ਦੇ ਆਖਿਰੀ ਸ਼ਬਦ, ਕਿਹਾ-'ਅੱਜ ਮੁਕਾਬਲਾ ਹੋਵੇਗਾ'

You Are HereNational
Friday, February 17, 2017-1:47 PM
ਮੁੰਬਈ—ਕਸ਼ਮੀਰ ਦੇ ਹੰਦਵਾੜਾ 'ਚ ਸ਼ਹੀਦ ਹੋਏ ਬਹਾਦੁਰ ਮੇਜਰ ਸਤੀਸ਼ ਦਹੀਆ ਨੇ ਅੱਤਵਾਦੀਆਂ ਨਾਲ ਲੋਹਾ ਲੈਣ ਤੋਂ ਠੀਕ ਪਹਿਲਾਂ ਆਪਣੇ ਸਾਥੀ ਸਬੀਰ ਖਾਨ ਨੂੰ ਕਿਹਾ ਸੀ ਕਿ, 'ਅੱਜ ਮੁਕਾਬਲਾ ਹੋਵੇਗਾ।' ਇਹ ਮੇਜਰ ਦੇ ਆਖਿਰੀ ਸਬਦ ਸੀ, ਜਿਸ ਦੇ ਬਾਅਦ ਉਹ ਅੱਤਵਾਦੀਆਂ ਦੇ ਮੁਕਾਬਲੇ ਦੌਰਾਨ ਸ਼ਹੀਦ ਹੋ ਗਏ। ਸਬੀਰ ਖਾਨ ਹੰਦਵਾੜਾ ਪੁਲਸ 'ਚ ਸਭ-ਡਿਵੀਜਨਲ ਆਫਿਸਰ ਹੈ। ਹੰਦਵਾੜਾ 'ਚ ਹੋਏ ਅੱਤਵਾਦੀ ਮੁਕਾਬਲੇ 'ਚ ਖਾਨ ਵੀ ਮੁਕਾਬਸੇ ਦੀ ਟੀਮ ਦਾ ਹਿੱਸਾ ਸੀ। ਖਾਨ ਦਾ ਕਹਿਣਾ ਹੈ ਕਿ ਸ਼ੁਰੂਆਤ 'ਚ ਸਤੀਸ਼ ਐਂਨਕਾਊਟਰ ਟੀਮ ਦਾ ਹਿੱਸਾ ਨਹੀਂ ਸੀ। ਆਪਰੇਸ਼ਨ ਲਈ ਜਾਣ ਤੋਂ ਕੁਝ ਦੇਰ ਪਹਿਲਾਂ ਮੇਰੀ ਬੇਨਤੀ 'ਤੇ ਉਨ੍ਹਾਂ ਨੇ ਟੀਮ ਲੀਡ ਕਰਨ ਦੀ ਜ਼ਿੰਮੇਦਾਰੀ ਸੌਂਪੀ ਗਈ ਸੀ। ਜਦੋਂ ਅਸੀਂ ਆਪਰੇਸ਼ਨ ਲਈ ਨਿਕਲ ਰਹੇ ਸੀ ਤਾਂ ਉਸ ਸਮੇਂ ਗੱਡੀ 'ਚ ਬੈਠਦੇ ਹੋਏ ਸਤੀਸ਼ ਨੇ ਕਿਹਾ, 'ਅੱਜ ਮੁਕਾਬਲਾ ਹੋਵੇਗਾ। ਮੈਂ ਹੱਸਦੇ ਹੋਏ ਪੁੱਛਿਆ-ਸਚਮੁੱਚ? ਇਸ 'ਤੇ ਸਤੀਸ਼ ਨੇ ਕਿਹਾ, 'ਭਰੋਸਾ ਰੱਖੋ।'
ਆਪਣੇ ਦੋਸਤ ਅਤੇ ਸਾਥੀ ਸ਼ਹੀਦ ਮੇਜਰ 'ਤੇ ਮਾਣ ਕਰਦੇ ਹੋਏ ਖਾਨ ਨੇ ਕਿਹਾ ਕਿ ਇਹ ਸਾਡੀ ਆਖਿਰੀ ਗੈਰ-ਰਸਮੀ ਗੱਲਬਾਤ ਕੀਤੀ ਸੀ। ਇਹ ਭਰੋਸਾ ਹੀ ਹੈ, ਜਿਸ ਦੇ ਕਾਰਨ ਸਾਡਾ ਤਿਰੰਗਾ ਆਸਮਾਨ 'ਚ ਲਹਿਰਾ ਰਿਹਾ ਹੈ। ਖਾਨ ਦੇ ਮੁਤਾਬਕ ਪਿਛਲੇ ਮਹੀਨੇ ਸਾਡੇ ਇਕ ਸਾਥੀ ਨੂੰ ਸ਼ੌਰਿਆ ਚੱਕਰ ਮਿਲਿਆ ਹੈ, ਜਿਸ 'ਤੇ ਸਾਡੇ ਸਾਰੇ ਸਾਥੀ ਇਕੱਠੇ ਖੁਸ਼ੀ ਮਨ੍ਹਾਂ ਰਹੇ ਸੀ। ਇਸ ਦੌਰਾਨ ਸਤੀਸ਼ ਨੇ ਕਿਹਾ ਸੀ ਕਿ ਦੇਖਣਾ ਦੋਸਤ, ਅਗਲੇ ਮਹੀਨੇ ਮੈਂ ਤੁਹਾਡੇ ਤੋਂ ਵੱਡਾ ਮੈਡਲ ਲਵਾਂਗਾ। ਖਾਨ ਕਹਿੰਦੇ ਹਨ ਕਿ ਮੇਜਰ ਸਤੀਸ਼ ਦੇ ਸ਼ਬਦ ਸੱਚ ਹੋ ਗਏ। ਅੱਜ ਉਨ੍ਹਾਂ ਨੇ ਸਚਮੁੱਚ ਸਭ ਤੋਂ ਵੱਡਾ ਮੇਡਲ ਹਾਸਲ ਕੀਤਾ ਸੀ। ਨਾਲ ਹੀ 1.2 ਕਰੋੜ ਭਾਰਤੀਆਂ ਦੇ ਦਿਲ 'ਚ ਪਿਆਰ ਭਰੀ ਥਾਂ ਵੀ ਬਣਾ ਲਈ। ਆਪਣੇ ਦੋਸਤ ਅਤੇ ਸ਼ਹੀਦ ਮੇਜਰ ਦੇ ਪ੍ਰਤੀ ਪਿਆਰ ਜਤਾਉਂਦੇ ਹੋਏ ਖਾਨ ਨੇ ਕਿਹਾ ਕਿ ਤਹਾਨੂੰ ਉਸ ਥਾਂ 'ਤੇ ਸ਼ਾਂਤੀ ਮਿਲੇ ਦੋਸਤ। ਮੈਂ ਹਰ ਸ਼ਾਮ ਦੂਰ ਆਸਮਾਨ 'ਚ ਆਪਣੇ ਪਸੰਦੀਦਾ ਤਾਰੇ ਦੇ ਰੂਪ 'ਚ ਤਹਾਨੂੰ ਦੇਖਾਂਗਾ।

ਪੰਜਾਬੀ ਮੇਟਰੀਮੋਨੀ ਤੋਂ ਸਹੀ ਰਿਸ਼ਤਾ ਦੀ ਚੇਣ ਕਰੋ - ਮੁਫ਼ਤ ਰਜਿਸਟਰ ਕਰੋ!

Popular News

.