ਨਵੀਂ ਦਿੱਲੀ— ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀਰਵਾਰ ਨੂੰ ਕਿਹਾ ਕਿ ਟੈਕਸ ਕਾਨੂੰਨ 'ਚ ਪ੍ਰਸਤਾਵਿਤ ਤਬਦੀਲੀ ਈਮਾਨਦਾਰ ਲੋਕਾਂ ਨਾਲ ਇਕ 'ਧੋਖਾਧੜੀ' ਹੈ ਅਤੇ ਇਸ ਦਾ ਮਕਸਦ ਕਾਲੇ ਧਨ ਨੂੰ ਸਫੇਦ ਬਣਾਉਣ 'ਚ 'ਸਹੂਲੀਅਤ ਪ੍ਰਦਾਨ ਕਰਨਾ' ਹੈ। ਕੇਜਰੀਵਾਲ ਇਸ ਮੁੱਦੇ 'ਤੇ ਟਵਿੱਟਰ 'ਤੇ ਵਿੱਤ ਮੰਤਰੀ ਅਰੁਣ ਜੇਤਲੀ ਨਾਲ ਬਹਿਸ 'ਚ ਉਲਝ ਗਏ।
ਜੇਤਲੀ ਨੇ 'ਆਪ' ਪ੍ਰਮੁੱਖ 'ਤੇ 'ਤਥਾਤਮਕ ਰੂਪ ਨਾਲ ਗਲਤ' ਬਿਆਨ ਦੇਣ ਦਾ ਦੋਸ਼ ਲਾਇਆ ਪਰ ਕੇਜਰੀਵਾਲ ਆਪਣੀ ਇਸ ਗੱਲ 'ਤੇ ਅੜੇ ਰਹੇ ਕਿ ਕੇਂਦਰ ਲੋਕਾਂ ਨਾਲ ਧੋਖਾਧੜੀ ਕਰ ਰਿਹਾ ਹੈ। ਜੇਤਲੀ ਨੇ ਟਵੀਟ ਕੀਤਾ,''ਇਕ ਸਾਬਕਾ ਆਈ.ਆਰ.ਐੱਸ. (ਭਾਰਤੀ ਮਾਲ ਸੇਵਾ) ਅਧਿਕਾਰੀ ਨੂੰ ਕਾਲਾ ਧਨ ਕਾਨੂੰਨ 'ਚ ਤਬਦੀਲੀ ਨੂੰ ਤਥਾਤਮਕ ਰੂਪ ਨਾਲ ਗਲਤ ਢੰਗ ਨਾਲ ਕਿਉਂ ਪੇਸ਼ ਕਰਨਾ ਚਾਹੀਦਾ।'' ਇਸ 'ਤੇ ਕੇਜਰੀਵਾਲ ਨੇ ਜਵਾਬ ਦਿੱਤਾ,''ਸਰ ਪਹਿਲਾਂ ਕਾਲੇ ਧਨ 'ਤੇ ਜ਼ੁਰਮਾਨਾ 200 ਫੀਸਦੀ ਸੀ। ਹੁਣ ਤੁਸੀਂ ਪੀ.ਐੱਮ.ਜੀ.ਕੇ.ਵਾਈ. ਪੇਸ਼ ਕੀਤਾ ਹੈ, ਜਿਸ 'ਚ ਜ਼ੁਰਮਾਨਾ ਸਿਰਫ 10 ਫੀਸਦੀ ਹੈ। ਤੁਸੀਂ ਅਤੇ ਮੈਂ ਇਕ ਹੀ ਗੱਲ ਕਰ ਰਹੇ ਹਾਂ। ਤੁਸੀਂ ਇਸ ਰਤ੍ਹਾਂ ਕਿਉਂ ਧੋਖਾ ਕੀਤਾ। ਤੁਸੀਂ ਈਮਾਨਦਾਰ ਲੋਕਾਂ ਨੂੰ ਲਾਈਨ 'ਚ ਲਾਇਆ ਅਤੇ ਚਾਰਾਂ ਲਈ ਇਕ ਸਕੀਮ ਲੈ ਆਏ, ਕਿਉਂ?''
ਪਹਿਲਾਂ ਰਹੱਸਮਈ ਅੱਗ, ਹੁਣ ਇਸ ਕਾਰਨ ਡਰ 'ਚ ਆਇਆ ਪਰਿਵਾਰ
NEXT STORY