ਹਰਿਆਣਾ ਦੇ ਇਕਲੌਤੇ ਸੰਸੰਦੀ ਮੈਂਬਰ ਜਿਨ੍ਹਾ ਨੇ 13 ਸਾਲ 'ਚ ਕਦੇ ਨਹੀਂ ਲਗਾਈ ਲਾਲ ਬੱਤੀ

You Are HereNational
Friday, April 21, 2017-3:56 PM

ਰੋਹਤਕ — ਮੋਦੀ ਸਰਕਾਰ ਨੇ ਲਾਲ ਬੱਤੀ ਦੇ ਇਸਤੇਮਾਲ 'ਤੇ ਰੋਕ ਲਗਾਉਣ ਤੋਂ ਬਾਅਦ ਫੇਸਬੁੱਕ ਅਤੇ ਟਵੀਟਰ 'ਤੇ ਦੀਪੇਂਦਰ ਹੁੱਡਾ ਵੀ ਖੂਬ ਚਰਚਾ 'ਚ ਆ ਗਏ ਹਨ। ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਦੇ ਬੇਟੇ ਅਤੇ ਕਾਂਗਰਸ ਦੀਪੇਂਦਰ ਸਿੰਘ ਹੁੱਡਾ ਬਾਰੇ ਇਕ ਖਾਸ ਗੱਲ ਪਤਾ ਲੱਗੀ ਹੈ ਕਿ ਉਹ ਤਿੰਨ ਵਾਰ ਸੰਸੰਦ ਦੇ ਮੈਂਬਰ ਰਹਿਣ ਦੇ ਬਾਵਜੂਦ ਕਈ ਸਾਲਾਂ ਦੇ ਸਿਆਸੀ ਰਸੂਖ਼ ਦੇ ਬਾਵਜੂਦ ਆਪਣੀ ਗੱਡੀ 'ਤੇ ਕਦੇ ਲਾਲ ਬੱਤੀ ਦਾ ਇਸਤੇਮਾਲ ਨਹੀਂ ਕੀਤਾ। ਇਸੇ ਗੱਲ 'ਤੇ ਦੀਪੇਂਦਰ ਮੀਡੀਆ 'ਚ ਚਰਚਾ ਦਾ ਵਿਸ਼ਾ ਹਨ। ਮਿਲੀ ਜਾਣਕਾਰੀ ਅਨੁਸਾਰ ਭੁਪਿੰਦਰ ਸਿੰਘ ਹੁੱਡਾ ਦੇ ਮੁੱਖ ਮੰਤਰੀ ਕਾਰਜਕਾਲ ਦੇ ਦੌਰਾਨ ਸੀ.ਆਈ.ਡੀ ਨੇ ਆਪਣੀ ਰਿਪੋਰਟ ਦੇ ਕੇ ਦੀਪੇਂਦਰ ਨੂੰ ਬਲੈਕ ਕੈਟ ਕਮਾਂਡੋ ਰੱਖਣ ਦੀ ਸਲਾਹ ਦਿੱਤੀ ਸੀ। ਉਸ ਸਮੇਂ ਵੀ ਦੀਪੇਂਦਰ ਨੇ ਇਸ ਤਰ੍ਹਾਂ ਕਰਨ ਤੋਂ ਸਾਫ ਮਨ੍ਹਾ ਕਰ ਦਿੱਤਾ ਸੀ।
ਵੀ.ਆਈ.ਪੀ. ਕਲਚਰ ਖਤਮ ਕਰਨ ਨੂੰ ਲੈ ਕੇ ਦੀਪੇਂਦਰ ਹੁੱਡਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਜਨਤਾ ਨੇ ਚੁਣਿਆ ਹੈ ਅਤੇ ਜਨਤਾ ਦੇ ਵਿਚਕਾਰ ਰਹਿਣਾ ਹੈ ਤਾਂ ਵੀ.ਆਈ.ਪੀ. ਕਲਚਰ ਨੂੰ ਛੱਡਣਾ ਹੋਵੇਗਾ। ਵੀ.ਆਈ.ਪੀ. ਕਲਚਰ ਜਨਤਾ ਅਤੇ ਜਨਪ੍ਰਤੀਨਿਧੀਆਂ ਵਿਚਕਾਰ ਦੂਰੀ ਪੈਦਾ ਕਰਦਾ ਹੈ। ਸਮਾਜ ਦੇ ਸਾਰੇ ਲੋਕ ਬਰਾਬਰ ਹਨ। ਦੀਪੇਂਦਰ ਨੇ ਐਮ.ਡੀ.ਯੂ. ਤੋਂ ਬੈਚਲਰ ਆੱਫ ਟੈਕਨਾਲੌਜੀ ਦੀ ਡਿਗਰੀ ਲਈ ਹੈ। ਇਸ ਤੋਂ ਬਾਅਦ ਉਹ ਐ.ਬੀ.ਏ. ਕਰਨ ਲਈ ਯੂ.ਐਸ.ਏ. ਚਲੇ ਗਏ।
ਪੰਜਾਬ ਚੋਣਾਂ ਤੋਂ ਬਾਅਦ ਕੈਪਟਨ ਅਮਰਿੰਦਰ ਦੀ ਸਰਕਾਰ ਨੇ ਸਾਰੀਆਂ ਸਰਕਾਰੀ ਗੱਡੀਆਂ ਨੂੰ ਲਾਲ ਬੱਤੀਆਂ ਨਾ ਲਗਾਉਣ ਦਾ ਫੈਸਲਾ ਕੀਤਾ ਸੀ।
ਦੀਪੇਂਦਰ ਦੇ ਦਾਦਾ ਰਣਬੀਰ ਸਿੰਘ ਹੁੱਡਾ ਸੁਤੰਤਰਤਾ ਸੈਨਾਨੀ ਸਨ। ਦੇਸ਼ ਅਜ਼ਾਦ ਹੋਣ ਤੋਂ ਬਾਅਦ ਉਹ ਪੰਜਾਬ ਸਰਕਾਰ 'ਚ ਮੰਤਰੀ ਵੀ ਰਹੇ। ਇਸ ਤੋਂ ਬਾਅਦ ਦੀਪੇਂਦਰ ਦੇ ਪਿਤਾ ਭੁੱਪਿੰਦਰ ਸਿੰਘ ਹੁੱਡਾ 2005 ਤੋਂ 2014 ਤੱਕ ਲਗਾਤਾਰ 2 ਵਾਰ ਹਰਿਆਣਾ ਦੇ ਮੁੱਖ ਮੰਤਰੀ ਰਹਿ ਚੁੱਕੇ ਹਨ। ਜ਼ਿਕਰਯੋਗ ਹੈ ਕਿ ਭੁਪਿੰਦਰ ਹੁੱਡਾ ਲਗਾਤਾਰ ਚਾਰ ਵਾਰ 1991,1996, 1998, 2004 'ਚ ਸੰਸਦ ਦੇ ਮੈਂਬਰ ਰਹਿ ਚੁੱਕੇ ਹਨ।


ਕੀ ਇਕ ਜੀਵਨਸਾਥੀ ਲੱਭ ਰਹੇ ਹੋ? ਪੰਜਾਬੀ ਮੈਟਰੀਮੋਨੀ ਵਿਚ ਰਜਿਸਟ੍ਰੇਸ਼ਨ ਮੁਫਤ ਹੈ |

Recommended For You

Popular News

.