ਨਵੀਂ ਦਿੱਲੀ- ਰਾਜਸਥਾਨ ਦੇ ਉਦੈਪੁਰ 'ਚ 50 ਸਾਲ ਦੇ ਵਿਅਕਤੀ ਨੇ 11 ਸਾਲ ਦੇ ਬੱਚੇ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਜਾਣਕਾਰੀ ਅਨੁਸਾਰ ਦੋਸ਼ੀ ਸੋਲਦਾ ਵਾਸੀ ਦਲਸਿੰਘ (50) ਬੇਟੀ ਦੀ ਉਮਰ ਦੀ ਬੱਚੇ ਦੀ ਮਾਂ ਨਾਲ ਚੌਥਾ ਵਿਆਹ ਕਰਨਾ ਚਾਹੁੰਦਾ ਸੀ। ਇਸ 'ਚ ਬੱਚੇ ਨੂੰ ਰੁਕਾਵਟ ਮੰਨ ਕੇ ਦੋਸ਼ੀ ਨੇ ਉਸ ਨੂੰ ਮੌਤ ਦਾ ਘਾਟ ਉਤਾਰ ਦਿੱਤਾ। ਦੋਸ਼ੀ ਨੇ ਬੱਚੇ ਨੂੰ ਘਰ ਵੱਲ ਆਉਂਦਾ ਦੇਖ ਦੇ ਯੋਜਨਾ ਬਣਾਈ ਅਤੇ ਉਸ ਨੂੰ ਵਰਗਲਾ ਕੇ ਖੇਤਾਂ 'ਚ ਲੈ ਗਿਆ ਜਿੱਥੇ ਉਸ ਨੇ ਉਸ ਦੀ ਗਰਦਨ ਮਰੋੜ ਕੇ ਹੱਤਿਆ ਕਰ ਦਿੱਤੀ। ਬਾਅਦ 'ਚ ਲਾਸ਼ ਨੂੰ ਖੇਤਾਂ ਵਿਚ ਹੀ ਛੱਡ ਕੇ ਘਰ ਆ ਗਿਆ। ਮੌਕੇ 'ਤੇ ਪਹੁੰਚੀ ਪੁਲਸ ਨੇ ਦਲਸਿੰਘ ਨੂੰ ਬੱਚੇ ਦੀ ਹੱਤਿਆ ਦੇ ਦੋਸ਼ 'ਚ ਗ੍ਰਿਫਤਾਰ ਕਰ ਲਿਆ ਹੈ। ਪੁੱਛਗਿੱਛ ਦੌਰਾਨ ਦਲਸਿੰਘ ਨੇ ਵੀ ਬੱਚੇ ਦੀ ਹੱਤਿਆ ਕਬੂਲ ਕਰ ਲਈ ਹੈ। ਪੁਲਸ ਨੇ ਹੁਣ ਦਲਸਿੰਘ ਦੇ ਖਿਲਾਫ ਹੱਤਿਆ ਦਾ ਮਾਮਲਾ ਦਰਜ ਕਰ ਲਿਆ ਹੈ।
'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।
ਇਹ ਝੋਟਾ ਹੈ ਕਮਾਲ ਦਾ, ਮਹੀਨੇ ਦੇ ਕਮਾਉਂਦਾ 4 ਲੱਖ (ਦੇਖੋ ਤਸਵੀਰਾਂ)
NEXT STORY