ਅਜਮੇਰ — ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੁਝ ਦਿਨ ਪਹਿਲਾਂ ਹੀ ਕਿਹਾ ਸੀ ਕਿ ਹੁਣ ਹਵਾਈ ਚੱਪਲ ਪਾਉਣ ਵਾਲੇ ਵੀ ਹਵਾਈ ਜਹਾਜ 'ਚ ਸਫਰ ਕਰ ਸਕਣਗੇ। ਇਸ ਤੋਂ ਪ੍ਰਭਾਵਿਤ ਹੋ ਕੇ ਅਜਮੇਰ ਦੇ ਕਿਸ਼ਨਗੜ ਹਵਾਈ ਅੱਡੇ ਨੇ ਅਣੋਖਾ ਫੈਸਲਾ ਲਿਆ ਹੈ। 'ਜਵਾਏ ਅਫ ਲਿਵਿੰਗ' ਦੇ ਲਈ ਗਰੀਬ ਬੱਚਿਆਂ ਨੂੰ ਅਸਮਾਨ ਦੀ ਸੈਰ ਕਰਵਾਉਣਗੇ। ਦਰਅਸਲ ਕਿਸ਼ਨਗੜ ਹਵਾਈ ਅੱਡਾ ਬਣ ਤੇ ਤਿਆਰ ਹੋ ਗਿਆ ਹੈ ਅਤੇ ਜੁਲਾਈ ਤੋਂ ਇਥੋਂ ਜਹਾਜ ਉਡਾਣ ਵੀ ਭਰਣ ਲੱਗ ਜਾਣਗੇ। ਇਸ ਤੋਂ ਪਹਿਲਾਂ ਹਵਾਈ ਅੱਡੇ ਵਾਲੇ ਟ੍ਰਾਇਲ 'ਚ ਉਨ੍ਹਾਂ ਬੱਚਿਆਂ ਨੂੰ ਸੈਰ ਕਰਵਾਉਣਗੇ ਜਿਨ੍ਹਾਂ ਦੇ ਮਾਤਾ-ਪਿਤਾ ਨੇ ਹਵਾਈ ਅੱਡੇ ਦੇ ਨਿਰਮਾਣ 'ਚ ਭੂਮਿਕਾ ਨਿਭਾਈ ਹੈ।
ਅਧਿਕਾਰੀਆਂ ਨੇ ਇਸ ਦੀਆਂ ਤਿਆਰੀਆਂ ਵੀ ਸ਼ੁਰੂ ਕਰ ਦਿੱਤੀਆਂ ਹਨ।
ਹਵਾਈ ਜਹਾਜ 'ਚ ਸੈਰ ਕਰਨ ਵਾਲੇ ਬੱਚਿਆਂ ਨੂੰ ਅਧਿਕਾਰੀ ਉਪਹਾਰ ਵੀ ਦੇਣਗੇ ਅਤੇ ਰਿਫਰੈਸ਼ਮੈਂਟ ਵੀ ਦਿੱਤਾ ਜਾਵੇਗਾ। ਇਕ ਵਾਰ ਦੀ ਉਡਾਨ 'ਚ 75 ਤੋਂ 80 ਬੱਚੇ ਸੈਰ ਕਰ ਸਕਣਗੇ। ਜੇਕਰ ਬੱਚਿਆਂ ਦੀ ਸੰਖਿਆ ਜ਼ਿਆਦਾ ਹੋਵੇਗੀ ਤਾਂ ਦੂਸਰੀ ਉਡਾਨ ਦਾ ਵੀ ਇੰਤਜ਼ਾਮ ਕੀਤਾ ਜਾਵੇਗਾ। ਹਰੇਕ ਉਡਾਨ 3-3 ਚੱਕਰ ਲਗਵਾਏ ਜਾਣਗੇ।
ਅਧਿਕਾਰੀ ਨਿਰਮਾਣ ਕਰਨ ਵਾਲੇ ਕਰਮਚਾਰੀਆਂ ਦੀ ਜਾਣਕਾਰੀ ਇਕੱਠਾ ਕਰ ਰਿਹਾ ਹੈ।
ਅਚਾਨਕ ਸਟੂਡੀਓ 'ਚ ਆਇਆ ਕੁੱਤਾ, ਖਬਰਾਂ ਪੜ੍ਹਦੀ ਐਂਕਰ ਨੇ ਦੇਖ ਕੀਤੀ ਅਜਿਹੀ ਹਰਕਤ
NEXT STORY