ਮੁੰਗੇਰ— ਬਿਹਾਰ ਦੇ ਮੁੰਗੇਰ ਜ਼ਿਲੇ 'ਚ ਇਕ ਲੜਕੇ ਨੇ ਸੌਤੇਲੀ ਮਾਂ ਦੀ ਗੋਲੀ ਮਾਰ ਕੇ ਹੱਤਿਆ ਕੀਤੀ ਹੈ। ਕਤਲ ਤੋਂ ਬਾਅਦ ਖੁਦ ਨੂੰ ਵੀ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਰਾਹੁਲ ਦੇ ਪਿਤਾ ਰਾਜ ਕੁਮਾਰ ਸਾਹ ਨੇ ਦੱਸਿਆ ਕਿ ਸਵੇਰੇ ਉਹ ਇਸ਼ਨਾਨ ਕਰ ਰਿਹਾ ਸੀ, ਉਦੋਂ ਰਾਹੁਲ ਛੱਤ ਤੋਂ ਹੇਠਾਂ ਉਤਰ ਕੇ ਆਪਣੀ ਮਾਂ ਦੇ ਕਮਰੇ 'ਚ ਗਿਆ। ਉਸੇ ਦੌਰਾਨ ਘਰੋਂ 2 ਆਵਾਜ਼ਾਂ ਸੁਣਾਈ ਦਿੱਤੀਆਂ। ਆਵਾਜ਼ ਸੁਣ ਕੇ ਜਦੋਂ ਉਹ ਪਤਨੀ ਮਮਤਾ ਦੇਵੀ ਦੇ ਕਮਰੇ 'ਚ ਪੁੱਜਿਆ ਤਾਂ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਚੁਕੀ ਸੀ। ਇਲਾਜ ਲਈ ਖੜਗਪੁਰ ਪੀ.ਐੱਚ.ਸੀ. ਲਿਆਂਦਾ ਗਿਆ। ਜਿੱਥੇ ਡਾਕਟਰਾਂ ਨੇ ਮ੍ਰਿਤ ਐਲਾਨ ਕਰ ਦਿੱਤਾ। ਇਸ ਦੌਰਾਨ ਰਾਹੁਲ ਨੇ ਵੀ ਘਰ 'ਚ ਖੁਦ ਨੂੰ ਗੋਲੀ ਮਾਰ ਕੇ ਕਤਲ ਕਰ ਦਿੱਤਾ। ਐੱਸ.ਡੀ.ਓ.ਪੀ.ਓ. ਟੀ.ਐੱਨ. ਵਿਸ਼ਵਾਸ ਨੇ ਦੱਸਿਆ ਕਿ ਆਪਸੀ ਘਰੇਲੂ ਵਿਵਾਦ ਅਤੇ ਸੰਪਤੀ ਨੂੰ ਲੈ ਕੇ ਘਟਨਾ ਵਾਪਰੀ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਹਾਦਸੇ ਵਾਲੀ ਜਗ੍ਹਾ ਤੋਂ ਪੁਲਸ ਨੇ ਕੀਤਾ, ਇਕ ਬੰਦੂਕ ਤਿੰਨ ਖੋਖੇ, 2 ਮੈਗਜ਼ੀਨ ਬਰਾਮਦ ਕੀਤੇ ਹਨ। ਦੋਹਾਂ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਮੁੰਗੇਰ ਭੇਜ ਦਿੱਤਾ ਗਿਆ ਹੈ।
ਕਾਰ 'ਚ ਗੁਜਰਾਤ ਤੋਂ ਬਿਹਾਰ ਜਾ ਰਹੇ ਪਰਿਵਾਰ ਦਾ ਰੋਡ 'ਤੇ ਹੋਇਆ ਐਕਸੀਡੈਂਟ, 5 ਦੀ ਮੌਤ
NEXT STORY