ਮੱਧ ਪ੍ਰਦੇਸ਼- ਇੱਥੇ ਇੰਦੌਰ 'ਚ ਇਕ ਲਵ ਮੈਰਿਜ ਦਾ ਖੌਫਨਾਕ ਅੰਤ ਹੋਇਆ ਹੈ। ਵਿਆਹ ਦੇ 2 ਸਾਲ ਬਾਅਦ ਘਰ ਜੁਆਈ ਬਣ ਕੇ ਰਹਿ ਕੇ ਇਕ ਵਿਅਕਤੀ ਨੇ ਆਪਣੀ ਪਤਨੀ ਦਾ ਕਤਲ ਕਰ ਦਿੱਤਾ। ਪੁਲਸ ਨੇ ਮ੍ਰਿਤਕਾ ਦੇ ਪਤੀ ਨੂੰ ਗ੍ਰਿਫਤਾਰ ਕਰ ਲਿਆ ਹੈ। ਨਗਰ ਪੁਲਸ ਕਮਿਸ਼ਨਰ ਦਿਲੀਪ ਪਾਟੀਦਾਰ ਨੇ ਦੱਸਿਆ ਕਿ ਅਲਸੁਬਿਹ ਗੰਗਾ ਕਾਲੋਨੀ ਵਾਸੀ ਰਵੀਨਾ (23) ਦੀ ਖੂਨ ਲੱਥਪੱਥ ਲਾਸ਼ ਉਸ ਦੇ ਘਰੋਂ ਮਿਲੀ ਸੀ। ਸੂਚਨਾ 'ਤੇ ਮੌਕੇ 'ਤੇ ਪੁੱਜੀ ਪੁਲਸ ਨੂੰ ਮ੍ਰਿਤਕਾ ਰਵੀਨਾ ਦਾ ਪਤੀ ਪੰਕਜ ਘਰ ਦੇ ਬਾਹਰ ਬੇਹੋਸ਼ੀ ਦੀ ਹਾਲਤ 'ਚ ਮਿਲਿਆ ਸੀ। ਉੱਥੇ ਹੀ ਦੋਹਾਂ ਦਾ 10 ਮਹੀਨੇ ਦਾ ਬੇਟਾ ਲਾਸ਼ ਕੋਲ ਰੋਂਦਾ ਹੋਇਆ ਮਿਲਿਆ ਸੀ। ਹੋਸ਼ 'ਚ ਆਉਣ ਤੋਂ ਬਾਅਦ ਪੰਕਾਜ ਨੇ ਪੁਲਸ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰਦੇ ਹੋਏ ਦੱਸਿਆ ਕਿ ਘਟਨਾ ਚੋਰੀ ਅਤੇ ਲੁੱਟ ਦੀ ਨੀਅਤ ਨਾਲ ਕੀਤੀ ਗਈ ਹੈ।
ਪੰਕਜ ਦੇ ਬਿਆਨ ਸ਼ੱਕੀ ਲੱਗਣ 'ਤੇ ਪੁਲਸ ਨੇ ਉਸ ਤੋਂ ਸਖਤੀ ਨਾਲ ਪੁੱਛ-ਗਿੱਛ ਕੀਤੀ, ਜਿਸ 'ਤੇ ਉਸ ਨੇ ਪਤਨੀ ਦਾ ਕਤਲ ਕਰਨਾ ਕਬੂਲ ਕਰ ਲਿਆ। ਦੋਸ਼ੀ ਪੰਕਜ ਨੇ ਪੁਲਸ ਨੂੰ ਦੱਸਿਆ ਕਿ ਰਵੀਨਾ ਨਾਲ ਉਸ ਨੇ ਪ੍ਰੇਮ ਵਿਆਹ ਕੀਤਾ ਸੀ। 5 ਦਿਨ ਪਹਿਲਾਂ ਪਤਨੀ ਦੇ ਮੋਬਾਈਲ 'ਚ ਆਈ ਲਵ ਯੂ ਦਾ ਮੈਸੇਜ ਦੇਖਿਆ ਸੀ। ਇਸੇ ਗੱਲ 'ਤੇ ਦੋਹਾਂ ਦਰਮਿਆਨ ਵਿਵਾਦ ਵੀ ਹੋਇਆ ਸੀ। ਪੰਕਜ ਦਾ ਦੋਸ਼ ਹੈ ਕਿ ਉਸ ਦੀ ਪਤਨੀ ਦੇ ਮੁਹੱਲੇ 'ਚ ਕੁਝ ਲੋਕਾਂ ਨਾਲ ਰਿਸ਼ਤੇ ਸਨ ਅਤੇ ਇਸੇ ਗੱਲ ਤੋਂ ਨਾਰਾਜ਼ ਹੋ ਕੇ ਇਕ ਦਿਨ ਕਤਲ ਕਰ ਦਿੱਤਾ।
'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।
ਗਾਂਧੀ ਜਯੰਤੀ ਦੇ ਦਿਨ ਕਈ ਇਤਿਹਾਸ ਰਚਾ ਰਹੇ ਹਨ ਨਰਿੰਦਰ ਮੋਦੀ
NEXT STORY